HOME ਕਿਸੇ ਵੀ ਦੁਕਾਨਦਾਰ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦੇਵਾਂਗੇ : ਅਸ਼ੋਕ...

ਕਿਸੇ ਵੀ ਦੁਕਾਨਦਾਰ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦੇਵਾਂਗੇ : ਅਸ਼ੋਕ ਕਟਾਰੀਆ

16

​ਕਾਠਗੜ੍ਹ ਵਿਖੇ ‘ਸਰਕਾਰ ਵੱਲੋਂ ਮਿਲਣੀ’ ਪ੍ਰੋਗਰਾਮ ਦੌਰਾਨ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ; ਦੋ ਹਫ਼ਤਿਆਂ ਵਿੱਚ ਹੱਲ ਕਰਨ ਦਾ ਮਿਲਿਆ ਭਰੋਸਾ

​ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) : ਪ੍ਰਸ਼ਾਸਨ ਵੱਲੋਂ ਮਾਰਕੀਟ ਕਾਠਗੜ੍ਹ ਵਿਖੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਸਰਕਾਰ ਵੱਲੋਂ ‘ਮਿਲਣੀ’ ਦਾ ਨਾਂ ਦਿੱਤਾ ਜਾ ਰਿਹਾ ਹੈ। ਇਸ ਵਿਸ਼ੇਸ਼ ਮਿਲਣੀ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਬੀ.ਡੀ.ਪੀ.ਓ. ਵਰਿੰਦਰ ਕੁਮਾਰ, ਐਸ.ਡੀ.ਓ. ਪਾਵਰਕਾਮ ਦਿਨੇਸ਼ ਕੁਮਾਰ , ਐਸ.ਡੀ.ਓ. ਮੰਡੀ ਬੋਰਡ ਜਗਜੀਤ ਸਿੰਘ, ਈ.ਟੀ.ਓ. ਸਪੈਸ਼ਲ ਜੀ.ਐਸ.ਟੀ. ਚੌਧਰੀ ਵਿਕਰਮ ਭਾਟੀਆ ਅਤੇ ਐਫ.ਐਸ.ਓ. ਮਨਜੀਤ ਸਿੰਘ ਆਦਿ ਪ੍ਰਮੁੱਖ ਤੌਰ ‘ਤੇ ਸ਼ਾਮਿਲ ਹੋਏ। ​ਕਿਸੇ ਜ਼ਰੂਰੀ ਕਾਰਨ ਕਰਕੇ ਐਸ.ਡੀ.ਐਮ. ਬਲਾਚੌਰ ਅਤੇ ਤਹਿਸੀਲਦਾਰ ਬਲਾਚੌਰ ਇਸ ਪ੍ਰੋਗਰਾਮ ਵਿੱਚ ਨਹੀਂ ਪਹੁੰਚ ਸਕੇ, ਜਿਸ ਕਾਰਨ ਸਰਕਾਰ ਵੱਲੋਂ ਰੱਖੀ ਗਈ ਇਸ ਮਿਲਣੀ ਦੀ ਪ੍ਰਧਾਨਗੀ ਬੀ.ਡੀ.ਪੀ.ਓ. ਬਲਾਚੌਰ ਵਰਿੰਦਰ ਕੁਮਾਰ ਵੱਲੋਂ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਅਸ਼ੋਕ ਕਟਾਰੀਆ ਨੇ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ। ਉਨ੍ਹਾਂ ਦੇ ਨਾਲ ਤਹਿਸੀਲ ਪ੍ਰਧਾਨ ਵਪਾਰ ਮੰਡਲ ਜਸਵੀਰ ਸਿੰਘ ਘੁੰਮਣ ਨੰਬਰਦਾਰ , ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਆਨੰਦ, ਮਾਰਕੀਟ ਪ੍ਰਧਾਨ ਰਾਜ ਕੁਮਾਰ ਆਨੰਦ, ਬਲਾਕ ਸੰਮਤੀ ਮੈਂਬਰ ਸੁਰੇਸ਼ ਕੁਮਾਰ ਭੈਣੀ ਅਤੇ ਕਾਠਗੜ੍ਹ ਦੇ ਸਰਪੰਚ ਰਿਸ਼ੂ ਬਾਲਾ ਵੀ ਮੌਜੂਦ ਸਨ। ​ਮਿਲਣੀ ਦੌਰਾਨ ਇਲਾਕੇ ਦੇ ਦੁਕਾਨਦਾਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਆਗੂਆਂ ਨੂੰ ਆਪਣੀਆਂ ਗੰਭੀਰ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਦੁਕਾਨਦਾਰਾਂ ਵੱਲੋਂ ਮਾਰਕੀਟ ਵਿੱਚ ਇੱਕ-ਦੋ ਥਾਵਾਂ ‘ਤੇ ਜਨਤਕ ਬਾਥਰੂਮ ਨਾ ਹੋਣ, ਸੁਰੱਖਿਤ ਰੁੱਖਾਂ ਨੂੰ ਬੇਲੋੜਾ ਵੱਢਣ, ਇਲਾਕੇ ਵਿੱਚ ਬੇਖ਼ੌਫ਼ ਹੋ ਰਹੀਆਂ ਚੋਰੀਆਂ ਅਤੇ ਵਪਾਰੀਆਂ ਦੀ ਹੋ ਰਹੀ ਕੁੱਟਮਾਰ ਵਰਗੇ ਅਹਿਮ ਮੁੱਦੇ ਚੁੱਕੇ ਗਏ। ਬੀ.ਡੀ.ਪੀ.ਓ. ਵਰਿੰਦਰ ਕੁਮਾਰ ਨੇ ਦੁਕਾਨਦਾਰਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਨੋਟ ਕੀਤਾ ਅਤੇ ਜਲਦ ਹੀ ਇਨ੍ਹਾਂ ਦਾ ਢੁਕਵਾਂ ਹੱਲ ਕਰਨ ਦਾ ਪੂਰਾ ਭਰੋਸਾ ਦਿੱਤਾ। ​ਇਸ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਵਾਈ ਅਤੇ ਦੁਕਾਨਦਾਰਾਂ ਵੱਲੋਂ ਰੱਖੀਆਂ ਗਈਆਂ ਸਾਰੀਆਂ ਮੰਗਾਂ ਨੂੰ ਬਿਲਕੁਲ ਜਾਇਜ਼ ਕਰਾਰ ਦਿੱਤਾ। ਆਮ ਆਦਮੀ ਪਾਰਟੀ ਦੇ ਆਗੂ ਅਸ਼ੋਕ ਕਟਾਰੀਆ ਨੇ ਵਪਾਰੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਕਿਸੇ ਵੀ ਦੁਕਾਨਦਾਰ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਆਉਂਦੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਹੱਲ ਕਰਵਾ ਦਿੱਤਾ ਜਾਵੇਗਾ। ​ਪ੍ਰੋਗਰਾਮ ਦੇ ਅਖੀਰ ਵਿੱਚ ਸੇਵਾਦਾਰ ਸਾਂਈ ਕਾਲੇ ਸ਼ਾਹ ਨੇ ਸਮੁੱਚੇ ਪਿੰਡ ਅਤੇ ਮਾਰਕੀਟ ਵੱਲੋਂ ਆਏ ਹੋਏ ਅਧਿਕਾਰੀਆਂ ਅਤੇ ਮੁੱਖ ਸ਼ਖਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਾਹਲਾਂ ਦੇ ਸਰਪੰਚ ਕੁਲਵੰਤ ਸਿੰਘ, ਬਾਲੇਵਾਲ ਦੇ ਸਰਪੰਚ ਰੂਪ ਲਾਲ ਰੂਪੀ, ਚਾਹਲ ਜੱਟਾਂ ਦੇ ਸਰਪੰਚ ਹਰਵਿੰਦਰ ਸਿੰਘ, ਸੁਭਾਸ਼ ਭਾਟੀਆ, ਸਾਜਨ ਟੇਲਰ, ਸੰਜੀਵ ਸ਼ਰਮਾ, ਬਬਲੂ ਵਰਮਾ, ਜਸਪਾਲ ਚੇਚੀ, ਹੈਪੀ ਭਾਟੀਆ, ਦੀਪੂ ਕਲਿਆਣ, ਕਮਲ ਆਨੰਦ, ਦੌਲਤ ਰਾਮ, ਸੁਖਦੇਵ ਖੇਪੜ ਅਤੇ ਰਿੰਕੂ ਵਰਮਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਧਾਇਕ ਸੰਤੋਸ਼ ਕਟਾਰੀਆ ਵੱਲੋਂ ਪਿੰਡ ਨਿੱਘੀ ਵਿਖੇ 5 ਲੱਖ ਦੀ ਲਾਗਤ ਨਾਲ ਬਣੀ ਗਲੀ ਦਾ ਉਦਘਾਟਨ
Next articleक्या आरएसएस की भारत की जनता के प्रति जवाबदेही होनी चाहिए?