ਮਹਿੰਦਰ ਸਿੰਘ ਰਾਹੀ ਦੀ ਪੁਸਤਕ ਧੰਨਾ ਵਡਭਾਗਾ ਉੱਪਰ ਗੋਸ਼ਟੀ ਕਰਵਾਈ

ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ): ਬੀਤੇ ਦਿਨੀਂ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਵਲੋਂ ਗਣਤੰਤਰ ਦਿਵਸ ਨੂੰ ਸਮਰਪਿਤ ਇਕ ਸੰਖੇਪ ਜਿਹਾ ਸਾਹਿਤਕ ਸਮਾਗਮ ਸ. ਮਹਿੰਦਰ ਸਿੰਘ ਰਾਹੀ ਹੁਰਾਂ ਦੇ ਗ੍ਰਹਿ ਵਿਖੇ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕ ਅਤੇ ਸਭਾ ਦੇ ਮੀਤ ਪ੍ਰਧਾਨ ਤੇਜਾ ਸਿੰਘ ਤਿਲਕ ਹੁਰਾਂ ਨੇ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈਸ ਸਕੱਤਰ ਮਾਲਵਿੰਦਰ ਸ਼ਾਇਰ ਅਤੇ ਜਨਰਲ ਸਕੱਤਰ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਦੱਸਿਆ ਕਿ 26 ਜਨਵਰੀ ਨੂੰ ਦੇਸ਼ ਦੇ ਗਣਤੰਤਰ ਦਿਵਸ ਦੇ ਮੌਕੇ ਸ. ਮਹਿੰਦਰ ਸਿੰਘ ਰਾਹੀ ਹੁਰਾਂ ਦੇ ਗ੍ਰਹਿ ਵਿਖੇ ਉਹਨਾਂ ਦੀ ਰਚਿਤ ਪੁਸਤਕ ‘ਧੰਨਾ ਵਡਭਾਗਾ’ (ਜੀਵਨ ਤੇ ਰਚਨਾ) ਦੇ ਖਰੜੇ ਉੱਪਰ ਖੁੱਲ੍ਹ ਕੇ ਵਿਚਾਰ ਚਰਚਾ ਕਰਵਾਈ ਗਈ। ਇਸ ਚਰਚਾ ਵਿਚ ਖਰੜੇ ਬਾਰੇ ਆਪਣੇ ਵਿਚਾਰ ਦਿੰਦਿਆਂ ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਸ. ਮਹਿੰਦਰ ਸਿੰਘ ਰਾਹੀ ਖੋਜ ਪ੍ਰਵਿਰਤੀ ਦੇ ਲੇਖਕ ਹਨ ਅਤੇ ਹੋਰ ਵੀ ਕਈ ਖੋਜ ਕਾਰਜ ਕੀਤੇ ਹਨ­ ਹੁਣ ਧੰਨਾ ਜੱਟ ਸਬੰਧੀ ਖੋਜ ਕਾਰਜ ਕਰ ਰਹੇ ਹਨ।

ਇਸ ਸਬੰਧੀ ਡਾ. ਰਾਮਪਾਲ ਸ਼ਾਹਪੁਰੀ ਨੇ ਧੰਨਾ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਮਾਲਵਿੰਦਰ ਸ਼ਾਇਰ­ ਡਾ. ਅਮਨਦੀਪ ਸਿੰਘ ਟੱਲੇਵਾਲੀਆ­ ਤੇਜਿੰਦਰ ਚੰਡਿਹੋਕ ਅਤੇ ਲਛਮਣ ਦਾਸ ਮੁਸਾਫਿਰ ਨੇ ਵੀ ਇਸ ਪੁਸਤਕ ਬਾਰੇ ਆਪੋ ਆਪਣੇ ਸੁਝਾਅ ਦਿਤੇ। ਤੇਜਾ ਸਿੰਘ ਤਿਲਕ ਨੇ ਇਸ ਚਰਚਾ ਨੂੰ ਸਮੇਟਦਿਆਂ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਮਹਿੰਦਰ ਸਿੰਘ ਰਾਹੀ ਵਲੋਂ ਅਜਿਹੇ ਖੋਜ ਕਾਰਜ ਭਵਿੱਖ ਵਿਚ ਹੋਰ ਖੋਜਾਰਥੀਆਂ ਅਤੇ ਪਾਠਕਾਂ ਦੇ ਰਾਹ ਦਸੇਰੇ ਬਣਨਗੇ। ਧੰਨਾ ਜੱਟ ਬਾਰੇ ਹੋਰ ਵੀ ਕਾਫੀ ਕੁਝ ਅਣਛਪਿਆ ਪਿਆ ਹੈ ਜਿਸ ਨੂੰ ਪ੍ਰਕਾਸ਼ਿਤ ਕੀਤਾ ਜਾ ਸਕਦਾ ਹੈ। ਉਪਰੰਤ ਜਿੱਥੇ ਮਹਿੰਦਰ ਸਿੰਘ ਰਾਹੀ ਹੁਰਾਂ ਆਏ ਸਾਹਿਤਕਾਰਾਂ ਦੇ ਸੁਝਾਵਾਂ ਨੂੰ ਸਵਿਕਾਰ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਦੀ ਪ੍ਰਕਾਸ਼ਿਤ ਪੁਸਤਕ ‘ਸ੍ਰੀ ਗੁਰੂ ਤੇਗ਼ ਬਹਾਦਰ ਜੀ’ (ਜੀਵਨ­ ਬਾਣੀ ਅਤੇ ਵਾਰਤਕ ਵਿੱਚ ਵਿਲੱਖਣਤਾ) ਅਤੇ ਵਿਸ਼ਨੋਈ ਸਮਾਜ ਦਾ ਕਲੈਂਡਰ ਵੀ ਹਾਜਰ ਸਾਹਿਤਕਾਰਾਂ ਨੂੰ ਪੇ੍ਰਮ ਸਹਿਤ ਭੇਟ ਕੀਤੇ।

 

Previous articleਸਮੁੰਦਰੀ ਸਫ਼ਰ ਦੀ ਅੰਦਰੂਨੀ ਕਹਾਣੀ ਹੈ ‘ਸਮੁੰਦਰਨਾਮਾ’ ਬਨਾਮ ‘ਛੱਲਾਂ ਨਾਲ ਗੱਲਾਂ’
Next articleਨਿਊਜ਼ੀਲੈਂਡ ਵਿੱਚ ਦਸਤਾਰ ਸਿਖਲਾਈ ਕੈਂਪ ਲਗਾਉਣ ਵਾਲੇ ਦਸਤਾਰ ਕੋਚ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।