HOME *ਹੜ੍ਹਾਂ ਦੀ ਮਾਰ ਨੂੰ ਸਿਰਫ ਕੁਦਰਤ ‘ਤੇ ਸੁੱਟ ਦੇਣਾ ਸਭ ਤੋਂ ਵੱਡੀ...

*ਹੜ੍ਹਾਂ ਦੀ ਮਾਰ ਨੂੰ ਸਿਰਫ ਕੁਦਰਤ ‘ਤੇ ਸੁੱਟ ਦੇਣਾ ਸਭ ਤੋਂ ਵੱਡੀ ਨਲਾਇਕੀ*

17
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮੰਗੂਪੁਰ
*ਇਸ ਸਾਲ ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣ ਲਈ ਸਰਕਾਰ ਹੁਣ ਤੋਂ ਸ਼ੁਰੂ ਕਰੇ ਯੋਗ ਪ੍ਰਬੰਧ-ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ*
 ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਕਾਂਗਰਸ ਪਾਰਟੀ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਭਾਖੜਾ ਡੈਮ ਭਰ ਰਿਹਾ ਪਰ ਪੰਜਾਬ ਸਰਕਾਰ ਬੇਖ਼ਬਰ ਬਣੀ ਬੈਠੀ ਹੈ। ਉਨ੍ਹਾਂ ਕਿਹਾ ਕਿ ਵਾਧੂ ਪਾਣੀ ਦੀ ਵਰਤੋਂ ਨਾ ਹੋਈ ਤਾਂ ਮਾਨਸੂਨ ‘ਚ ਹੜ੍ਹਾਂ ਦਾ ਖ਼ਤਰਾ ਬਣ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਮੇਂ ਚ ਵੀ ਸਮੇਂ ਸਿਰ ਲੋੜੀਂਦੇ ਕਦਮ ਨਾ ਚੁੱਕਣ ਕਾਰਨ ਕਈ ਖੇਤਰਾਂ ਵਿਚ ਹੜ੍ਹਾਂ ਦੀ ਸਥਿਤੀ ਬਣੀ ਸੀ, ਜਿਸ ਨਾਲ ਪੰਜਾਬ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੇ ਹਿੱਸੇ ਦਾ ਪਾਣੀ ਤੁਰੰਤ ਪ੍ਰਾਪਤ ਕਕ ਕੇ ਨਹਿਹਾ ਨੂੰ ਪੂਰੀ ਸਮਰੱਥਾ  ਨਾਲ ਚਲਾਉਣਾ ਚਾਹੀਦਾ ਹੈ। ਉਨ੍ਹਾਂ ਅਨੁਜਾਰ ਅੱਜ ਯੋਜਨਾਬੱਧ ਢੰਗ ਨਾਲ ਪਾਣੀ ਦੀ ਵਰਤੋਂ ਕਰਨ ਨਾਲ ਭਵਿੱਖ ਵਿਚ ਹੜਬੜਾਹਟ ਵਿਚ ਪਾਣੀ ਛੱਡਣ ਦੀ ਲੋੜ ਘਟੇਗੀ ਅਤੇ ਡੈਮ ਵਿਚ ਮਾਨਸੂਨ ਦੇ ਪਾਈ ਲਈ ਵਾਧੂ ਜਗ੍ਹਾ ਵੀ ਉਪਲੰਬਧ ਹੋਵੇਗੀ।ਅਜੇ ਮੰਗੂਪੁਰ ਨੇ ਕਿਹਾ ਕਿ ਜੂਨ ਮਹੀਨਾ ਭੂਜਲ ਰੀਚਾਰਜ ਲਈ ਸਭ ਤੋਂ ਉਚਿਤ ਸਮਾਂ ਹੁੰਦਾ ਹੈ। ਇਸ ਵੇਲੇ ਕਈ ਨਹਿਰਾਂ ਵਿੱਚ ਪਾਣੀ ਦਾ ਵਹਾਅ ਘੱਟ ਹੁੰਦਾ ਹੈ ਅਤੇ ਭੂਜਲ ਪੱਧਰ ਵੀ ਕਾਫੀ ਹੇਠਾਂ ਚਲਾ ਜਾਂਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਿੱਥੇ ਤਕਨੀਕੀ ਤੋਰ ਤੇ ਸੰਭਵ ਹੋਵੇ, ਉੱਥੇ ਵਾਧੂ ਪਾਣੀ ਨਾਲ ਭੂਜਲ ਭੰਡਾਰਾਂ ਨੂੰ ਮੁੜ ਭਰਿਆ ਜਾਵੇ ਅਜੇ ਮੰਗੂਪੁਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਪੂਰੀ ਪੁਹਿੰਮ ਨੂੰ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਮਾਨਸੂਨ ਤੋਂ ਪਹਿਲਾਂ ਲੋੜੀਂਦਾ ਯਤਨ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਹੜਾਂ ਵਰਗੀ ਸਥਿਤੀ ਪੰਜਾਬ ਵਿੱਚ ਨਾ ਬਣੇ ਅਤੇ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਨਾ ਹੋਵੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨੈਸ਼ਨਲ ਹਾਈਵੇ ਅਥਾਰਟੀ ਦੀ ਵੱਡੀ ਲਾਪਰਵਾਹੀ: ਰਾਤ ਤੋਂ ਲਾਈਨ ‘ਚ ਖਰਾਬ ਖੜ੍ਹੀ ਬੱਸ ਬਣੀ ਹਾਦਸਿਆਂ ਨੂੰ ਸੱਦਾ, ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ
Next articleਆਮ ਲੋਕਾਂ ਲਈ ਬਿਹਤਰ ਸਿਹਤ ਸੇਵਾਵਾਂ ਸਾਡੀ ਪ੍ਰਾਥਮਿਕਤਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ