HOME ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਦੇ ਚਮਕਦੇ ਸਿਤਾਰੇ: ਪੇਂਡੂ ਖੇਤਰ...

ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਦੇ ਚਮਕਦੇ ਸਿਤਾਰੇ: ਪੇਂਡੂ ਖੇਤਰ ਦੇ ਸਰਕਾਰੀ ਸਕੂਲ ‘ਚ ਪੜ੍ਹ ਕੇ ਵਿਦਿਆਰਥੀਆਂ ਨੇ ਲਿਆਂਦੇ ਸ਼ਾਨਦਾਰ ਨਤੀਜੇ

1
ਫੋਟੋ ਕੈਪਸ਼ਨ: ਵੱਖ ਵੱਖ ਪੁਜੀਸ਼ਨਾਂ ਆਏ ਸਕੂਲ ਦੇ ਬੱਚਿਆਂ ਦੀਆਂ ਵੱਖ ਵੱਖ ਤਸਵੀਰਾਂ
ਨਵਾਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਇਹ ਸਾਬਤ ਕਰਦਿਆਂ ਕਿ ਪੇਂਡੂ ਖੇਤਰ ਦੇ ਬੱਚੇ ਅਤੇ ਸਰਕਾਰੀ ਸਕੂਲ ਸਿੱਖਿਆ ਦੇ ਮਿਆਰ ਵਿੱਚ ਕਿਸੇ ਤੋਂ ਘੱਟ ਨਹੀਂ ਹਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੱਤੇਵਾਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪਿੰਡਾਂ ਦੇ ਇਹਨਾਂ ਬੱਚਿਆਂ ਨੇ ਸਰਕਾਰੀ ਸਕੂਲ ਵਿੱਚ ਪੜ੍ਹਦਿਆਂ ਆਪਣੀ ਮਿਹਨਤ ਸਦਕਾ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਲਗਨ ਸੱਚੀ ਹੋਵੇ ਤਾਂ ਸੀਮਤ ਸਾਧਨਾਂ ਦੇ ਬਾਵਜੂਦ ਵੀ ਕੋਈ ਮੰਜ਼ਿਲ ਦੂਰ ਨਹੀਂ ਹੁੰਦੀ। ਨਤੀਜਿਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਕਮ ਸਹਾਇਕ ਡਾਇਰੈਕਟਰ ਡਾਇਰੈਕਟੋਰੇਟ ਸਕੂਲ ਐਜੂਕੇਸ਼ਨ (ਸੈਕੰਡਰੀ) ਸ. ਜਸਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੀਆਂ 12ਵੀਂ ਅਤੇ 10ਵੀਂ ਦੋਵਾਂ ਜਮਾਤਾਂ ਦਾ ਨਤੀਜਾ 100 ਫੀਸਦੀ ਰਿਹਾ ਹੈ। ਉਹਨਾਂ 12ਵੀਂ ਜਮਾਤ ਦੇ ਨਤੀਜਿਆਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਸਟ੍ਰੀਮ ਵਾਈਜ਼ ਬੱਚਿਆਂ ਦਾ ਪ੍ਰਦਰਸ਼ਨ ਇਸ ਪ੍ਰਕਾਰ ਰਿਹਾ ਸਾਇੰਸ ਗਰੁੱਪ ਦੀਕਸ਼ਾ ਨੇ 500 ਵਿੱਚੋਂ 459 ਅੰਕ (91.8 ਫੀਸਦੀ) ਲੈ ਕੇ ਪਹਿਲਾ, ਅਕਾਂਕਸ਼ਾ ਨੇ 456 ਅੰਕਾਂ (91.2 ਫੀਸਦੀ) ਨਾਲ ਦੂਜਾ ਅਤੇ ਅਲੀਸ਼ਾ ਨੇ 436 ਅੰਕਾਂ (87.2 ਫੀਸਦੀ) ਨਾਲ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਗਰੁੱਪ ਸਾਕਸ਼ੀ ਨੇ 423 ਅੰਕ (84.6 ਫੀਸਦੀ) ਪ੍ਰਾਪਤ ਕਰਕੇ ਪਹਿਲਾ, ਗੁਰਸੇਵਕ ਨੇ 421 ਅੰਕਾਂ (84.2 ਫੀਸਦੀ) ਨਾਲ ਦੂਜਾ ਅਤੇ ਅਮਨਪ੍ਰੀਤ ਨੇ 414 ਅੰਕਾਂ (82.8 ਫੀਸਦੀ) ਨਾਲ ਤੀਜਾ ਸਥਾਨ ਹਾਸਲ ਕੀਤਾ। ਆਰਟਸ ਗਰੁੱਪ ਨਿਕਿਤਾ ਨੇ 394 ਅੰਕ (78.8 ਫੀਸਦੀ) ਲੈ ਕੇ ਪਹਿਲਾ, ਗੁਰਸੇਵਕ ਨੇ 387 ਅੰਕਾਂ (77.4 ਫੀਸਦੀ) ਨਾਲ ਦੂਜਾ ਅਤੇ ਤਾਨੀਆ ਨੇ 380 ਅੰਕਾਂ (76 ਫੀਸਦੀ) ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ, ਸਕੂਲ ਦੀ ਹੋਣਹਾਰ ਵਿਦਿਆਰਥਣ ਮੁਸਕਾਨ ਨੇ 10ਵੀਂ ਕਲਾਸ ਵਿੱਚੋਂ 650 ਵਿੱਚੋਂ 623 ਅੰਕ (95.85%) ਹਾਸਲ ਕਰਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੈਰਿਟ ਸੂਚੀ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਪੇਂਡੂ ਇਲਾਕੇ ਦਾ ਨਾਮ ਪੂਰੇ ਸੂਬੇ ਵਿੱਚ ਚਮਕਾਇਆ ਹੈ। ਸਕੂਲ ਪੱਧਰ ‘ਤੇ ਏਕਮ ਜੋਤ ਨੇ 650 ਵਿੱਚੋਂ 548 ਅੰਕ (84.3 ਫੀਸਦੀ) ਲੈ ਕੇ ਦੂਜਾ ਅਤੇ ਕਮਲਜੀਤ ਨੇ 650 ਵਿੱਚੋਂ 540 ਅੰਕ (83.1 ਫੀਸਦੀ) ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮਾਣਮੱਤੀ ਪ੍ਰਾਪਤੀ ਦੀ ਖੁਸ਼ੀ ਵਿੱਚ ਸਕੂਲ ਵਿੱਚ ਕਰਵਾਈ ਗਈ ਵਿਸ਼ੇਸ਼ ਸਭਾ ਦੌਰਾਨ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਪ੍ਰਿੰਸੀਪਲ ਸ. ਜਸਜੀਤ ਸਿੰਘ ਨੇ ਬਹੁਤ ਹੀ ਪ੍ਰੇਰਨਾਦਾਇਕ ਅਤੇ ਉਤ੍ਸਾਹਵਰਧਕ ਸੰਬੋਧਨ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ,ਮੇਰੇ ਪਿਆਰੇ ਬੱਚਿਓ, ਅੱਜ ਤੁਹਾਡੀ ਇਸ ਕਾਮਯਾਬੀ ਨੇ ਨਾ ਸਿਰਫ਼ ਤੁਹਾਡੇ ਮਾਪਿਆਂ ਦਾ ਸਗੋਂ ਪੂਰੇ ਇਲਾਕੇ ਅਤੇ ਸਕੂਲ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਪੇਂਡੂ ਖੇਤਰ ਨਾਲ ਸਬੰਧਤ ਹੋਣ ਦੇ ਬਾਵਜੂਦ ਤੁਸੀਂ ਆਪਣੀ ਕਾਬਲੀਅਤ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਮਿਲਦੀ ਮਿਆਰੀ ਸਿੱਖਿਆ ਸਦਕਾ ਵੱਡੀਆਂ ਮੰਜ਼ਿਲਾਂ ਸਰ ਕੀਤੀਆਂ ਜਾ ਸਕਦੀਆਂ ਹਨ। ਇਹ ਸ਼ਾਨਦਾਰ ਨਤੀਜਾ ਤੁਹਾਡੀ ਅਣਥੱਕ ਮਿਹਨਤ, ਸਾਡੇ ਮਿਹਨਤੀ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਅਤੇ ਤੁਹਾਡੇ ਮਾਪਿਆਂ ਦੀਆਂ ਕੁਰਬਾਨੀਆਂ ਦਾ ਸਿੱਟਾ ਹੈ। ਯਾਦ ਰੱਖੋ, ਇਹ ਨਤੀਜੇ ਤੁਹਾਡੀ ਮੰਜ਼ਿਲ ਨਹੀਂ, ਬਲਕਿ ਇੱਕ ਨਵੇਂ ਅਤੇ ਸੁਨਹਿਰੇ ਸਫ਼ਰ ਦੀ ਸ਼ੁਰੂਆਤ ਹਨ। ਹੁਣ ਖੁੱਲ੍ਹੇ ਅਸਮਾਨ ਵਿੱਚ ਉਡਾਣ ਭਰਨ ਦਾ ਸਮਾਂ ਆ ਗਿਆ ਹੈ। ਆਪਣੇ ਸੁਪਨਿਆਂ ਨੂੰ ਵੱਡਾ ਰੱਖੋ, ਇਰਾਦਿਆਂ ਨੂੰ ਫ਼ੌਲਾਦੀ ਬਣਾਓ ਅਤੇ ਆਉਣ ਵਾਲੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰੋ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਮੱਲਾਂ ਮਾਰਦੇ ਹੋਏ ਦੇਸ਼ ਅਤੇ ਕੌਮ ਦਾ ਨਾਮ ਰੌਸ਼ਨ ਕਰੋਗੇ। ਅੰਤ ਵਿੱਚ ਸਮੂਹ ਸਟਾਫ ਵੱਲੋਂ ਸਾਰੇ ਪਾਸ ਹੋਏ ਵਿਦਿਆਰਥੀਆਂ ਨੂੰ ਵਧਾਈਆਂ ਦਿੰਦਿਆਂ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਡਵੋਕੇਟ ਸੰਜੀਵ ਚੋਧਰੀ ਦੇ ਹੋਰਡਿੰਗ ਨੂੰ ਪਾੜਨਾ ਅੱਤ ਘਿਣਾਉਣਾ ਸ਼ਰਮਨਾਕ ਕਾਰਾ
Next articleImmortal and invincible Martyr Sukhdev: A Socialist Revolutionary – An Analysis