ਕਵਿਤਾ

(ਸਮਾਜ ਵੀਕਲੀ)
ਚੰਦ੍ਰਯਾਨ ਚੰਦ ਤੇ
ਚੰਦ ਦੇ ਉੱਤੇ ਪਹੁੰਚ ਵੀ ਕਰ ਲਈ,
ਜਾ ਝੰਡਾ ਲਹਿਰਾਇਆ।
ਕਈ ਦੇਸ਼, ਇਸ ਵਿੱਚ ਫੇਲ ਹੋ ਗਏ,
ਐਸਾ ਅਭਿਆਨ ਚਲਾਇਆ।
ਨਹੀਂ ਰੀਸਾਂ ਵਿਗਿਆਨ ਦੀਆਂ,
ਜਿੰਨਾਂ ਔਖਾ ਪੰਧ ਮੁਕਾਇਆ।
ਚੰਦ ਆ ਗਿਆ ਹੁਣ ਪੈਰਾਂ ਥੱਲੇ,
ਜਿਹੜਾ ਸਿਰ ਉਪਰ ਸੀ ਛਾਇਆ।
ਉਂਗਲ ਕਰ ਮੰਮੀ ਕਹਿੰਦੀ ਹੁੰਦੀ ਸੀ,
ਔਹ? ਪੁੱਤ ਮਾਮਾ ਤੇਰਾ ਆਇਆ।
ਚੰਦ੍ਰਯਾਨ ,ਈਸਰੋ, ਨੇ ਚੰਦ ਦੇ ਉੱਤੇ,
ਅੱਜ ਪਹਿਲਾ ਪੈਰ ਟਿਕਾਇਆ।
ਪੱਤੋ,ਦੀ ਉਹਨਾਂ ਨੂੰ ਨਮਸਕਾਰ ਹੈ,
ਜਿੰਨਾਂ ਦੇਸ਼ ਦਾ ਨਾਂ ਚਮਕਾਇਆ।
ਸਰਕਾਰਾਂ ਧਿਆਨ ਦੇਣ ਲੋਕਾਂ ਵੱਲ,
ਜੋ ਦੇਸ਼ ਦਾ ਹਨ ਸਰਮਾਇਆ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article28 ਅਗਸਤ ਦੀ ਪੈਨਿਲ ਮੀਟਿੰਗ ਵਿੱਚ ਕੀਤਾ ਜਾਵੇ ਪੱਕਾ ਹੱਲ ਨਹੀਂ ਤਾਂ ਅਧਿਆਪਕ ਦਿਵਸ ਤੇ ਹੋਵੇਗਾ ਗੁਪਤ ਐਕਸ਼ਨ  :- ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ।  
Next articleਚੰਦਰਯਾਨ—3 ਦੀ ਲੈਡਿੰਗ ਨੇ ਪੂਰੇ ਵਿਦਿਆਰਥੀ ਵਰਗ ਨੂੰ ਪੁਲਾੜ ਪ੍ਰਤੀ ਉਤਸ਼ਾਹਿਤ ਕੀਤਾ – ਸਿੱਖਿਆ ਅਧਿਕਾਰੀ