28 ਅਗਸਤ ਦੀ ਪੈਨਿਲ ਮੀਟਿੰਗ ਵਿੱਚ ਕੀਤਾ ਜਾਵੇ ਪੱਕਾ ਹੱਲ ਨਹੀਂ ਤਾਂ ਅਧਿਆਪਕ ਦਿਵਸ ਤੇ ਹੋਵੇਗਾ ਗੁਪਤ ਐਕਸ਼ਨ  :- ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ।  

   ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੂਬੇ ਵਿੱਚ 5 ਸਤੰਬਰ 2023 ਨੂੰ ਅਧਿਆਪਕ ਦਿਵਸ ਤੇ ਖਾਸ ਕਾਰਗੁਜਾਰੀ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਜਾ ਰਹੀ ਹੈ ਪਰ ਸੂਬੇ ਨੂੰ ਡਿਜੀਟਲ ਬਨਾਉਣ ਵਾਲੇ ਅਤੇ ਸਿੱਖਿਆ ਵਿਭਾਗ ਦੀ ਰੀੜ੍ਹ ਦੀ ਹੱਡੀ ਵਾਂਗ ਕੰਮ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਨੂੰ ਕਾਂਗਰਸ ਅਤੇ ਅਕਾਲੀ ਸਰਕਾਰਾਂ ਦੀ ਤਰਾਂ ਮੌਜੂਦਾ ਪੰਜਾਬ ਸਰਕਾਰ ਵੀ ਅੱਖੋ-ਪਰੋਖੇ ਕਰ ਰਹੀ ਹੈ, ਜਿਸ ਕਾਰਨ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ  ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ 28 ਅਗਸਤ  ਨੂੰ ਹੋਣ ਵਾਲੀ ਪੈਨਿਲ ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਦੇ ਮਸਲੇ ਹੱਲ ਕਰਕੇ , ਕੀਤੇ ਹੋਏ ਆਮ ਆਦਮੀ ਪਾਰਟੀ  ਦੇ ਵੱਖ-2 ਮੰਚਾਂ, ਅਖਬਾਰਾ, ਸ਼ੋਸਲ ਮੀਡੀਆ ਐਲਾਨ ਅਤੇ ਗਰੰਟੀ ਵਾਅਦੇ ਪੂਰੇ ਕੀਤੇ ਜਾਣ। ਮੀਟਿੰਗ ਵਿੱਚ ਭਾਗ ਲੈਣ ਜਾ ਰਹੇ ਵਫਦ ਨਾਲ ਜੱਥੇਬੰਦੀ ਦੇ ਸੂਬਾਈ ਆਗੂ ਅਤੇ ਵੱਖ ਜਿਿਲਆਂ  ਤੋਂ ਆਗੂ  ਮਾਸ- ਡੈਪੂਟੇਸ਼ਨ ਰੂਪ ਵਿੱਚ ਹਾਜਰ ਰਹਿਣਗੇ।
ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ,  ਅਨਿਲ ਐਰੀ ਮੀਤ ਪ੍ਰਧਾਨ,  ਏਕਮਉਕਾਰ ਸਿੰਘ ਮੀਤ ਪ੍ਰਧਾਨ, ਸਿਕੰਦਰ ਸਿੰਘ ਮੀਤ ਪ੍ਰਧਾਨ , ਪਰਮਵੀਰ ਸਿੰਘ ਮੀਤ ਪ੍ਰਧਾਨ ਨੇ ਸਾਂਝੇ ਤੌਰ ਜਾਣਕਾਰੀ ਦਿੰਦੇ ਕਿਹਾ ਕਿ ਜੇਕਰ 28 ਅਗਸਤ ਦੀ ਪੈਨਿਲ ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਲਈੇ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ, ਸਿਵਲ ਸੇਵਾਵਾਂ ਦੇ ਨਿਯਮ ਪੂਰਣ ਰੂਪ ਵਿੱਚ ਲਾਗੂ ਕਰਨ, ਮ੍ਰਿਤਕ ਕੰਪਿਊਟਰ ਕੰਪਿਊਟਰ ਅਧਿਆਪਕਾਂ ਦੇ ਆਸ਼ਰਿਤਾ ਨੂੰ ਨੌਕਰੀ, ਏ.ਸੀ.ਪੀ ਅਤੇ ਹੋਰ ਵਿੱਤੀ ਅਤੇ ਵਿਭਾਗੀ ਮਸਲੇ ਹੱਲ ਨਹੀਂ ਕੀਤੇ ਜਾਂਦੇ ਤਾਂ 5 ਸਤੰਬਰ ਅਧਿਆਪਕ ਦਿਵਸ ਤੇ ਗੁਪਤ ਐਕਸ਼ਨ ਨੂੰ ਸਹਿਣ ਕਰਨ ਲਈ ਪੰਜਾਬ ਸਰਕਾਰ ਤਿਆਰ ਰਹੇ।
    ਜਿਕਰਯੋਗ ਹੈ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਨੇਕਾਂ ਵਾਰ ਅਖਵਾਰਾਂ , ਸੋਸ਼ਲ ਮੀਡੀਆਂ  ਅਤੇ ਆਪਣੀ ਆਮ ਆਦਮੀ ਪਾਰਟੀ ਦੇ ਵੱਖ – ਵੱਖ ਮੰਚਾਂ ਰਾਹੀ ਕੰਪਿਊਟਰ ਅਧਿਆਪਕਾਂ ਨੂੰ ਸਿਵਲ ਸੇਵਾਵਾਂ ਦੇ ਨਿਯਮ ਪੂਰਣ ਰੂਪ ਵਿੱਚ ਲਾਗੂ ਕਰਨ ਅਤੇ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਐਲਾਨ ਕਈ ਵਾਰ ਕਰ ਚੁੱਕਾ ਹੈ ਪਰ ਇਹ ਐਲਾਨ ਅੱਜ ਤੱਕ ਐਲਾਨ ਹੀ ਹੈ ਜੋ ਕਿ ਅੱਜ ਤੱਕ ਵਫਾ ਨਹੀਂ ਹੋਇਆ ।
ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ , ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਅਤੇ ਸਮੁੱਚੇ ਜੱਥੇਬੰਦੀ ਦੇ ਆਗੂਆ  ਅਮਰਦੀਪ ਸਿੰਘ ਤੇ ਪ੍ਰਦੀਪ ਮਲੂਕਾ ਕਾਨੂਨੀ ਸਲਾਹਕਾਰ, ਗੁਰਦੀਪ ਸਿੰਘ ਬੈਂਸ ਜੁਇੰਟ ਸਕੱਤਰ , ਗੁਰਪ੍ਰੀਤ ਸਿੰਘ ਟੋਹੜਾ ਪ੍ਰਮੁੱਖ ਸਲਾਹਕਾਰ, ਹਰਜੀਤ ਸਿੰਘ ਵਿੱਤ ਸਕੱਤਰ,ਪਰਮਜੀਤ ਸਿੰਘ ਵਿੱਤ ਸਕੱਤਰ ,ਹਰਮਿੰਦਰ ਸਿੰਘ ਸੰਧੂ ਪ੍ਰੈਸ ਸਕੱਤਰ, ਹਰਜਿੰਦਰ ਮਹਿਸਮਪੁਰ ਪ੍ਰੈਸ ਸਕੱਤਰ, ਹਰਭਗਵਾਨ ਸਿੰਘ ਸਟੇਜ ਸਕੱਤਰ, ਕੁਨਾਲ ਕਪੂਰ,ਜਗਤਾਰ ਸਿੰਘ, ਅਮਰਜੀਤ ਸਿੰਘ, ਅਮਨਜੋਤੀ, ਰਾਜਵਿੰਦਰ ਲਾਖਾ, ਮੈਡਮ ਰਾਖੀ ਮੰਨਨ, ਮੈਡਮ ਰਾਜਵੰਤ ਕੌਰ, ਮੈਡਮ ਸੁਖਜੀਤ ਸਹਣਾ, ਜਿਲਾ ਪ੍ਰਧਾਨ  ਸੱਤਪ੍ਰਤਾਪ ਸਿੰਘ ਮਾਨਸਾ, ਜਗਦੀਸ਼ ਸ਼ਰਮਾਂ ਸੰਗਰੂਰ, ਹਨੀ ਗਰਗ ਪਟਿਆਲਾ, ਗੁਰਪਿੰਦਰ ਗੁਰਦਾਸ ਪੁਰ, ਪ੍ਰਦੀਪ ਬੈਰੀ ਮੁਕਤਸਰ, ਅਮਨਦੀਪ ਸਿੰਘ ਪਠਾਨਕੋਟ, ਰਮਨ ਕੁਮਾਰ ਜਲੰਧਰ, ਜਸਵਿੰਦਰ ਸਿੰਘ ਲੁਧਿਆਣਾ ,ਨਵਤੇਜ ਸਿੰਘ ਫਤਿਹਗੜ ਸਾਹਿਬ , ਜਗਸੀਰ ਸਿੰਘ ਫਰੀਦਕੋਟ. ਰਾਕੇਸ਼ ਸਿੰਘ ਮੋਗਾ, ਸੀਤਲ ਸਿੰਘ ਤਰਨਤਾਰਨ, ਦਵਿੰਦਰ ਸਿੰਘ ਫਿਰੋਜਪੁਰ ,ਸੱਤਿਆ ਸਰੂਪ ਫਾਜਿਲਕਾਂ, ਗਗਨਦੀਪ ਸਿੰਘ ਅਮ੍ਰਿਤਸਰ, ਰਵਿੰਦਰ ਸਿੰਘ ਹੁਸ਼ਿਆਰਪੁਰ, ਅਮਰਜੀਤ ਸਿੰਘ ਕਪੂਰਥਲਾ, ਰੋਬਿਨ ਮਲੇਰਕੋਟਲਾ ੍ਰਪ੍ਰਦੀਪ ਕੁਮਾਰ ਬਰਨਾਲਾ, ਰਮਨ ਕੁਮਾਰ ਕਪੂਰਥਲਾ ,ਹਰਜਿੰਦਰ ਸਿੰਘ ਨਵਾਂ ਸ਼ਹਿਰ , ਈਸ਼ਰ ਸਿੰਘ ਬਠਿੰਡਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਰੂਪ ਵਿੱਚ ਪ੍ਰੈਸ ਬਿਆਨ ਜਾਰੀ ਕਰਦਿਆ ਕਿਹਾ ਕਿ 28 ਅਗਸਤ  ਨੂੰ ਹੋਣ ਵਾਲੀ ਪੈਨਿਲ ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਦੀਆ ਸਮੱਸਿਆਵਾ ਹੱਲ ਕਰੇ , ਨਹੀਂ ਤਾਂ ਜੱਥੇਬੰਦੀ ਆਰ-ਪਾਰ ਦੇ ਸੰਘਰਸ਼ ਨਾਲ ਸੜਕੇ ਤੇ ਉਤਰਨ ਲਈ ਮਜਬੂਰ ਹੋਵੇਗੀ ਜਿਸ ਦੀ ਨਿਰੋਲ ਜਿੰਮੇਵਾਰੀ ਸਿੱਖਿਆ ਤੰਤਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ ।
ਗੁਰਵਿੰਦਰ ਸਿੰਘ ਤਰਨਤਾਰਨ
ਸੂਬਾ ਪ੍ਰਧਾਨ
 ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਚਿੱਪ ਵਾਲਾ ਮੀਟਰ ਲਾਹ ਕੇ ਐਸ ਡੀ ਓ ਨੂੰ ਸੌਪਿਆ   
Next articleਕਵਿਤਾ