HOME ਤਕਸ਼ਿਲਾ ਮਹਾਂ ਬੁੱਧ ਵਿਹਾਰ ਲੁਧਿਆਣਾ ਵਿਖੇ ਬੱਚਿਆਂ ਲਈ ਸ਼੍ਰਮਨੇਰ ਸਿਖਲਾਈ ਕੈਂਪ

ਤਕਸ਼ਿਲਾ ਮਹਾਂ ਬੁੱਧ ਵਿਹਾਰ ਲੁਧਿਆਣਾ ਵਿਖੇ ਬੱਚਿਆਂ ਲਈ ਸ਼੍ਰਮਨੇਰ ਸਿਖਲਾਈ ਕੈਂਪ

27

ਸਮਾਜ ਵੀਕਲੀ ਯੂ ਕੇ

ਲੁਧਿਆਣਾ ਹਰਭਜਨ ਸਾਂਪਲਾ: ਭੰਤੇ ਪ੍ਰਗਿਆ ਬੋਧੀ ਜੀ ਦੀ ਯੋਗ ਅਗਵਾਈ ਹੇਠ ਤਕਸ਼ਿਲਾ ਮਹਾਂ ਬੁੱਧ ਵਿਹਾਰ ਲੁਧਿਆਣਾ ਵਿਖੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸ਼੍ਰਮਨੇਰ ਸਿਖਲਾਈ ਕੈਂਪ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ.

ਸਾਰੇ ਉਪਾਸਕ ਸ਼੍ਰਮਨੇਰ ਸਿਖਲਾਈ ਕੈਂਪ ਦੀ ਸਫਲਤਾਪੂਰਵਕ ਕਾਮਯਾਬੀ ਲਈ ਦਾਨ ਅਤੇ ਖੁੱਲ੍ਹੇ ਦਿਲ ਨਾਲ ਯੋਗਦਾਨ ਪਾ ਰਹੇ ਹਨ। ਪੰਜਾਬ ਬੁਧਿੱਸਟ ਸੋਸਾਇਟੀ ਰਜਿ. ਪੰਜਾਬ, ਤਕਸ਼ਿਲਾ ਮਹਾਂ ਬੁੱਧ ਵਿਹਾਰ ਨੇ ਅੱਜ ਸਤਿਕਾਰਯੋਗ ਭਿਖਸ਼ੂ ਸੰਘ ਅਤੇ ਸ਼੍ਰਮਨੇਰਾਂ ਲਈ ਭੋਜਨਦਾਨ ਦਾ ਪ੍ਰਬੰਧ ਕੀਤਾ ਹੈ। ਸ਼੍ਰੀ ਮਨੋਜ ਕੁਮਾਰ, ਰਾਮ ਦਾਸ ਗੁਰੂ, ਪਰਗਨ ਬਿਲਗਾ (ਬੀਐਸਪੀ) ਅਤੇ ਪੰਜਾਬ ਬੁਧਿੱਸਟ ਸੋਸਾਇਟੀ ਰਜਿ. ਪੰਜਾਬ ਦੇ ਹੋਰ ਬਹੁਤ ਸਾਰੇ ਮੈਂਬਰ ਇਸ ਮੌਕੇ ‘ਤੇ ਮੌਜੂਦ ਸਨ ਅਤੇ ਭਿਖਸ਼ੂ ਸੰਘ ਤੋਂ ਅਸ਼ੀਰਵਾਦ ਲਿਆ।

Previous articleKetan Lal’s murder: A brutal reminder of India’s caste reality
Next articleਰਵਿਦਾਸੀਆ ਸਮਾਜ ਦੇ ਸੂਬਾ ਭਰ ਦੇ ਕਾਂਗਰਸੀ ਲੀਡਰਾਂ ਨੇ ਖੰਨਾ ‘ਚ ਕੀਤੀ ਮੀਟਿੰਗ