— ਸਥਾਨਕ ਸੰਜੇ ਨਗਰ ਸਕੂਲ ’ਚ ਕੀਤੀ ਮੀਟਿੰਗ —
ਫ਼ਰੀਦਕੋਟ (ਸਮਾਜ ਵੀਕਲੀ) (ਸ਼ਿਵਨਾਥ) ਦੁਨੀਆ ਵਿੱਚ ਸਭ ਦੋਂ ਜ਼ਿਆਦਾ ਮੰਨੇ ਜਾਣ ਵਾਲੇ ਬੁੱਧ ਧਰਮ ਦੇ ਬਾਨੀ ਮਹਾਤਮਾ ਬੁੱਧ ਦਾ ਜਨਮ ਵਿਸਾਖ ਮਹੀਨੇ ਦੀ ਪੂਰਨਮਾਸੀ ਵਾਲੇ ਦਿਨ 563 ਈਸਵੀ ਪੂਰਵ ਲੁੰਬਨੀ (ਨੇਪਾਲ) ਵਿਖੇ ਹੋਇਆ। ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ (ਨਿਰਵਾਣ) ਵੀ ਵਿਸਾਖ ਦੀ ਪੂਰਨਮਾਸ਼ੀ ਨੂੰ ਹੋਈ ਸੀ ਅਤੇ ਲੰਬੀ ਉਮਰ ਭੋਗ ਕੇ ਵਿਸਾਖ ਦੀ ਪੂਰਨਮਾਸੀ ਨੂੰ ਪ੍ਰੀ-ਨਿਰਵਾਣ (ਅਕਾਲ ਚਲਾਣਾ) ਕਰ ਗਏ ਸਨ। ਮਹਾਤਮਾ ਬੁੱਧ ਦੇ ਜੀਵਨ ਦੀਆਂ ਉਕਤ ਤਿੰਨੇ ਮਹੱਤਵਪੂਰਨ ਘਟਨਾਵਾਂ ਵਿਸਾਖ ਦੀ ਪੂਰਨਮਾਸ਼ੀ ਨੂੰ ਹੋਣ ਕਰਕੇ ਹੀ ਇਹ ਦਿਨ ‘ਬੁੱਧ ਪੂਰਨਿਮਾ’ ਵਜੋਂ ਮਨਾਇਆ ਜਾਂਦਾ ਹੈ। ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਜਿਲ੍ਹਾ ਇਕਾਈ ਦੇ ਵਫ਼ਦ ਵੱਲੋਂ ਅੱਜ ਬੁੱਧ ਪੂਰਨਿਮਾ ਦੀਆਂ ਖ਼ੁਸ਼ੀਆਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਸੰਜੇ ਨਗਰ ਦੇ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਗਈਆਂ। ਟਰੱਸਟ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠਲੇ ਇਸ ਵਫ਼ਦ ਵਿੱਚ ਮੈਡਮ ਹੀਰਾਵਤੀ ਨਾਇਬ ਤਹਿਸੀਲਦਾਰ (ਰ), ਮੈਡਮ ਰਵਿੰਦਰ ਕੌਰ ਨਰਸਿੰਗ ਸੁਪਰਡੈਂਟ (ਰ), ਗੋਬਿੰਦ ਕੁਮਾਰ ਸੁਪਰਡੈਂਟ, ਸ੍ਰੀ ਕ੍ਰਿਸ਼ਨ ਆਰ.ਏ., ਇੰਸਪੈਕਟਰ ਰਮੇਸ਼ ਕੁਮਾਰ, ਪ੍ਰੋ. ਮਲਕੀਤ ਸਿੰਘ ਮੰਮਣ, ਡਾ:ਹਰਪਾਲ ਸਿੰਘ, ਉਘੇ ਸਾਹਿਤਕਾਰ ਸ਼ਿਵਨਾਥ ਦਰਦੀ, ਜੀਤ ਸਿੰਘ ਸੰਧੂ ਹੈਡਮਾਸਟਰ, ਚਮਕੌਰ ਸਿੰਘ ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਸਕੂਲ ਮੁੱਖ ਅਧਿਆਪਕ ਮੈਡਮ ਗੁਲਸ਼ਨ ਪ੍ਰਵੀਨ ਆਰੀਆ ਨੇ ਸਮੂਹ ਮੈਂਬਰਾਂ ਨੂੰ ਜੀ ਆਇਆ ਕਿਹਾ। ਉਪਰੰਤ ਟਰੱਸਟ ਵੱਲੋਂ ਬੁੱਧ ਪੂਰਨਿਮਾ ਦੀ ਖ਼ੁਸ਼ੀ ਵਿੱਚ ਸਕੂਲ ਦੀ ਹਰ ਕਲਾਸ ਦੇ ਹਰੇਕ ਸੈਕਸ਼ਨ ਵਿੱਚੋਂ ਪਹਿਲੀਆਂ ਪੰਜ ਪੁਜੀਸ਼ਨਾਂ ਹਾਸਲ ਕਰਨ ਵਾਲੇ ਰੋਹਿਤ ਕੁਮਾਰ, ਅਰਮਾਨ ਦੀਪ ਸਿੰਘ, ਕਰਨ ਸ਼ਾਹ, ਜੋਤੀ ਕੁਮਾਰੀ, ਗੀਤਾ ਕੁਮਾਰੀ, ਸ਼ੁਭਮ, ਆਇਸ਼ਾ, ਗੁਰਬਾਣੀ ਕੌਰ, ਸ਼ਿਵਾਂਸੂ, ਵੈਸ਼ਨਵੀ, ਕੈਰਵ, ਜੈਸਮੀਨ ਕੌਰ ਅਤੇ ਅਸਮੀਤ ਕੌਰ ਆਦਿ ਸਮੇਤ ਇੱਕ ਸੌ ਇੱਕ ਬੱਚਿਆਂ ਨੂੰ ਕਾਪੀਆਂ ਅਤੇ ਪੈਂਸਲਾਂ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕਰਨ ਦੀ ਇਹ ਰਸਮ ਮੈਡਮ ਰਵਿੰਦਰ ਕੌਰ ਅਤੇ ਮੈਡਮ ਹੀਰਾਵਤੀ ਵੱਲੋਂ ਸਾਂਝੇ ਤੌਰ ’ਤੇ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ ਗਈ। ਇਸ ਸਮੇਂ ਸਕੂਲ ਮੁਖੀ ਸਮੇਤ ਅੰਮ੍ਰਿਤਪਾਲ ਚਾਵਲਾ, ਜਸਵੀਰ ਕੌਰ, ਸੁਰਿੰਦਰ ਕੁਮਾਰ, ਵੀਰਪਾਲ ਕੌਰ, ਸ਼ੈਲਜਾ, ਪਰਵਿੰਦਰ ਕੌਰ, ਸੁਰਜੀਤ ਕੌਰ, ਆਰਤੀ, ਸਿਰਮਜੀਤ ਕੌਰ, ਰਣਦੀਪ ਕੌਰ, ਰਾਜਿੰਦਰ ਕੌਰ, ਰਿਸ਼ੂ ਬਾਲਾ, ਸੀਮਾ ਰਾਣੀ ਅਤੇ ਸਭਿਅਤਾ ਦੇਵੀ ਸਮੇਤ ਸਮੁੱਚਾ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। ਇਸ ਮੌਕੇ ਸ੍ਰੀ ਢੋਸੀਵਾਲ ਨੇ ਸਨਮਾਨਿਤ ਕੀਤੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਸਕੂਲ ਮੁਖੀ ਅਤੇ ਸਮੁੱਟੇ ਸਟਾਫ ਦੀ ਵਧੀਆ ਕਾਰਜਸ਼ੈਲੀ ਅਤੇ ਮਿਹਨਤੀ ਸੁਭਾਅ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਅਧਿਆਪਕ ਹੀ ਅਸਲ ਵਿੱਚ ਕੌਮ ਦਾ ਨਿਰਮਾਤਾ ਹੁੰਦਾ ਹੈ। ਮੀਟਿੰਗ ਦੇ ਅੰਤ ਵਿੱਚ ਸਕੂਲ ਮੁਖ ਅਧਿਆਪਕਾ ਮੈਡਮ ਗੁਲਸ਼ਨ ਪ੍ਰਵੀਨ ਆਰੀਆਂ ਨੇ ਬੁਧ ਪੂਰਨਿਮਾ ਦੇ ਪਵਿੱਤਰ ਦਿਹਾੜੇ ’ਤੇ ਲਾਰਡ ਬੁੱਧਾ ਟਰੱਸਟ ਵੱਲੋਂ ਕੀਤੇ ਗਏ ਇਸ ਵਧੀਆ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਸਮੁੱਚੇ ਟਰੱਸਟ ਨੂੰ ਵਧਾਈ ਦਿੱਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



