HOME 70 ਸਾਲਾਂ ਵਿੱਚ ਇਹ ਬਦਲਾਅ ਪਹਿਲੀ ਵਾਰੀ ਦੇਖਿਆ ਕਿ ਵਿਰੋਧੀਆਂ ਨੂੰ ਨਹੀਂ...

70 ਸਾਲਾਂ ਵਿੱਚ ਇਹ ਬਦਲਾਅ ਪਹਿਲੀ ਵਾਰੀ ਦੇਖਿਆ ਕਿ ਵਿਰੋਧੀਆਂ ਨੂੰ ਨਹੀਂ ਆਪਣਿਆਂ ਨੂੰ ਹੀ ਨਜ਼ਰਬੰਦ ਕੀਤਾ:ਆਪ ਆਗੂ ਰਣਵੀਰ ਚੇਚੀ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਆਪ ਆਗੂ ਰਣਵੀਰ ਚੇਚੀ ਅਤੇ ਪ੍ਰਵੀਨ ਵਿਸ਼ਿਸ਼ਟ ਸੜੋਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਦੁਖੀ ਜਰੂਰ ਹਾਂ ਪਰ ਨਿਰਾਸ਼ ਨਹੀਂ ਹਾਂ। ਚੰਗੇ ਕੰਮ ਜਨਤਾ ਦੇ ਮੁੱਦਿਆਂ ਨੂੰ ਚੁੱਕਦੇ ਰਹਾਂਗੇ। ਲੀਡਰਾਂ ਦੁਆਰਾ ਇਹ ਕਹਿ ਦੇਣਾ ਕਿ ਸੋਸ਼ਲ ਮੀਡੀਆ ਤੇ ਲਿਖਦੇ ਹੋ। ਆਪਾਂ ਆਜ਼ਾਦ ਦੇਸ਼ ਵਿੱਚ ਰਹਿੰਦੇ ਹਾਂ ਕੀ ਅਸੀਂ ਆਪਣੀਆਂ ਭਾਵਨਾਵਾਂ ਆਪਣੀ ਸੋਚ ਆਪਣੇ ਬਿਆਨ ਵਿਅਕਤ ਨਹੀਂ ਕਰ ਸਕਦੇ। ਰਾਜਨੀਤੀ ਵਿੱਚ ਕੁਝ ਵੀ ਸਥਿਰ ਨਹੀਂ ਹੁੰਦਾ। ਅਗਰ ਪਰਮਾਤਮਾ ਨੇ ਕੁਝ ਬਲ ਬਖਸ਼ਿਆ ਹੈ ਕੁਝ ਦਿੱਤਾ ਹੈ ਤਾਂ ਇਹੋ ਜਿਹਾ ਕਰਨਾ ਚਾਹੀਦਾ ਕਿ ਲੋਕ ਵਾਹ ਵਾਹ ਕਰਨ। ਅੱਜ ਤੱਕ ਜਿਸ ਜਿਸ ਨੇ ਵੀ ਸੱਤਾ ਦਾ ਨਜਾਇਜ਼ ਫਾਇਦਾ ਉਠਾਇਆ ਹੈ। ਲੋਕਾਂ ਨੇ ਉਸ ਦਾ ਨਤੀਜਾ ਜਰੂਰ ਦਿੱਤਾ।ਧੰਨਵਾਦ ਉਹਨਾਂ ਭਰਾਵਾਂ ਦਾ ਜੋ ਅੱਜ ਥਾਣੇ ਵਿੱਚ ਆਏ। ਪੰਜ ਛੇ ਘੰਟੇ ਰੁਕੇ ਉੱਥੇ । ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕਹੇ ਅਨੁਸਾਰ ਲੀਡਰਾਂ ਨੂੰ ਸਵਾਲ ਕਰੋ ਇੱਕ ਦੋ ਸਵਾਲ ਕਰਨੇ ਸੀ। ਇਹ ਕੋਈ ਵੱਡਾ ਜੁਰਮ ਨਹੀਂ ਸੀ। ਉਸ ਦੇ ਬਾਵਜੂਦ ਥਾਣੇ ਤੋਂ ਲੈ ਕੇ ਸਾਨੂੰ ਡੀਐਸਪੀ ਦਫਤਰ ਤੱਕ ਪੇਸ਼ ਕੀਤਾ ਗਿਆ ਜਿਵੇਂ ਕਿ ਆਪਾਂ ਮੁਜ਼ਰਮ ਸੀ। ਆਪਾਂ ਤਾਂ ਲੀਡਰਾਂ ਨੂੰ ਕਹਿ ਵੀ ਦਿੱਤਾ ਸੀ ਕਿ ਤੁਸੀਂ ਨਹੀਂ ਕਹੋਗੇ ਤਾਂ ਅਸੀਂ ਸਵਾਲ ਨਹੀਂ ਕਰਾਂਗੇ ਉਥੋਂ ਚੱਲ ਹੀ ਪਏ ਸੀ ਪਰ ਉਸ ਦੇ ਬਾਵਜੂਦ ਸਾਡੇ ਨਾਲ ਇਹ ਕੁਝ ਹੋਇਆ। ਇੱਕ ਗੱਲ ਜਰੂਰ ਕਹਾਂਗਾ ਆਮ ਜਨਤਾ ਨੂੰ ਮੇਰੇ ਜਿਹੜੇ ਸਟੇਜ ਤੇ ਬੋਲਣ ਦੇ ਟ੍ਰੇਨਿੰਗ ਸੈਸ਼ਨ ਚੱਲ ਰਹੇ ਹਨ।  ਹੁਣ ਉਹਨਾਂ ਵਿੱਚ ਇਸ ਤਰੀਕੇ ਦੀ ਸਿਖਲਾਈ ਹੋਵੇਗੀ ਕਿ ਆਪਾਂ ਇਹਨਾਂ ਲੀਡਰਾਂ ਤੋਂ ਮੁਕਤੀ ਲੈਣੀ ਹੈ। ਆਪਣੇ ਕੰਮ ਸਿੱਧੇ ਕਰਵਾਉਣੇ ਹਨ। ਇੱਕ ਟੀਮ ਤਿਆਰ ਕਰਨੀ ਹੈ ਆਮ ਪਬਲਿਕ ਨੂੰ ਜਾਗਰੂਕ ਕਰਨਾ ਹੈ ਉਸ ਲਈ ਆਪ ਸਭ ਨੂੰ ਬੇਨਤੀ ਹੈ ਕਿ ਆਪ ਜੀ ਮੇਰਾ ਸਾਥ ਜਰੂਰ ਦੇਵੋ। ਧੰਨਵਾਦ ਉਹਨਾਂ ਸਭ ਲੀਡਰਾਂ ਦਾ ਜਿਨਾਂ ਨੇ ਅੱਜ ਇੱਕ ਬਹੁਤ ਬੜਾ ਸਬਕ ਦਿੱਤਾ। ਮੈਂ ਉਹਨਾਂ ਨੂੰ ਦੋਸ਼ ਨਹੀਂ ਦਵਾਂਗਾ ਬਲੇਮ ਨਹੀਂ ਦਵਾਂਗਾ। ਬੁਰਾ ਨਹੀਂ ਕਹਾਂਗਾ। ਦਿਲ ਤੋਂ ਧੰਨਵਾਦ ਕਰਾਂਗਾ ਕਿ ਅੱਜ ਇੱਕ ਹੋਰ ਬਹੁਤ ਵੱਡਾ ਸਬਕ ਦੇ ਦਿੱਤਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੀ ਐਮ ਭਗਵੰਤ ਮਾਨ ਵਲੋਂ ਸ਼ੁਰੂ ਕੀਤੀ ਸ਼ੁਕਰਾਨਾ ਯਾਤਰਾ ਬਲਾਚੌਰ ਆਉਣ ਤੇ ਕਾਂਗਰਸੀ ਵਰਕਰਾਂ ਨੂੰ ਮਿਲਣ ਤੋਂ ਪੁਲਿਸ ਨੇ ਰੋਕਿਆ
Next article*Divisive politics & attempts to create conflict among communities are dangerous for democracy & against the ideals of our martyrs: CM Bhagwant Singh Mann*