HOME ਪੁਸਤਕ ਗੋਸ਼ਟੀ, ਲੋਕ ਅਰਪਣ ਅਤੇ ਸਨਮਾਨ ਸਮਾਗਮ 5 ਜੁਲਾਈ ਨੂੰ

ਪੁਸਤਕ ਗੋਸ਼ਟੀ, ਲੋਕ ਅਰਪਣ ਅਤੇ ਸਨਮਾਨ ਸਮਾਗਮ 5 ਜੁਲਾਈ ਨੂੰ

3
 ਲੇਖਕ ਪਾਠਕ ਸਭਾ ਵਲੋਂ ਪਹਿਲਾ ਪੱਤਰਕਾਰ ਸਨਮਾਨ ਧਾਲੀਵਾਲ ਨੂੰ

ਬਰਨਾਲਾ   (ਸਮਾਜ ਵੀਕਲੀ)   ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਵਲੋਂ ਸਾਹਿਤਕ ਸਮਾਗਮ 5 ਜੁਲਾਈ ਨੂੰ ਕਰਵਾਇਆ ਜਾਵੇਗਾ। ਸਭਾ ਦੇ ਜਨਰਲ ਸਕੱਤਰ ਡਾ. ਅਮਨਦੀਪ ਸਿੰਘ ਟੱਲੇਵਾਲੀਆ ਅਤੇ ਪ੍ਰੈੱਸ ਸਕੱਤਰ ਮਨਦੀਪ ਕੁਮਾਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਭਾ ਵਲੋਂ ਡਾ. ਰਾਮਪਾਲ ਸ਼ਾਹਪੁਰੀ ਦੇ ਕਾਵਿ ਸੰਗ੍ਰਹਿ ਬੀਜ ਅੰਦਰਲਾ ਜੰਗਲ ਉਪਰ ਗੋਸ਼ਟੀ ਕਰਵਾਈ ਜਾ ਰਹੀ ਹੈ ਜਿਸ ਤੇ ਡਾ. ਧਰਮਿੰਦਰ ਸਿੰਘ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਪੇਪਰ ਪੜ੍ਹਨਗੇ। ਸਭਾ ਦੇ ਪ੍ਰਧਾਨ ਤੇਜਿੰਦਰ ਚੰਡਿਹੋਕ ਦੀ ਸੱਜਰੀ ਆਲੋਚਨਾ ਪੁਸਤਕ ਗੱਲ ਕਹਾਣੀਆਂ ਦੀ.. ਲੋਕ ਅਰਪਣ ਕੀਤੀ ਜਾਵੇਗੀ। ਸਭਾ ਵਲੋ ਸਾਲ 2026 ਤੋਂ ਪ੍ਰੋ. ਗਿਆਨੀ ਦਿੱਤ ਸਿੰਘ ਪੱਤਰਕਾਰੀ ਨਵਾਂ ਸਨਮਾਨ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਪਹਿਲਾ ਸਨਮਾਨ ਜ਼ਿਲ੍ਹਾ ਇੰਚਾਰਜ ਰੋਜ਼ਾਨਾ ਚੜ੍ਹਦੀਕਲਾ ਦੇ ਬਘੇਲ ਸਿੰਘ ਧਾਲੀਵਾਲ ਨੂੰ ਦਿੱਤਾ ਜਾਵੇਗਾ। ਇਹ ਸਨਮਾਨ ਹਰ ਸਾਲ ਦਿੱਤਾ ਜਾਇਆ ਕਰੇਗਾ। ਇਸ ਤੋਂ ਇਲਾਵਾ ਸ਼ਹੀਦ ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਜਾਵੇਗਾ। ਸਮਾਗਮ ਦੀ ਪ੍ਰਧਾਨਗੀ ਤਰਸੇਮ ਕਰਨਗੇ ਅਤੇ ਮੈਡਮ ਨਰਿੰਦਰ ਕੌਰ ਸਿੱਧੂ ਬਤੌਰ ਸਾਹਿਤਕ ਮਹਿਮਾਨ ਸਿਰਕਤ ਕਰਨਗੇ ਅਤੇ ਤੇਜਾ ਸਿੰਘ ਤਿਲਕ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਦਰਸ਼ਨ ਸਿੰਘ ਗੁਰੂ, ਭੋਲਾ ਸਿੰਘ ਸੰਘੇੜਾ ਆਪਣੇ ਵਿਚਾਰ ਪੇਸ਼ ਕਰਨਗੇ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬੁੱਧ ਬਾਣ – ਹੱਕਾਂ ਦੀ ਲੜਾਈ ਤੇ ਫ਼ਰਜ਼ਾਂ ਦੀ ਇਮਾਨਦਾਰੀ!
Next articleਭਾਰਤੀ ਨਾਗਰਿਕਤਾ