ਸੁਖਵਿੰਦਰ ਸਿੰਘ ਹੈਪੀ ਦੀ ਰਿਪੋਰਟ
(ਸਮਾਜ ਵੀਕਲੀ) ਦਿੱਲੀ ਯੂਨੀਵਰਸਿਟੀ ਦੇ ਮਾਤਾ ਸੁੰਦਰੀ ਕਾਲਜ ਨੇ 30 ਅਪ੍ਰੈਲ ਨੂੰ ਆਪਣਾ 59ਵਾਂ ਸਾਲਾਨਾ ਦਿਨ ਪੂਰੇ ਉਤਸ਼ਾਹ ਨਾਲ ਮਨਾਇਆ। ਸਮਾਗਮ ਦਾ ਸ਼ੁੱਭ ਆਰੰਭ ਪਾਵਨ ਅਰਦਾਸ ਨਾਲ ਹੋਇਆ। ਕਾਲਜ ਦੀ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਪ-ਰਾਜਪਾਲ ਸ. ਤਰਨਜੀਤ ਸਿੰਘ ਸੰਧੂ ਰਾਜਨੀਤਿਕ ਸ਼ਾਨਦਾਰਤਾ, ਸੰਸਥਾਗਤ ਵਿਰਾਸਤ ਅਤੇ ਮਾਨਵ-ਕੇਂਦਰਿਤ ਰਾਸ਼ਟਰ-ਨਿਰਮਾਣ ਦਾ ਦੁਰਲੱਭ ਸੰਗਮ ਹਨ। ਉਨ੍ਹਾਂ ਨੇ ਕਾਲਜ ਦੇ ਵਿਭਿੰਨ ਵਿਕਾਸ, ਕਾਨਫਰੰਸਾਂ ਅਤੇ ਉਪਲਬਧੀਆਂ ਦਾ ਜਿਕਰ ਕੀਤਾ ਅਤੇ ਨਵੀਂਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਵਜੋਂ ਪਹੁੰਚੇ ਦਿੱਲੀ ਦੇ ਉਪ-ਰਾਜਪਾਲ ਸ. ਤਰਨਜੀਤ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਲਾਨਾ ਦਿਵਸ ਕਿਸੇ ਵੀ ਸੰਸਥਾ ਲਈ ਆਤਮ-ਚਿੰਤਨ ਅਤੇ ਨਵੀਂਆਂ ਆਕਾਂਖਿਆਵਾਂ ਨੂੰ ਜਨਮ ਦੇਣ ਦਾ ਮਹੱਤਵਪੂਰਨ ਦਿਨ ਹੁੰਦਾ ਹੈ। ਇਸ ਮੌਕੇ ਦਿੱਲੀ ਸਰਕਾਰ ਦੇ ਕੈਬਿਨੇਟ ਮੰਤਰੀ ਸ. ਮਨਜਿੰਦਰ ਸਿੰਘ ਸਿਰਸਾ, ਪਦਮ ਸ਼੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ, DSGMC ਦੇ ਮਹਾ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਅਤੇ ਸਾਬਕਾ ਪੁਲਿਸ ਕਮਿਸ਼ਨਰ ਸ਼੍ਰੀ ਰਾਕੇਸ਼ ਅਸਥਾਨਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਸਮਾਗਮ ਦੌਰਾਨ ਕਾਲਜ ਦੀ ਮੈਗਜ਼ੀਨ ‘ਬਾਣੀ’ ਅਤੇ ਸਾਲਾਨਾ ਰਿਪੋਰਟ 2025-26 ਦਾ ਵਿਮੋਚਨ ਕੀਤਾ ਗਿਆ। ਮੇਧਾਵੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਭ ਤੋਂ ਹੋਣਹਾਰ ਵਿਦਿਆਰਥੀ ਨੂੰ ‘ਸਟੂਡੈਂਟ ਆਫ ਦਿ ਈਅਰ’ ਅਤੇ ‘ਬੈਸਟ ਔਲ ਰਾਉਂਡਰ’ ਦੇ ਖਿਤਾਬ ਨਾਲ ਨਵਾਜਿਆ ਗਿਆ। ਸਿੱਖਿਆ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਰ ਵਿਦਿਆਰਥੀਆਂ ਨੂੰ ਵੀ ਪੁਰਸਕਾਰ ਦਿੱਤੇ ਗਏ। ਇਸ ਮੌਕੇ ਆਡੀਓ-ਵਿਜੁਅਲ ਪੇਸ਼ਕਾਰੀ ਰਾਹੀਂ ਸਾਲ ਭਰ ਦੇ ਸੈਮੀਨਾਰ, ਹੇਰੀਟੇਜ ਵੌਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਝਲਕ ਦਿਖਾਈ ਗਈ। ਅਧਿਆਪਕਾਂ ਦੇ ਖੋਜ ਕਾਰਜ ਅਤੇ ਰਚਨਾਵਾਂ ਵੀ ਜਾਰੀ ਕੀਤੀਆਂ ਗਈਆਂ। ਕਾਲਜ ਨੇ ‘ਮਾਤਾ ਸੁੰਦਰੀ ਡਿਜੀਟਲ ਆਰਕਾਈਵਜ਼’ ਦੀ ਪਹਿਲ ਰਾਹੀਂ ਆਪਣੀ ਇਤਿਹਾਸਕ ਵਿਰਾਸਤ ਨੂੰ ਸੁਰੱਖਿਅਤ ਕੀਤਾ ਹੈ। ਸਾਲਾਨਾ ਪ੍ਰੋਗਰਾਮ ਕਮੇਟੀ ਵੱਲੋਂ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



