HOME 12ਵਾਂ ਯਾਦਗਾਰੀ ਕਬੂਤਰਬਾਜੀ ਮੁਕਾਬਲਾ ਕਰਵਾਇਆ ਗਿਆ – ਵਿਸ਼ਾਲ ਫਿਲੌਰ

12ਵਾਂ ਯਾਦਗਾਰੀ ਕਬੂਤਰਬਾਜੀ ਮੁਕਾਬਲਾ ਕਰਵਾਇਆ ਗਿਆ – ਵਿਸ਼ਾਲ ਫਿਲੌਰ

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)– ਸਵ. ਸ਼੍ਰੀ ਕਿਸ਼ਨ ਚੰਦ ਸਿੱਮਕ ਜੀ ਦੀ ਯਾਦ ਵਿੱਚ 12ਵਾਂ ਕਬੂਤਰਬਾਜ਼ੀ ਮੁਕਾਬਲਾ ਸ਼ਹਿਰ ਫਿਲੌਰ ਦੀ ਧਰਤੀ ਤੇ ਕਰਵਾਇਆ ਗਿਆ। ਜਿਸ ਵਿੱਚ ਫਿਲੌਰ ਸ਼ਹਿਰ ਦੇ ਵੱਖ-ਵੱਖ ਪਿੰਡਾਂ ਤੋਂ ਖਿਡਾਰੀਆਂ ਨੇ ਭਾਗ ਲਿਆ। ਇਹ ਮੁਕਾਬਲਾ ਉਹਨਾਂ ਦੇ ਬੇਟੇ ਸ਼੍ਰੀ ਵਿਸ਼ਾਲ ਸਿੱਮਕ  ਜੀ ਅਤੇ ਉਹਨਾਂ ਦੀ ਟੀਮ ਵੱਲੋਂ ਕਰਵਾਇਆ ਗਿਆ। ਸ਼੍ਰੀ ਵਿਸ਼ਾਲ ਸਿੱਮਕ ਜੀ ਨੇ ਕਿਹਾ ਕਿ ਉਹਨਾਂ ਦੀ ਟੀਮ 12 ਸਾਲਾਂ ਤੋਂ ਇਹ ਮੁਕਾਬਲਾ ਕਰਵਾਕੇ ਆਪਣੇ ਪਿਤਾ ਜੀ ਦੀ ਯਾਦ ਨੂੰ ਤਾਜ਼ਾ ਰੱਖਦੇ ਹਨ। ਇਸ ਮੁਕਾਬਲੇ ਵਿੱਚ ਸ਼ਹਿਰ ਫਿਲੌਰ, ਗੜ੍ਹਾ, ਸੈਫ਼ਾਬਾਦ,ਤੇਂਗ, ਜਗਤਪੁਰ, ਨੰਗਲ, ਰਾਮਗੜ੍ਹ, ਮੁਹੱਲਾ ਰਵਿਦਾਸਪੁਰਾ ਅਤੇ ਹੋਰ ਵੀ ਕਈ ਇਲਾਕੇ ਤੋਂ ਖਿਡਾਰੀਆਂ ਨੇ ਹਿੱਸਾ ਲੈ ਕੇ 102 ਕਬੂਤਰ ਉਡਾਏ। ਜਿਸ ਵਿੱਚ ਪਹਿਲਾ ਇਨਾਮ ਮਨੀਸ਼ ਜੱਸਲ (ਕੈਨੇਡਾ), ਦੂਜਾ ਇਨਾਮ ਬਿੰਦਰ ਰੋਹਿਤ (ਘੋੜੀ ਵਾਲੇ), ਤੀਸਰਾ ਇਨਾਮ ਵਿਸ਼ਾਲ ਰਵਿਦਾਸਪੁਰਾ ਅਤੇ ਚੈਂਪੀਅਨ ਕਬੂਤਰ ਦਾ ਇਨਾਮ ਮਨੀ ਜਗਤਪੁਰਾ ਨੇ ਜਿੱਤਿਆ। ਇਨਾਮ ਵੰਡ ਸਮਾਰੋਹ ਵਿੱਚ ਮੁਹੱਲਾ ਰਵਿਦਾਸਪੁਰਾ ਦੇ ਸਾਬਕਾ ਐਮ ਸੀ ਰਵੀ ਪਾਲ ਸਰੋਏ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨ੍ਹਾਂ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਨਕਦ ਰਾਸ਼ੀ ਅਤੇ ਟਰਾਫ਼ੀਆਂ ਦਿੱਤੀਆਂ। ਸ਼੍ਰੀ ਵਿਸ਼ਾਲ ਸਿੱਮਕ ਜੀ ਦੀ ਸਾਰੀ ਟੀਮ ਵਲੋਂ ਰਵੀ ਪਾਲ ਸਰੋਏ ਜੀ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸ਼੍ਰੀ ਵਿਸ਼ਾਲ ਸਿੱਮਕ ਜੀ ਨੇ ਇਨਾਮ ਵੰਡ ਸਮਾਰੋਹ ਚ ਪਹੁੰਚਣ ਤੇ ਸਾਰੇ ਖਿਡਾਰੀਆਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਯਾਤਰਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਲਈ ਸੰਗਤਾਂ ਦਾ ਜੱਥਾ ਅੱਪਰਾ ਤੋਂ ਰਵਾਨਾ
Next article12 ਸਿੱਖ ਅਫਗਾਨੀ ਪ੍ਰਵਾਸੀਆਂ ਨੂੰ ਟਰੱਕ ਚ ਲੁਕਾ ਕੇ ਬਰਤਾਨੀਆ ਲਿਆਉਣ ਵਾਲੇ ਮਨੁੱਖੀ ਤਸਕਰੀ ਗਿਰੋਹ ਦੇ ਮੈਂਬਰ ਦੋਸ਼ੀ ਕਰਾਰ