HOME ਸੀ ਐਮ ਭਗਵੰਤ ਮਾਨ ਵਲੋਂ ਸ਼ੁਰੂ ਕੀਤੀ ਸ਼ੁਕਰਾਨਾ ਯਾਤਰਾ ਬਲਾਚੌਰ ਆਉਣ ਤੇ...

ਸੀ ਐਮ ਭਗਵੰਤ ਮਾਨ ਵਲੋਂ ਸ਼ੁਰੂ ਕੀਤੀ ਸ਼ੁਕਰਾਨਾ ਯਾਤਰਾ ਬਲਾਚੌਰ ਆਉਣ ਤੇ ਕਾਂਗਰਸੀ ਵਰਕਰਾਂ ਨੂੰ ਮਿਲਣ ਤੋਂ ਪੁਲਿਸ ਨੇ ਰੋਕਿਆ

3

ਪੁਲਿਸ ਵਲੋਂ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਸਮੇਤ ਕਈ ਸੀਨੀਅਰ ਆਗੂਆਂ ਨੂੰ  ਲਿਆ ਹਿਰਾਸਤ ਵਿੱਚ ਅਤੇ ਬੱਸਾਂ ਬਿਠਾ ਕੇ  ਡੱਕਿਆ ਪੋਜੇਵਾਲ ਥਾਣੇ 

ਬਲਾਚੌਰ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ )– ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਵਲੋਂ ਬੇਅਦਬੀ ਕਾਨੂੰਨ ਬਣਾਉਣ ਦੇ ਲਈ ਸ਼ੁਕਰਾਨਾ ਯਾਤਰਾ  ਤਹਿਤ ਅੱਜ ਸੀ ਐਮ ਭਗਵੰਤ ਮਾਨ ਵਲੋਂ  ਬਲਾਚੌਰ ਪਹੁੰਚਣਾ ਸੀ ਜਿਸ ਦੇ ਚੱਲਦੇ ਕਾਂਗਰਸ ਦੇ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ  ਅਤੇ ਉਨਾਂ ਦੇ ਸਾਥੀ ਵੱਡੀ ਗਿਣਤੀ ਵਿੱਚ ਮਿਲਣ ਲਈ ਸਵੇਰ ਤੋਂ ਇੰਤਜ਼ਾਰ  ਕਰ ਰਹੇ ਸਨ | ਜਦਕਿ ਪੁਲਿਸ ਵਲੋਂ ਉਨ੍ਹਾਂ ਨੂੰ  ਪਾਰਟੀ ਦਫਤਰ ਭੱਦੀ ਰੋਡ ਬਲਾਚੌਰ ਵਿੱਚੋਂ ਹਿਰਾਸਤ ਵਿੱਚ ਲੈ ਕੇ ਬੱਸਾਂ ਰਾਹੀ ਡੱਕਿਆ ਪੋਜੇਵਾਲ ਥਾਣੇ ਅਤੇ 2 ਘੰਟੇ ਬਾਅਦ ਕੀਤੇ ਰਿਹਾਅ  ਅਤੇ ਇਸੇ ਲੜੀ ਤਹਿਤ ਕਈ ਵਰਕਰਾਂ ਨੂੰ  ਮੇਨ ਚੌਕ ਬਲਾਚੌਰ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ | ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਅਸੀ ਸਿਰਫ ਸੀਐਮ ਸਾਹਿਬ  ਤੋਂ ਸਵਾਲ ਪੁੱਛਣੇ ਹਨ ਸਾਨੂੰ ਮਿਲਾਇਆ ਜਾਵੇ | ਪੁਲਿਸ ਵੱਲੋਂ ਉਨਾ ਲਿਖਤੀ ਤੌਰ ਤੇ ਦੇਣ ਨੂੰ  ਕਿਹਾ ਗਿਆ | ਲੇਕਿਨ ਮਿਲਣ ਦੀ ਇਜਾਜ਼ਤ ਨਹੀ ਦਿੱਤੀ ਗਈ | ਪੁਲਿਸ ਵਾਲਿਆ ਨੇ ਕਿਹਾ ਕਿ ਤੁਸੀ ਜ਼ਬਰਦਸਤੀ ਨਾ ਕਰੋ |  ਜਿਸ ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਨਾ ਹੋਵੇ | ਇਸ ਮੌਕੇ ਮੌਜੂਦ ਕਾਂਗਰਸੀ ਵਰਕਰਾ ਅਤੇ ਨੇਤਾਵਾ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਜਮਕੇ ਨਾਅਰੇਬਾਜ਼ੀ ਵੀ ਕੀਤੀ |  ਪੁਲਿਸ ਦੇ ਵਲੋਂ ਮਹਿਲਾਂ ਵਰਕਰਾਂ ਨੂੰ  ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਨਾਨਕ ਸਿੰਘ ਜੰਡੀ, ਰਜਿੰਦਰ ਸਿੰਘ ਛਿੰਦੀ, ਬਲਜਿੰਦਰ ਸਿੰਘ ਸਰਪੰਚ ਮਾਣੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ, ਪ੍ਰਧਾਨ ਸੁਰਿੰਦਰ  ਸ਼ਿੰਦਾ ਰੈਲਮਾਜਰਾ ਬੁਲਾਰਾ ਡੀਸੀਸੀ, ਕੁਲਦੀਪ ਚੌਧਰੀ ਪ੍ਰਧਾਨ ਕਿਸਾਨ ਵਿੰਗ, ਜਿੰਦਰ ਕੁਮਾਰ ਪ੍ਰਧਾਨ ਐਸ ਸੀ ਵਿੰਗ, ਲਾਲ ਬਹਾਦੁਰ ਗਾਂਧੀ ਸਾਬਕਾ ਕੋਂਸਲਰ, ਪਰਮਜੀਤ ਕੌਰ ਪ੍ਰਧਾਨ ਸ਼ਹਿਰੀ, ਰਾਣੀ ਵਿਜੈ ਜਨਰਲ ਸਕੱਤਰ ਡੀਸੀਸੀ, ਮੋਹਿੰਦਰ ਪਾਲ ਸੀਨੀਅਰ ਆਗੂ, ਬਹਾਦੁਰ ਸਿੰਘ ਬਲਾਕ ਸੰਮਤੀ, ਨਰੇਸ਼ ਚੇਚੀ ਸਾਬਕਾ ਕੋਂਸਲਰ, ਰਿੱਕੀ ਬਜਾਜ, ਤਰੂਨ ਵਰਮਾ, ਪਾਨੀ ਕੁਮਾਰ ਕੋਂਸਲਰ, ਹਰਮੇਸ਼ ਕੁਮਾਰ ਬਿੱਲਾ, ਗੁਰਿੰਦਰ ਪਾਲ, ਪਰਮਿੰਦਰ ਮੇਨਕਾ , ਸੋਹਨ ਸਿੰਘ ਖੰਡੂਪੁਰ, ਜਸਵਿੰਦਰ ਸਿੰਘ ਮੀਤ ਪ੍ਰਧਾਨ ਬਲਾਕ ਕਮੇਟੀ ਬਲਾਚੌਰ, ਸਤਵਿੰਦਰ ਰੱਕੜ ਪ੍ਰਧਾਨ ਸੇਵਾ ਦੱਲ, ਗੁਰਿੰਦਰ ਗਿੰਦੀ ਯੂਥ, ਦਰਸ਼ਨ ਸਿੰਘ ਸਰਪੰਚ ਕਰਾਵਰ, ਡਾਕਟਰ ਰਣਜੀਤ ਸਿੰਘ ਮਜਾਰੀ,  ਪ੍ਰਿੰਸ ਕੁਮਾਰ ਯੂਥ, ਸੋਨੂੰ ਕੁਮਾਰ ਪ੍ਰੇਮਨਗਰ ਆਦਿ ਕਾਂਗਰਸ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਾਈਟੈੱਕ ਨਾਕਾ ਆਸਰੋਂ ‘ਤੇ ਪੁਲਿਸ ਵਲੋਂ ਸਖ਼ਤ ਚੈਕਿੰਗ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
Next article70 ਸਾਲਾਂ ਵਿੱਚ ਇਹ ਬਦਲਾਅ ਪਹਿਲੀ ਵਾਰੀ ਦੇਖਿਆ ਕਿ ਵਿਰੋਧੀਆਂ ਨੂੰ ਨਹੀਂ ਆਪਣਿਆਂ ਨੂੰ ਹੀ ਨਜ਼ਰਬੰਦ ਕੀਤਾ:ਆਪ ਆਗੂ ਰਣਵੀਰ ਚੇਚੀ