98.2% ਅੰਕ ਹਾਸਲ ਕਰਕੇ ਅਰਪਣ ਅਤੇ ਸਿਮਰਨਪ੍ਰੀਤ ਕੌਰ ਰਹੀਆਂ ਸਕੂਲ ਟੌਪਰ
ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਐਮ. ਆਰ. ਸਿਟੀ ਪਬਲਿਕ ਸਕੂਲ, ਬਲਾਚੌਰ ਦਾ ਜਮਾਤ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਸੀ.ਬੀ.ਐਸ.ਈ. ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਸਕੂਲ ਨੇ 100 ਫੀਸਦੀ ਨਤੀਜਾ ਹਾਸਲ ਕਰਕੇ ਇੱਕ ਮਹੱਤਵਪੂਰਨ ਉਪਲਬਧੀ ਪ੍ਰਾਪਤ ਕੀਤੀ ਹੈ। ਸਕੂਲ ਦੇ ਚੇਅਰਮੈਨ ਰਾਮਜੀ ਦਾਸ ਅਤੇ ਪ੍ਰਿੰਸੀਪਲ ਰਿਤੂ ਬਤਰਾ ਨੇ ਦੱਸਿਆ ਕਿ ਇਸ ਵਾਰ ਕੁੱਲ 236 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਸਫਲ ਰਹੇ। ਇਨ੍ਹਾਂ ਵਿੱਚੋਂ 95% ਤੋਂ ਉੱਪਰ 7 ਵਿਦਿਆਰਥੀ, 90% ਤੋਂ ਉੱਪਰ 25 ਵਿਦਿਆਰਥੀ, 85% ਤੋਂ ਉੱਪਰ 39 ਵਿਦਿਆਰਥੀ, 80% ਤੋਂ ਉੱਪਰ 42 ਵਿਦਿਆਰਥੀ, 70% ਤੋਂ ਉੱਪਰ 76 ਵਿਦਿਆਰਥੀ ਅਤੇ 60% ਤੋਂ ਉੱਪਰ 41 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਿਊਮੈਨਿਟੀਜ਼ ਸਟ੍ਰੀਮ ਵਿੱਚੋਂ ਅਰਪਣ ਅਤੇ ਸਿਮਰਨਪ੍ਰੀਤ ਕੌਰ ਨੇ 98.2% ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲਵਪ੍ਰੀਤ ਕੌਰ ਨੇ 96.6% ਨਾਲ ਦੂਜਾ ਅਤੇ ਭਾਰਤੀ ਖੇਪੜ ਨੇ 96.2% ਨਾਲ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਸਟ੍ਰੀਮ ਵਿੱਚੋਂ ਜੀਨਲ ਸ਼ਰਮਾ ਨੇ 96.4% ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੈਸਮੀਨ ਮੇਨਕਾ ਅਤੇ ਪ੍ਰਭਜੋਤ ਸੈਣੀ ਨੇ 95.4% ਨਾਲ ਦੂਜਾ ਅਤੇ ਵਿਸ਼ਾਲੀ ਨੇ 94.2% ਨਾਲ ਤੀਜਾ ਸਥਾਨ ਹਾਸਲ ਕੀਤਾ। ਸਾਇੰਸ ਸਟਰੀਮ (ਮੈਡੀਕਲ ਸਟੀਮ) ਵਿੱਚੋਂ ਪਰਮਿੰਦਰ ਕੌਰ ਨੇ 92.2% ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ਼ਿਤਾ ਚੌਧਰੀ ਨੇ 92% ਨਾਲ ਦੂਜਾ ਅਤੇ ਵੰਸ਼ਿਕਾ ਚੇਚੀ ਨੇ 90.8% ਨਾਲ ਤੀਜਾ ਸਥਾਨ ਹਾਸਲ ਕੀਤਾ। ਸਾਇੰਸ ਸਟਰੀਮ (ਨਾਨ-ਮੈਡੀਕਲ ਸਟੀਮ) ਵਿੱਚੋਂ ਜਸ਼ਨਦੀਪ ਸਿੰਘ ਅਤੇ ਤਨਿਸ਼ ਸ਼ਰਮਾ ਨੇ 88.8% ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਰਸ਼ਲ ਭਾਟੀਆ ਨੇ 88.6% ਨਾਲ ਦੂਜਾ ਅਤੇ ਦਿਕਸ਼ਾ ਕੁਮਾਰੀ ਨੇ 87.4% ਨਾਲ ਤੀਜਾ ਸਥਾਨ ਹਾਸਲ ਕੀਤਾ। ਅੰਗਰੇਜ਼ੀ ਵਿਸ਼ੇ ਵਿੱਚ ਗੁਰਲੀਨ ਕੌਰ, ਰਿਧਿਮਾ ਚੌਧਰੀ, ਤਵਲੀਨ ਕੌਰ, ਜੈਸਮੀਨ ਮੇਨਕਾ ਅਤੇ ਜੀਨਲ ਸ਼ਰਮਾ ਨੇ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ। ਬਾਇਓਲੋਜੀ ਵਿਸ਼ੇ ਵਿੱਚ ਗੁਰਲੀਨ ਕੌਰ ਨੇ 100 ਵਿੱਚੋਂ 100 ਅੰਕ ਹਾਸਲ ਕੀਤੇ। ਪੋਲਿਟੀਕਲ ਸਾਇੰਸ ਵਿਸ਼ੇ ਵਿੱਚ ਅਰਪਣ ਅਤੇ ਸਿਮਰਨਪ੍ਰੀਤ ਕੌਰ ਨੇ ਵੀ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ। ਇਸ ਮੌਕੇ ‘ਤੇ ਪ੍ਰਿੰਸੀਪਲ ਰਿਤੂ ਬਤਰਾ ਅਤੇ ਚੇਅਰਮੈਨ ਰਾਮਜੀ ਦਾਸ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦੀ ਸਰਾਹਨਾ ਕੀਤੀ ਅਤੇ ਅਧਿਆਪਕਾਂ ਦੇ ਅਟੁੱਟ ਸਮਰਪਣ ਅਤੇ ਮਾਰਗਦਰਸ਼ਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਉਤਕ੍ਰਿਸ਼ਟਤਾ ਲਈ ਯਤਨ ਕਰਨ ਅਤੇ ਮਿਹਨਤ ਤੇ ਅਨੁਸ਼ਾਸਨ ਦੇ ਮੁੱਲਾਂ ਨੂੰ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



