HOME –ਫੀਫਾ ਵਰਲਡ ਕੱਪ– ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ਚ 7 ਮੁਕਾਬਲੇ ਹੋਣਗੇ

–ਫੀਫਾ ਵਰਲਡ ਕੱਪ– ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ਚ 7 ਮੁਕਾਬਲੇ ਹੋਣਗੇ

5
ਫੋਟੋ ਕੈਪਸ਼ਨ: ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ਦਾ ਦ੍ਰਿਸ਼

ਵੈਨਕੂਵਰ,   (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਮਹਾਨਗਰ ਵੈਨਕੂਵਰ ਵਿੱਚ ਸਥਿਤ ਬੀਸੀ ਪਲੇਸ ਸਟੇਡੀਅਮ ਨੂੰ ਫੀਫਾ ਵਰਲਡ ਕੱਪ ਦੇ ਮਹੱਤਵਪੂਰਨ ਮੈਚਾਂ ਦੀ ਮੇਜ਼ਬਾਨੀ ਲਈ ਤਿਆਰ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਕੁੱਲ 7 ਵਰਲਡ ਕੱਪ ਮੁਕਾਬਲੇ ਖੇਡੇ ਜਾਣਗੇ ਜਿਕਰਯੋਗ ਹੈ ਕਿ ਵੈਨਕੂਵਰ ਦਾ ਬੀਸੀ ਪਲੇਸ ਸਟੇਡੀਅਮ ਉੱਤਰੀ ਅਮਰੀਕਾ ਦੇ ਚੋਣਵੇਂ ਸਟੇਡੀਅਮਾਂ ਵਿੱਚੋਂ ਇੱਕ ਹੈ ਇਸ ਮੌਕੇ ਤੇ ਸਟੇਡੀਅਮ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਦਰਸ਼ਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਟੂਰਨਾਮੈਂਟ ਦੌਰਾਨ ਦੁਨੀਆ ਭਰ ਤੋਂ ਹਜ਼ਾਰਾਂ ਫੁੱਟਬਾਲ ਪ੍ਰੇਮੀ ਵੈਨਕੂਵਰ ਪਹੁੰਚਣ ਦੀ ਚਰਚਾ ਹੈ ਜਿਸ ਨਾਲ ਸਥਾਨਕ ਅਰਥਵਿਵਸਥਾ ਨੂੰ ਵੀ ਵੱਡਾ ਲਾਭ ਹੋਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਸ਼ਹਿਰ ਦੀ ਵਿਸ਼ਵ ਪੱਧਰੀ ਪਹਿਚਾਣ ਨੂੰ ਹੋਰ ਮਜ਼ਬੂਤੀ ਮਿਲੇਗੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੰਜੂ ਸੈਮਸਨ ਨੇ IPL 2026 ਵਿੱਚ ਇਤਿਹਾਸ ਰਚਿਆ, ਵੱਡੇ ਰਿਕਾਰਡ ਤੋੜੇ
Next articleਵੈਨਕੂਵਰ ਆਈਲੈਂਡ ’ਤੇ ਕੂਗਰ ਦਾ ਹਮਲਾ, 3 ਭੇਡਾਂ ਅਤੇ ਇੱਕ ਈਮੂ ਨੂੰ ਬਣਾਇਆ ਸ਼ਿਕਾਰ