HOME ਭਾਰਤੀ ਧਾਨਕ ਸਮਾਜ ਮਹਾਸੰਘ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦਾ 629ਵਾਂ ਪਾਵਨ...

ਭਾਰਤੀ ਧਾਨਕ ਸਮਾਜ ਮਹਾਸੰਘ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦਾ 629ਵਾਂ ਪਾਵਨ ਪ੍ਰਕਾਸ਼ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

2
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਅੱਜ ਭਾਰਤੀ ਧਾਨਕ ਸਮਾਜ ਮਹਾਸੰਘ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦਾ 629ਵਾਂ ਪਾਵਨ ਪ੍ਰਕਾਸ਼ ਪੁਰਬ ਬੜੀ ਸ਼ਰਧਾ, ਸਤਿਕਾਰ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਤਿਗੁਰੂ ਕਬੀਰ ਸਾਹਿਬ ਜੀ ਦਾ ਜਨਮ ਸੰਨ 1398 ਈਸਵੀ ਵਿੱਚ ਕਾਸ਼ੀ (ਵਾਰਾਣਸੀ) ਵਿਖੇ ਹੋਇਆ ਅਤੇ ਸੰਨ 1518 ਈਸਵੀ ਵਿੱਚ ਮਗਹਰ (ਉੱਤਰ ਪ੍ਰਦੇਸ਼) ਵਿਖੇ ਆਪ ਜੀ ਜੋਤੀ-ਜੋਤਿ ਸਮਾ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਗੁਰੂ ਕਬੀਰ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਅਤੇ ਅਨੇਕਾਂ ਸਲੋਕ ਦਰਜ ਹਨ, ਜੋ ਮਨੁੱਖਤਾ ਨੂੰ ਸੱਚ, ਸਮਾਨਤਾ, ਭਾਈਚਾਰੇ, ਪ੍ਰੇਮ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ। ਆਪ ਜੀ ਨੇ ਆਪਣੇ ਸਮੂਹ ਜੀਵਨ ਦੌਰਾਨ ਜਾਤ-ਪਾਤ, ਊਚ-ਨੀਚ ਅਤੇ ਅੰਧਵਿਸ਼ਵਾਸਾਂ ਦਾ ਵਿਰੋਧ ਕਰਦੇ ਹੋਏ ਸਮੂਹ ਮਨੁੱਖਤਾ ਨੂੰ ਆਪਸੀ ਪਿਆਰ, ਸਤਿਕਾਰ ਅਤੇ ਮਿਲਜੁਲ ਕੇ ਰਹਿਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਭਾਰਤੀ ਧਾਨਕ ਸਮਾਜ ਮਹਾਸੰਘ ਦੇ ਸੂਬਾ ਪ੍ਰਧਾਨ ਸ਼੍ਰੀ ਸੰਜੇ ਖਟਕ ਜੀ ਨੇ ਕਿਹਾ ਕਿ ਧਾਨਕ ਸਮਾਜ ਵੱਲੋਂ ਹਰ ਸਾਲ ਦੇਸ਼-ਵਿਦੇਸ਼ ਵਿੱਚ ਸਤਿਗੁਰੂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਪਿਛਲੇ 25 ਸਾਲਾਂ ਤੋਂ ਇਸੇ ਸਥਾਨ ‘ਤੇ ਲਗਾਤਾਰ ਇਹ ਪਾਵਨ ਦਿਹਾੜਾ ਮਨਾਉਂਦੀ ਆ ਰਹੀ ਹੈ। ਉਨ੍ਹਾਂ ਸ਼੍ਰੀ ਗੁਰਦੇਵ ਸ਼ਰਮਾ ਦੇਬੀ ਜੀ ਅੱਗੇ ਮੰਗ ਰੱਖੀ ਕਿ ਲੁਧਿਆਣਾ ਵਿਖੇ ਸਤਿਗੁਰੂ ਕਬੀਰ ਸਾਹਿਬ ਜੀ ਦਾ ਇੱਕ ਵਿਸ਼ਾਲ ਭਵਨ ਸਥਾਨ ਸਥਾਪਿਤ ਕੀਤਾ ਜਾਵੇ, ਜਿੱਥੇ ਪੰਜਾਬ ਭਰ ਦਾ ਧਾਨਕ ਸਮਾਜ ਸਮੇਂ-ਸਮੇਂ ‘ਤੇ ਧਾਰਮਿਕ ਸਮਾਗਮ, ਪਾਠ ਅਤੇ ਕੀਰਤਨ ਕਰ ਸਕੇ ਅਤੇ ਨੌਜਵਾਨ ਪੀੜ੍ਹੀ ਸਤਿਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਅਤੇ ਉਪਦੇਸ਼ਾਂ ਤੋਂ ਪ੍ਰੇਰਣਾ ਪ੍ਰਾਪਤ ਕਰ ਸਕੇ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਗੁਰਦੇਵ ਸ਼ਰਮਾ ਦੇਬੀ ਜੀ (ਪੰਜਾਬ ਕੈਸ਼ੀਅਰ, ਭਾਜਪਾ) ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਵਕੀਲ ਅਮਨ ਸ਼ਰਮਾ, ਯਸਪਾਲ ਚੌਧਰੀ, ਵਿਪਨ ਕਲਿਆਣ, ਗੁਰਪ੍ਰੀਤ ਸਿੰਘ ਰਾਜੂ ਬਾਬਾ ਜੀ, ਐਡਵੋਕੇਟ ਅਭਿਸ਼ੇਕ ਸ਼ਰਮਾ, ਅਜੇਪਾਲ ਦਿਸਾਵਰ , ਮਨੋਜ ਚੌਹਾਨ, ਰਜਿੰਦਰ ਬਾਮਣੀਆਂ, ਰਜਿੰਦਰ ਅੰਦੋਰਾ, ਦਲੀਪ ਸਰੋਹਾ, ਲੈਕਚਰਾਰ ਦੀਪਕ ਕੁਮਾਰ, ਪਵਨ ਨਨਾਣੀਆ, ਰਮੇਸ਼ ਬਾਗੜੀ, ਸੁਭਾਸ਼ ਕਰੇੜਾ, ਮਨੋਜ ਬਾਹਮਣੀਆਂ, ਸੋਮਨਾਥ ਮੋਰਵਾਲ , ਮੰਗਤੂ ਖੰਨਾ, ਰਾਹੁਲ ਬਾਮਣੀਆਂ, ਰਾਜਨ ਬਾਗੜੀ, ਸੁਰੇਸ਼ ਬਾਮਣੀਆਂ, ਦਲੀਪ ਮੀਆਂ, ਵਿੱਕੀ ਖਟਕ, ਦਿਨੇਸ਼ ਚਾਇਲ, ਰਾਜੇਸ਼ ਨਾਗਰ, ਅਮਿਤ ਨਾਗਰ, ਬੰਟੀ ਬਾਮਣੀਆਂ, ਰਾਜੀਵ ਨਾਗਰ, ਰਾਜੂ ਕਿਰਾੜ, ਮੋਨੀ ਕਿਰਾੜ, ਰਾਜੂ ਕੁਮਾਰ, ਪ੍ਰਤੀਕ ਖਟਕ, ਆਕਾਸ਼ ਬਾਗੜੀ, ਰਾਜੂ ਮੋਰਵਾਲ, ਬੰਸੀ ਲਾਲ ਸਾਕਲਾ, ਸੰਤ ਰਾਮ ਨਿਰਵਾਣ, ਹੰਸ ਰਾਜ ਖੱਤਰੀ, ਸ਼ੰਕਰ ਜੋਆ, ਹਨੀ ਖਟਕ, ਸੁਭਾਸ਼ ਇਦੋਰਾ, ਰਾਜਕੁਮਾਰ ਬਾਮਨੀਆ, ਵਕੀਲ ਬਾਮਨੀਆ ਸਮੇਤ ਵੱਡੀ ਗਿਣਤੀ ਵਿੱਚ ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਸਤਿਗੁਰੂ ਕਬੀਰ ਸਾਹਿਬ ਜੀ ਦੇ ਉਪਦੇਸ਼ਾਂ ‘ਤੇ ਚੱਲਣ, ਸਮਾਜ ਵਿੱਚ ਭਾਈਚਾਰਾ, ਸਮਾਨਤਾ ਅਤੇ ਆਪਸੀ ਪਿਆਰ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੀਜੀ ਕਵਾਟਰ ਗੈਰ ਕਾਨੂੰਨੀ ਉਸਾਰੀ ਬੰਦ ਕਰਵਾਉਣ ਤੇ ਇਲਾਕਾ ਨਿਵਾਸੀਆਂ ਵੱਲੋਂ ਜੋਨ ਡੀ ਦੇ ਜੋਇੰਟ ਕਮਿਸ਼ਨਰ ਤਾਪਨ ਭਨੋਟ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ
Next articleਮਹਿਲ ਕਲਾਂ ਵੱਲ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਉੱਠੇ ਸਵਾਲ, ਲੋਕਾਂ ਨੇ ਕਿਹਾ ਐਲਾਨ ਨਹੀਂ, ਹੁਣ ਹੱਲ ਚਾਹੀਦਾ