HOME ਨੈਸ਼ਨਲ ਹਾਈਵੇ ਅਥਾਰਟੀ ਦੀ ਵੱਡੀ ਲਾਪਰਵਾਹੀ: ਰਾਤ ਤੋਂ ਲਾਈਨ ‘ਚ ਖਰਾਬ ਖੜ੍ਹੀ...

ਨੈਸ਼ਨਲ ਹਾਈਵੇ ਅਥਾਰਟੀ ਦੀ ਵੱਡੀ ਲਾਪਰਵਾਹੀ: ਰਾਤ ਤੋਂ ਲਾਈਨ ‘ਚ ਖਰਾਬ ਖੜ੍ਹੀ ਬੱਸ ਬਣੀ ਹਾਦਸਿਆਂ ਨੂੰ ਸੱਦਾ, ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ

3

​ਪੱਤਰਕਾਰਾਂ ਦੇ ਫੋਨ ਬਲੈਕਲਿਸਟ ਕਰਨ ਵਾਲੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਖ਼ਿਲਾਫ਼ ਲੋਕਾਂ ‘ਚ ਭਾਰੀ ਰੋਸ, ਲੱਖਾਂ ਦੀ ਉਗਰਾਹੀ ਦੇ ਬਾਵਜੂਦ ਸਹੂਲਤਾਂ ਜ਼ੀਰੋ

​ਨਵਾਂਸ਼ਹਿਰ/ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) : ਰੋਪੜ੍ਹ -ਬਲਾਚੌਰ ਨੈਸ਼ਨਲ ਹਾਈਵੇ ‘ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਪ੍ਰਬੰਧਕਾਂ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿੱਥੇ ਨੈਸ਼ਨਲ ਹਾਈਵੇ ਅਥਾਰਟੀ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੱਛੂਆਂ ਟੋਲ ਪਲਾਜ਼ਾ ਦੀ ਲਾਈਨ ਦੇ ਅੰਦਰ ਹੀ ਰਾਤ ਦੇ 12 ਵਜੇ ਤੋਂ ਇੱਕ ਨਿੱਜੀ ਕੰਪਨੀ (ਲਕਸ਼ਮੀ ਹੋਲੀਡੇ, ਨੰਬਰੀ ਏਆਰ-20ਸੀ-0978) ਦੀ ਬੱਸ ਖਰਾਬ ਹੋ ਕੇ ਖੜ੍ਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 15 ਘੰਟੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨੈਸ਼ਨਲ ਹਾਈਵੇ ਅਥਾਰਟੀ  ਦੇ ਕਿਸੇ ਜ਼ਿੰਮੇਵਾਰ ਅਧਿਕਾਰੀ ਨੇ ਇਸ ਬੱਸ ਨੂੰ ਸਾਈਡ ‘ਤੇ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜਦਕਿ ਇਹ ਹਾਈਵੇ ਨਿਯਮਾਂ ਮੁਤਾਬਕ ਉਨ੍ਹਾਂ ਦੀ ਸਿੱਧੀ ਡਿਊਟੀ ਬਣਦੀ ਹੈ। ​ਸਵਾਲ ਪੁੱਛਣ ‘ਤੇ ਪੱਤਰਕਾਰਾਂ ਦੇ ਨੰਬਰ ਕੀਤੇ ਜਾ ਰਹੇ ਨੇ ਬਲਾਕ ​ਨੈਸ਼ਨਲ ਹਾਈਵੇ ਦੇ ਸੁਪਰਵਾਈਜ਼ਰ ਅਤੇ ਉੱਚ ਅਧਿਕਾਰੀਆਂ ਦਾ ਰਵੱਈਆ ਇੰਨਾ ਗੈਰ-ਜ਼ਿੰਮੇਵਾਰਾਨਾ ਹੈ ਕਿ ਜਦੋਂ ਇਸ ਸਬੰਧੀ ਪੱਤਰਕਾਰਾਂ ਵੱਲੋਂ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਧਿਕਾਰੀਆਂ ਨੇ ਪੱਤਰਕਾਰਾਂ ਦੇ ਫੋਨ ਨੰਬਰ ਹੀ ਬਲੈਕਲਿਸਟ (ਬਲਾਕ) ਕਰ ਦਿੱਤੇ। ਜਦੋਂ ਕਿਸੇ ਹੋਰ ਨੰਬਰ ਤੋਂ ਸੰਪਰਕ ਕੀਤਾ ਜਾਂਦਾ ਹੈ, ਤਾਂ ਉਹ ਫੋਨ ਚੁੱਕ ਕੇ ਗੱਲ ਸੁਣਨ ਤੋਂ ਬਾਅਦ ਉਸ ਨੰਬਰ ਨੂੰ ਵੀ ਬਲੈਕਲਿਸਟ ਵਿੱਚ ਪਾ ਦਿੰਦੇ ਹਨ। ਅਧਿਕਾਰੀਆਂ ਦਾ ਇਹ ਰਵੱਈਆ ਸਾਫ਼ ਦਰਸਾਉਂਦਾ ਹੈ ਕਿ ਉਹ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਮੀਡੀਆ ਤੋਂ ਭੱਜ ਰਹੇ ਹਨ। ​ਨਾਂ ਰਿਕਵਰੀ ਵੈਨ, ਨਾਂ ਬੈਰੀਗੇਟਿੰਗ – ਹਾਦਸਿਆਂ ਨੂੰ ਸਿੱਧਾ ਸੱਦਾ ​ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਕੋਲ ਹਾਈਵੇ ‘ਤੇ ਖਰਾਬ ਹੋਈਆਂ ਗੱਡੀਆਂ ਨੂੰ ਸਾਈਡ ‘ਤੇ ਕਰਨ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਕੋਈ ਹਾਈ-ਟੈਕ ਰਿਕਵਰੀ ਵੈਨ ਮੌਜੂਦ ਹੈ। ਨਿਯਮਾਂ ਮੁਤਾਬਕ ਜੇਕਰ ਰੋਡ ‘ਤੇ ਕੋਈ ਗੱਡੀ ਬ੍ਰੇਕਡਾਊਨ (ਖਰਾਬ) ਹੁੰਦੀ ਹੈ, ਤਾਂ ਉਸ ਦੇ ਪਿੱਛੇ ਬੈਰੀਗੇਟਿੰਗ ਕਰਨਾ ਲਾਜ਼ਮੀ ਹੁੰਦਾ ਹੈ ਤਾਂ ਜੋ ਪਿੱਛੋਂ ਆਉਣ ਵਾਲੇ ਵਾਹਨ ਹਾਦਸੇ ਦਾ ਸ਼ਿਕਾਰ ਨਾ ਹੋਣ। ਪਰ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕਿਸੇ ਵੀ ਖਰਾਬ ਗੱਡੀ ਦੇ ਮਗਰ ਕੋਈ ਬੈਰੀਗੇਟਿੰਗ ਨਹੀਂ ਕੀਤੀ ਜਾਂਦੀ। ਜੇਕਰ ਕੋਈ ਛੋਟੀ-ਮੋਟੀ ਗੱਡੀ ਜਾਂ ਕਾਰ ਪ੍ਰਭਾਵਸ਼ਾਲੀ ਲੋਕਾਂ ਦੀ ਹੋਵੇ ਤਾਂ ਉਸ ਨੂੰ ਜ਼ਰੂਰ ਹਟਾ ਦਿੱਤਾ ਜਾਂਦਾ ਹੈ, ਪਰ ਆਮ ਗੱਡੀਆਂ ਅਤੇ ਵੱਡੇ ਵਾਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਹਾਈਵੇ ‘ਤੇ ਹਰ ਵੇਲੇ ਭਿਆਨਕ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ​ਲੱਖਾਂ ਦਾ ਚੂਨਾ ਅਤੇ ਮਿਆਦ ਪੁੱਗੀਆਂ ਗੱਡੀਆਂ ​ਇਲਾਕਾ ਨਿਵਾਸੀਆਂ ਨੇ ਦੋਸ਼ ਲਾਇਆ ਕਿ ਇਹ ਟੋਲ ਪਲਾਜ਼ਾ ਆਮ ਜਨਤਾ ਕੋਲੋਂ ਟੈਕਸ ਦੇ ਨਾਂ ‘ਤੇ ਰੋਜ਼ਾਨਾ ਲੱਖਾਂ ਰੁਪਏ ਵਸੂਲ ਕੇ ਲੋਕਾਂ ਦੀ ਜੇਬ੍ਹ ‘ਤੇ ਡਾਕਾ ਮਾਰ ਰਿਹਾ ਹੈ, ਪਰ ਸਹੂਲਤਾਂ ਦੇ ਨਾਂ ‘ਤੇ ਸਿਰਫ਼ ਚੂਨਾ ਲਾਇਆ ਜਾ ਰਿਹਾ ਹੈ। ਹਾਈਵੇ ਦੀ ਸੁਰੱਖਿਆ ਅਤੇ ਨਿਗਰਾਨੀ ਲਈ ਜੋ ਗੱਡੀ 24 ਘੰਟੇ ਰੋਡ ‘ਤੇ ਹੋਣੀ ਚਾਹੀਦੀ ਹੈ, ਉਹ ਪੂਰੇ ਦਿਨ ਵਿੱਚ ਸਿਰਫ਼ ਇੱਕ ਜਾਂ ਦੋ ਵਾਰ ਹੀ ਗੇੜਾ ਮਾਰਦੀ ਹੈ। ਉਹ ਗੱਡੀ ਵੀ ਬੇਹੱਦ ਪੁਰਾਣੀ, ਖਸਤਾਹਾਲ ਅਤੇ ਆਪਣੀ ਮਿਆਦ (ਐਕਸਪਾਇਰੀ) ਲੰਘਾ ਚੁੱਕੀ ਹੈ। ​ਪ੍ਰਸ਼ਾਸਨ ਕੋਲ ਗੁਹਾਰ: ਕੁੰਭਕਰਨੀ ਨੀਂਦ ਤੋਂ ਜਗਾਇਆ ਜਾਵੇ ਨੈਸ਼ਨਲ ਹਾਈਵੇ ਅਥਾਰਟੀ ਦੇ ਪ੍ਰਬੰਧਕਾਂ ਨੂੰ ​ਇਸ ਸਬੰਧੀ ਇਲਾਕੇ ਦੇ ਲੋਕਾਂ ਅਤੇ ਸਮਾਜ ਸੇਵੀਆਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਅਨੇਕਾਂ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਇਸ  ਦੀਆਂ ਮਨਮਾਨੀਆਂ ਅਤੇ ਲਾਪ੍ਰਵਾਹੀਆਂ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਹਨ, ਪਰ ਅਫਸੋਸ ਕਿ ਇਨ੍ਹਾਂ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ ਹੈ। ਲੋਕਾਂ ਨੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਕੁੰਭਕਰਨੀ ਨੀਂਦ ਸੁੱਤੇ ਬੱਛੂਆਂ ਟੋਲ ਪਲਾਜ਼ਾ ਦੇ ਅਧਿਕਾਰੀਆਂ ਅਤੇ ਸੁਪਰਵਾਈਜ਼ਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਹਾਈਵੇ ‘ਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।ਵਰਨਣਯੋਗ ਇਹ ਕਿ ਆਖਰਕਾਰ ਇਹ ਬੱਸ ਟੋਲ ਪਲਾਜ਼ਾ ਬੱਛੂਆਂ ਤੋਂ ਰਿਪੇਅਰ ਹੋਣ ਤੋਂ ਬਾਅਦ ਹੀ ਟੋਲ ਲਾਇਨ ਵਿੱਚੋਂ ਆਪਣੇ ਸਫ਼ਰ ਲਈ ਰਵਾਨਾ ਹੋਈ ਪਰ ਨੈਸ਼ਨਲ ਹਾਈਵੇ ਅਥਾਰਟੀ ਇਸ ਬੱਸ ਨੂੰ ਟੋਲ ਲਾਇਨ ਵਿੱਚੋਂ ਪਾਸੇ ਕਰਨ ਵਿੱਚ ਨਕਾਮ ਰਹੀ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 16/06/2026
Next article*ਹੜ੍ਹਾਂ ਦੀ ਮਾਰ ਨੂੰ ਸਿਰਫ ਕੁਦਰਤ ‘ਤੇ ਸੁੱਟ ਦੇਣਾ ਸਭ ਤੋਂ ਵੱਡੀ ਨਲਾਇਕੀ*