HOME ਰਵਿਦਾਸੀਆ ਸਮਾਜ ਦੇ ਸੂਬਾ ਭਰ ਦੇ ਕਾਂਗਰਸੀ ਲੀਡਰਾਂ ਨੇ ਖੰਨਾ ‘ਚ ਕੀਤੀ...

ਰਵਿਦਾਸੀਆ ਸਮਾਜ ਦੇ ਸੂਬਾ ਭਰ ਦੇ ਕਾਂਗਰਸੀ ਲੀਡਰਾਂ ਨੇ ਖੰਨਾ ‘ਚ ਕੀਤੀ ਮੀਟਿੰਗ

41

ਸਮਾਜ ਵੀਕਲੀ ਯੂ ਕੇ

ਰਵਿਦਾਸੀਆ ਸਮਾਜ ਦੇ ਸੂਬਾ ਭਰ ਦੇ ਕਾਂਗਰਸੀ ਲੀਡਰਾਂ ਨੇ ਖੰਨਾ ‘ਚ ਕੀਤੀ ਮੀਟਿੰਗ
(ਕਾਂਗਰਸ ਭਵਨ ਚੰਡੀਗੜ੍ਹ ਵਿਖ਼ੇ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਦਿਵਸ ਮਨਾਉਣ ਦਾ ਐਲਾਨ)

ਖੰਨਾ-11 ਜੂਨ (ਕੁਲਵੰਤ ਸਿੰਘ ਮੁਹਾਲੀ)- ਕਾਂਗਰਸ ਪਾਰਟੀ ਨਾਲ ਸਬੰਧਿਤ ਰਵਿਦਾਸੀਆ ਸਮਾਜ ਦੇ ਪੰਜਾਬ ਭਰ ਦੇ ਲੀਡਰਾਂ ਦੀ ਅਹਿਮ ਮੀਟਿੰਗ ਅੱਜ ਸਤਿਕਾਰ ਪੈਲੇਸ ਖੰਨਾ ਵਿਖ਼ੇ ਹੋਈ ਜਿਸ ਵਿੱਚ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਕਾਂਗਰਸ ਭਵਨ ਚੰਡੀਗੜ੍ਹ ਵਿਖ਼ੇ ਮਨਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸੀਨੀਅਰ ਕਾਂਗਰਸ ਲੀਡਰ ਪਰਮਿੰਦਰ ਸਿੰਘ ਸਮਾਣਾ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਅਤੇ ਸਮਾਗਮ ਦੀ ਰੂਪ ਰੇਖਾ ਉਲੀਕਣ ਤੋਂ ਲੈਕੇ ਸਮਾਗਮ ਦੀਆਂ ਤਿਆਰੀਆਂ ਲਈ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਸਬੰਧੀ ਸਾਰੇ ਸਾਥੀਆਂ ਕੋਲੋਂ ਸੁਝਾਅ ਮੰਗੇ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਸਮਾਣਾ ਨੇ ਕਿਹਾ ਕਿ ਸ਼੍ਰੋਮਣੀ ਭਗਤ ਰਵਿਦਾਸ ਮਹਾਰਾਜ ਜੀ ਦਾ ਜੀਵਨ ਅਤੇ ਉਨ੍ਹਾਂ ਦੀ ਬਾਣੀ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ।ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਮਹਾਰਾਜ ਜੀ ਨੇ ਸਮਾਨਤਾ, ਭਾਈਚਾਰਕ ਸਾਂਝ, ਮਿਹਨਤ ਅਤੇ ਮਨੁੱਖਤਾ ਦਾ ਜੋ ਸੰਦੇਸ਼ ਦਿੱਤਾ,ਜੋ ਅੱਜ ਵੀ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਦੀ ਪੰਗਤੀ “ ਐਸਾ ਚਾਹੂੰ ਰਾਜ ਮੈਂ, ਜਿਥੈ ਮਿਲੈ ਸਭਨ ਕੋ ਅੰਨ ” ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸੰਦੇਸ਼ ਇੱਕ ਅਜਿਹੇ ਸਮਾਜ ਦੀ ਕਲਪਨਾ ਪੇਸ਼ ਕਰਦਾ ਹੈ ਜਿੱਥੇ ਹਰ ਵਿਅਕਤੀ ਨੂੰ ਬਰਾਬਰੀ, ਸਨਮਾਨ ਅਤੇ ਇਨਸਾਫ਼ ਮਿਲੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਖੇ ਹੋਣ ਵਾਲਾ ਸਮਾਗਮ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਸਮਾਜਿਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਇਸ ਮੌਕੇ ਸ੍ਰੀ ਜੰਗ ਬਹਾਦੁਰ ਨੂੰ ਇਸ ਸਮਾਗਮ ਨੂੰ ਚੰਡੀਗੜ੍ਹ ਕਾਂਗਰਸ ਭਵਨ ਵਿਖ਼ੇ ਮਨਾਉਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਵੱਲੋਂ ਪੰਜਾਬ ਦੇ ਰਵਿਦਾਸੀਆ ਸਮਾਜ ਨੂੰ ਅਣਦੇਖਿਆ ਕਰਨ ਕਰਕੇ ਇਸ ਸਮਾਜ ਦੇ ਵੱਡੀ ਗਿਣਤੀ ਲੋਕੀਂ ਕਾਂਗਰਸ ਪਾਰਟੀ ਕੋਲੋਂ ਨਰਾਸ਼ ਹੋਕੇ ਦੂਸਰੀਆਂ ਪਾਰਟੀਆਂ ਵੱਲ ਨੂੰ ਚਲੇ ਗਏ ਜਿਸ ਕਰਕੇ ਕਾਂਗਰਸ ਕੇਂਦਰ ਅਤੇ ਸੂਬਾ ਪੱਧਰ ਤੇ ਸੱਤਾ ਤੋਂ ਬਾਹਰ ਹੋ ਗਈ।ਇਸ ਪ੍ਰੋਗਰਾਮ ਦੌਰਾਨ ਪੰਜਾਬ ਭਰ ਤੋਂ ਵੱਡੀ ਗਿਣਤੀ ਚ ਰਵਿਦਾਸ ਸਮਾਜ ਦੇ ਲੋਕਾਂ ਨੂੰ ਇਸ ਸਮਾਗਮ ਦੌਰਾਨ ਇਕੱਠੇ ਕਰਕੇ ਉਨ੍ਹਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆਂ ਕਰਵਾਈ ਜਾਵੇਗੀ ਅਤੇ ਰਵਿਦਾਸੀਆ ਭਾਈਚਾਰੇ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਮੁੜ ਤੋਂ ਜੋੜਨ ਲਈ ਉਪਰਾਲਾ ਕੀਤਾ ਜਾਵੇਗਾ ਤਾਂ ਜੋ ਕਾਂਗਰਸ ਪਾਰਟੀ ਕੇਂਦਰ ਅਤੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਸਕੇ l

ਇਸ ਮੌਕੇ ਪਰਮਿੰਦਰ ਸਿੰਘ ਸਮਾਣਾ, ਸ੍ਰੀ ਜੰਗ ਬਹਾਦਰ ਮੁਹਾਲੀ, ਕਰਤਿੰਦਰ ਪਾਲ ਸਿੰਘ ਸਿੰਘਪੁਰਾ (ਗਿੱਲ ਲੁਧਿਆਣਾ),ਸੁੱਖਵਿੰਦਰ ਸਿੰਘ ਬਿੱਲੂ ਖੇੜਾ ਫਗਵਾੜਾ,ਕੁਲਵੰਤ ਸਿੰਘ ਮੁਹਾਲੀ ਮਾਲੇਰਕੋਟਲਾ, ਹਰਬੰਸ ਸਿੰਘ ਨਕੋਦਰ ਜਲੰਧਰ, ਪਰਮਜੀਤ ਸਿੰਘ ਪਟਿਆਲਾ, ਰਜਿੰਦਰ ਸਿੰਘ ਬਰਨਾਲਾ, ਰਣਜੀਤ ਸਿੰਘ ਤਰਖਾਣਮਜਾਰਾ ਸ੍ਰੀ ਫਤਹਿਗੜ੍ਹ ਸਾਹਿਬ, ਬਲਵੀਰ ਸਿੰਘ ਸ੍ਰੀ ਫਤਹਿਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਚੋਪੜਾ ਖੰਨਾ, ਦਲਜੀਤ ਸਿੰਘ ਦੁਗਰੀ ਮਾਲੇਰਕੋਟਲਾ, ਗੁਰਮੀਤ ਸਿੰਘ ਲਸੋਈ ਅਮਰਗੜ੍ਹ,ਰਜਿੰਦਰ ਸਿੰਘ ਸੰਧੂ ਫਿਲੌਰ, ਪ੍ਰਕਾਸ਼ ਸਿੰਘ ਮਾਛੀਵਾੜਾ ਸਮਰਾਲਾ ਸਮੇਤ ਹੋਰ ਵੀ ਆਗੂ ਹਾਜ਼ਰ ਸਨ।

Previous articleਤਕਸ਼ਿਲਾ ਮਹਾਂ ਬੁੱਧ ਵਿਹਾਰ ਲੁਧਿਆਣਾ ਵਿਖੇ ਬੱਚਿਆਂ ਲਈ ਸ਼੍ਰਮਨੇਰ ਸਿਖਲਾਈ ਕੈਂਪ
Next articleਪਿੰਡ ਅਕਲੀਆ ਵਿਖੇ ਫੌਜ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਨੌਜਵਾਨਾਂ ਦਾ ਚਹਿਲ ਵੱਲੋਂ ਕੀਤਾ ਸਨਮਾਨ