ਵੈਨਕੂਵਰ (ਸਮਾਜ ਵੀਕਲੀ) (ਮਲਕੀਤ ਸਿੰਘ) – ਬਹਾਮਾਸ ਦੇ ਨਸਾਉ ਸ਼ਹਿਰ ਚ ਕਰਵਾਏ ਜਾ ਰਹੇ ਵਰਲਡ ਐਥਲੈਟਿਕਸ ਫਾਈਨਲ ਮੁਕਾਬਲਿਆ ਦੌਰਾਨ ਪੁਰਸ਼ਾਂ ਦੀ 100 ਮੀਟਰ ਦੌੜ ਦੌਰਾਨ ਕੈਨੇਡਾ ਸੱਤਵੇਂ ਸਥਾਨ ‘ਤੇ ਰਿਹਾ। ਇਸਦੇ ਨਾਲ ਹੀ ਮਿਕਸਡ 100 ਮੀਟਰ ਅਤੇ ਮਹਿਲਾਵਾਂ ਦੀ 100 ਮੀਟਰ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਮਗਾ ਜਿੱਤਿਆ। ਇਹ ਕੈਨੇਡਾ ਲਈ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਦੂਜੇ ਪਾਸੇ ਮਿਕਸਡ 400 ਮੀਟਰ ਟੀਮ ਨੇ ਵੀ ਬਿਹਤਰ ਦੌੜ ਦਿਖਾਉਂਦੇ ਹੋਏ 2027 ਦੇ ਵਰਲਡ ਚੈਂਪੀਅਨਸ਼ਿਪ ਲਈ ਕਵਾਲੀਫਾਈ ਕਰ ਲਿਆ ਹੈ, ਜੋ ਕਿ ਭਵਿੱਖ ਲਈ ਇੱਕ ਸਕਾਰਾਤਮਕ ਸੰਕੇਤ ਹੈ। ਖੇਡ ਮਹਰਾਂ ਦਾ ਤਰਕ ਹੈ ਕਿ ਕੈਨੇਡਾ ਦੀ ਟੀਮ ਨੇ ਕਈ ਮੋਰਚਿਆਂ ‘ਤੇ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ ਅਤੇ ਆਉਣ ਵਾਲੇ ਮੁਕਾਬਲਿਆਂ ਲਈ ਉਮੀਦਾਂ ਕਾਇਮ ਰੱਖੀਆਂ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



