HOME ਸਾਬਕਾ ਐਮ ਪੀ ਹਰਭਜਨ ਲਾਖਾ ਜੀ ਦੀ ਬਾਰਵੀਂ ਬਰਸੀ ਮੌਕੇ ਤੇ ਵੱਖ...

ਸਾਬਕਾ ਐਮ ਪੀ ਹਰਭਜਨ ਲਾਖਾ ਜੀ ਦੀ ਬਾਰਵੀਂ ਬਰਸੀ ਮੌਕੇ ਤੇ ਵੱਖ ਵੱਖ ਰਜੀਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਸ਼ਰਧਾਂਜਲੀ ਭੇਟ ਕੀਤੀ।

10

 ਇਸ ਮੌਕੇ ਤੇ ਅੱਖਾਂ ਦਾ ਫ੍ਰੀ ਚੈਕ ਅੱਪ ਕੈਂਪ ਵੀ ਲਗਾਇਆ ਗਿਆ

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਦੇ ਆਗੂ ਸਾਬਕਾ ਐਮ ਪੀ ਹਰਭਜਨ ਸਿੰਘ ਲਾਖਾ ਜੀ ਦੀ ਬਾਰਵੀਂ ਬਰਸੀ ਮੌਕੇ ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਸਮਾਜਿਕ ਪਰਿਵਰਤਨ , ਆਰਥਿਕ ਅਤੇ ਰਾਜਨੀਤਕ ਅੰਦੋਲਨ ਦੇ ਇੱਕ ਵੱਡੇ ਆਗੂ ਸਨ ਜਿਸ ਕਰਕੇ ਉਨ੍ਹਾਂ ਨੂੰ ਸਾਰੀ ਦੂਨੀਆਂ ਯਾਦ ਕਰਦੀ ਰਹੇਗੀ ਅਤੇ ਉਨ੍ਹਾਂ ਨੇ ਵੀ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ। ਜਿਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਮੂਮੈਂਟ ਨੂੰ ਬਹੁਤ ਮਜ਼ਬੂਤ ਕੀਤਾ ਜਿਹੜੇ ਕਿ ਪਹਿਲੀ ਕਤਾਰ ਦੇ ਆਗੂਆਂ ਵਿੱਚੋਂ ਇੱਕ ਸਨ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਅਤੇ ਮੋਹਣ ਲਾਲ ਸਾਬਕਾ ਐਮ ਐਲ ਏ ਅਕਾਲੀ ਦਲ ਦੇ ਆਗੂ ਨੇ ਸ਼ਰਧਾਂਜਲੀ ਭੇਟ ਕੀਤੀ। ਡਾ ਬਲਬੀਰ ਸਿੰਘ ਬੱਲ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਦੀਆ ਵੱਲੋਂ ਅੱਖਾਂ ਦਾ ਫ੍ਰੀ ਚੈਕ ਅੱਪ ਕੈਂਪ ਲਗਾਇਆ ਗਿਆ ਹੈ । ਇਸ ਮੌਕੇ ਤੇ ਹਰਨਾਮ ਸਿੰਘ ਬਹਿਬਲਪੁਰੀ ਨੇ ਮਿਸ਼ਨਰੀ ਗੀਤਾਂ ਰਾਹੀਂ ਲਾਖਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਮਨੋਹਰ ਕਮਾਮ ਸੀਨੀਅਰ ਬਸਪਾ ਆਗੂ, ਵਿਜੇ ਗੁਣਾਚੌਰ, ਰਵਿੰਦਰ ਮਹਿੰਮੀ, ਹਰਜਿੰਦਰ ਸੋਨੂੰ ਐਮ ਸੀ, ਬਲਵੀਰ ਸਿੰਘ ਕਰਨਾਣਾ, ਰਾਮਜੀ ਦਾਸ ਖਾੜਕੂਵਾਲ, ਜਗਦੀਸ਼ ਪਹਿਲਵਾਨ,ਚਰਨਜੀਤ ਸੱਲ੍ਹਾ, ਸੁਰਜੀਤ ਮਜਾਰੀ,ਨਰਿੰਦਰ ਮਾਹੀਂ ਪੱਤਰਕਾਰ ਅਤੇ ਆਪ ਦੇ ਐਮ ਸੀ ਕਾਫੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਜਗਤਾਰ ਬੀਕਾਂ ਜੀ ਨੇ ਦੱਸਿਆ ਕਿ ਲਾਖਾ ਜੀ ਦਾ ਪਰਿਵਾਰ ਪਿੰਡ ਕਰਨਾਣਾ ਵਿਖੇ ਸਾਬਕਾ ਐਮ ਪੀ ਸਪੋਰਟਸ ਕਲੱਬ ਕਰਵਾਣਾ, ਮਰੀਜ਼ਾਂ, ਖਿਡਾਰੀਆਂ ਅਤੇ ਪੜ੍ਹਨ ਵਾਲੇ ਲਾਖਾ ਜੀ ਦੀ ਯਾਦ ਵਿੱਚ ਮਾਇਆ ਦਾਨ ਕਰਦੇ ਹਨ। ਇਸ ਮੌਕੇ ਪਰਮਜੀਤ ਮਹਿਰਮ ਪੁਰ ਨੇ ਸਟੇਜ ਸਕੱਤਰ ਦਾ ਕੰਮ ਬਹੁਤ ਹੀ ਤਸੱਲੀਬਖ਼ਸ਼ ਕੀਤਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪਿੰਡ ਹੀਉਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਮੌਕੇ ਸੰਗਤਾਂ ਵੱਲੋਂ ਛਬੀਲ ਲਗਾਈ ਗਈ
Next articleਜਸਪਾਲ ਰਾਣਾ: ਭਾਰਤੀ ਨਿਸ਼ਾਨੇਬਾਜ਼ੀ ਦਾ ਸੁਨਹਿਰੀ ਅਧਿਆਇ