HOME ਐਡਵੋਕੇਟ ਸੰਜੀਵ ਚੋਧਰੀ ਦੇ ਹੋਰਡਿੰਗ ਨੂੰ ਪਾੜਨਾ ਅੱਤ ਘਿਣਾਉਣਾ ਸ਼ਰਮਨਾਕ ਕਾਰਾ

ਐਡਵੋਕੇਟ ਸੰਜੀਵ ਚੋਧਰੀ ਦੇ ਹੋਰਡਿੰਗ ਨੂੰ ਪਾੜਨਾ ਅੱਤ ਘਿਣਾਉਣਾ ਸ਼ਰਮਨਾਕ ਕਾਰਾ

4
ਫੋਟੋ ਕੈਪਸ਼ਨ :ਨੈਸ਼ਨਲ ਹਾਈਵੇ ਤੇ ਨੇੜੇ ਟੋਲ ਪਲਾਜ਼ਾ ਬੱਛੂਆਂ ਤੇ ਲੱਗਾ ਸਾਇਨ ਵਿੱਚ ਐਡਵੋਕੇਟ ਸੰਜੀਵ ਚੋਧਰੀ ਦੀ ਪਾੜੀ ਤਸਵੀਰ ਦਾ ਦ੍ਰਿਸ਼

ਅਹਿਜੀਆ ਹਰਕਤਾਂ ਨਾਲ ਆਗੂਆਂ ਦਾ ਕੁਝ ਨਹੀਂ ਵਿਗੜਦਾ ਬਲਕਿ ਸਮਾਜ ਵਿੱਚ ਰੁਤਬਾ ਹੋਰ ਵੀ ਉੱਚਾ ਹੋ ਜਾਂਦਾ ਹੈ :ਐਡਵੋਕੇਟ ਸੰਜੀਵ ਚੋਧਰੀ (ਚੇਚੀ ) 

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਸੰਜੀਵ ਚੋਧਰੀ (ਚੇਚੀ) ਜਨਰਲ ਸੈਕਟਰੀ ਆਪ ਯੂਥ ਵਿੰਗ ਪੰਜਾਬ ਡਾਇਰੈਕਟਰ ਯੁਵਕ ਅਤੇ ਵਿਕਾਸ ਬੋਰਡ ਪੰਜਾਬ ਸਰਕਾਰ ਜਿਨ੍ਹਾਂ ਦੇ ਵਿਧਾਨ ਸਭਾ ਹਲਕਾ ਬਲਾਚੌਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਨੈਸ਼ਨਲ ਹਾਈਵੇ ਤੇ ਕਈ ਜਗ੍ਹਾ ਸਾਇਨ ਬੋਰਡ ਲੱਗੇ ਹੋਏ ਪਰ ਕੁਝ ਸ਼ਰਾਰਤੀ ਅਤੇ ਬੁਖਲਾਹਟ ਵਿੱਚ ਆਏ ਲੋਕਾਂ ਦੇ ਮਨ ਨੂੰ ਇਹ ਗੱਲ ਭਾਉਦੀ ਨਹੀ ਸੀ ਤਾਂ ਉਨ੍ਹਾਂ ਨੇ ਨੀਚ ਹਰਕਤ ਕਰਦਿਆਂ ਐਡਵੋਕੇਟ ਸੰਜੀਵ ਚੋਧਰੀ (ਚੇਚੀ ) ਦਾ ਚੇਹਰਾ ਨੁਕੀਲੀ ਨਾਲ ਕੱਟ ਕੇ ਉਹਨਾਂ ਬੋਰਡਾਂ ਨੂੰ ਬੱਦ ਸੂਰਤ ਬਣਾਉਣ ਦੀ ਕੋਝੀ ਹਰਕਤ ਕੀਤੀ ਗਈ ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਬਹੁਤੇ ਵਰਕਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਐਡਵੋਕੇਟ ਸੰਜੀਵ ਚੋਧਰੀ ਦੇ ਬੋਰਡ ਪਾੜਨ ਦੀ ਜਿਸ ਨੇ ਵੀ ਕੋਸ਼ਿਸ਼ ਕੀਤੀ ਹੈ ਉਸ ਦੀ ਬੁਖਲਾਹਟ ਦੀ ਲੋਕਾਂ ਵਿੱਚ ਚਰਚਾ ਹੋਣੀ ਸ਼ੁਰੂ ਹੋ ਗਈ ਲੋਕ ਸਮਝਦੇ ਹਨ ਕਿ ਐਡਵੋਕੇਟ ਸੰਜੀਵ ਚੋਧਰੀ ਸਿਆਸਤ ਵਿੱਚ ਅਗਾਂਹ ਵਧੂ ਨੋਜਵਾਨ ਹੈ ਜੋ ਸਿਆਸਤ ਵਿੱਚ ਉੱਚਾ ਮੁਕਾਮ ਹਾਸਲ ਕਰਕੇ ਆਮ ਆਦਮੀ ਪਾਰਟੀ ਨੂੰ ਹੋਰ ਵੀ ਬੁਲੰਦੀਆਂ ਦੇ ਪਹੁੰਚਾ ਸਕਦਾ ਇਸ ਲਈ ਜਿਨ੍ਹਾਂ ਲੋਕਾਂ ਨੇ ਘਿਨਾਉਣੀ ਹਰਕਤ  ਹੈ ਉਸ ਨਾਲ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਪਰ ਸੰਜੀਵ ਚੇਚੀ ਦਾ ਰੁਤਬਾ ਹੋ ਵੀ ਉੱਚਾ ਹੋ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਮ.ਆਰ. ਸਿਟੀ ਪਬਲਿਕ ਸਕੂਲ ਦਾ ਜਮਾਤ ਬਾਰਵੀਂ ਦਾ ਨਤੀਜਾ ਸੌ ਫੀਸਦੀ ਰਿਹਾ
Next articleਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਦੇ ਚਮਕਦੇ ਸਿਤਾਰੇ: ਪੇਂਡੂ ਖੇਤਰ ਦੇ ਸਰਕਾਰੀ ਸਕੂਲ ‘ਚ ਪੜ੍ਹ ਕੇ ਵਿਦਿਆਰਥੀਆਂ ਨੇ ਲਿਆਂਦੇ ਸ਼ਾਨਦਾਰ ਨਤੀਜੇ