HOME ਯਾਤਰਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਲਈ ਸੰਗਤਾਂ ਦਾ ਜੱਥਾ ਅੱਪਰਾ ਤੋਂ...

ਯਾਤਰਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਲਈ ਸੰਗਤਾਂ ਦਾ ਜੱਥਾ ਅੱਪਰਾ ਤੋਂ ਰਵਾਨਾ

16

ਫਿਲਂਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਸ਼ਹੀਦ ਬਾਬਾ ਦੀਪ ਸਿੰਘ ਗੁਰਮਤਿ ਪ੍ਰਚਾਰ ਮਿਸ਼ਨ ਅੱਪਰਾ ਵਲੋਂ ਯਾਤਰਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ 11 ਜੂਨ ਤੱਕ ਕਰਵਾਈ ਜਾ ਰਹੀ ਹੈ। ਇਸ ਮੌਕੇ ਸੰਗਤਾਂ ਦਾ ਜੱਥਾ ਅੱਪਰਾ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਚੜਦੀਕਲਾ ਨਾਲ ਰਵਾਨਾ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਥਾ ਵਾਚਕ ਭਾਈ ਦਲਵਿੰਦਰ ਸਿੰਘ ਅੱਪਰਾ ਤੇ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਸੰਗਤਾਂ ਨੂੰ ਗੁ. ਦੇਗਸਰ ਸਾਾਹਿਬ, ਗੁ ਬਾਬਾ ਮੋਤੀ ਰਾਮ, ਫਤਿਹਗੜ੍ਹ ਸਾਹਿਬ, ਜੋਤੀ ਸਰੂਪ ਸਾਹਿਬ, ਗੁਰੂ ਕਾ ਤਾਲ ਆਗਰਾ, ਗੁ ਦਮਦਮਾ ਸਾਹਿਬ ਆਗਰਾ, ਸ਼ੇਰ ਸ਼ਿਕਾਰ ਸਾਹਿਬ ਮਚਕੁੰਡ, ਗੁ ਸ਼ਿਵਪੁਰੀ, ਦਮਦਮਾ ਸਾਹਿਬ ਬਿਆਵਰਾ, ਗੁਰੂ ਨਾਨਕ ਘਾਟ ਉਜੈਨ, ਗੁਰਦੁਆਰਾ ਪ੍ਰਭੂ ਮਿਲਾਪ ਬਲਵਾੜਾ,  ਬੜੀ ਸੰਗਤ ਸਾਹਿਬ ਬੁਰਹਾਨਪੁਰ, ਗੁਰਦੁਆਰਾ ਬਾਬਾ ਨਾਮਦੇਵ ਬਰਸੀ, ਘਰ ਬਾਬਾ ਨਾਮਦੇਵ ਜੀ, ਗੁਰਦੁਆਰਾ ਲੰਗਰ ਸਾਹਿਬ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੇ ਨਾਂਦੇੜ ਸਾਹਿਬ ਹੋਰ ਗੁਰਦੁਆਰੇ, ਨਾਨਕ ਝੀਰਾ ਸਾਹਿਬ, ਗੁਰਦੁਆਰਾ ਮਾਤਾ ਭਾਗ ਕੌਰ, ਗੁਰਦੁਆਰਾ ਜਨਮ ਅਸਥਾਨ ਭਾਈ ਸਾਹਿਬ ਸਿੰਘ ਜੀ, ਗੁਰਦੁਆਰਾ ਚਾਰ ਸਾਹਿਬਜ਼ਾਦੇ, ਗੁਪਤਸਰ ਸਾਹਿਬ, ਗੁਰਦੁਆਰਾ ਗੁਰੂ ਨਾਨਕ ਸਾਹਿਬ ਧੁਲੀਆ, ਗੁਰਦੁਆਰਾ ਬਾਬਾ ਬੁੱਢਾ ਸਾਹਿਬ ਇੰਦੌਰ, ਗੁਰਦੁਆਰਾ ਦਾਤਾ ਬਣਦੀ ਛੋੜ ਗਵਾਲੀਅਰ, ਰਕਾਬ ਗੰਜ ਸਾਹਿਬ, ਬੰਗਲਾ ਸਾਹਿਬ, ਸੀਸ ਗੰਜ ਸਾਹਿਬ, ਗੁਰਦੁਆਰਾ ਪਾਤਸ਼ਾਹੀ 9ਵੀ ਤਰਾਵੜੀ, ਗੁਰਦੁਆਰਾ ਪਾਤਸ਼ਾਹੀ 6ਵੀ ਕੁਰੂਕਸ਼ੇਤਰ, ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਆਦਿ ਗੁਰਦਵਾਰਿਆ ਦੇ ਦਰਸ਼ਨ ਦੀਦਾਰੇ ਸੰਗਤਾਂ ਨੂੰ ਕਰਵਾਏ ਜਾਣਗੇ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਇੱਕ ਲਾਈਵ ਪ੍ਰਦਰਸ਼ਨ ਦੌਰਾਨ, ਇੱਕ ਰੋਬੋਟ ਨੇ ਇੱਕ ਬੱਚੇ ਦੇ ਪੇਟ ਵਿੱਚ ਜ਼ੋਰਦਾਰ ਲੱਤ ਮਾਰੀ, ਜਿਸ ਨਾਲ ਬੱਚਾ ਦਰਦ ਨਾਲ ਚੀਕਣ ਲੱਗ ਪਿਆ।
Next article12ਵਾਂ ਯਾਦਗਾਰੀ ਕਬੂਤਰਬਾਜੀ ਮੁਕਾਬਲਾ ਕਰਵਾਇਆ ਗਿਆ – ਵਿਸ਼ਾਲ ਫਿਲੌਰ