HOME ਵੈਨਕੂਵਰ ਆਈਲੈਂਡ ’ਤੇ ਕੂਗਰ ਦਾ ਹਮਲਾ, 3 ਭੇਡਾਂ ਅਤੇ ਇੱਕ ਈਮੂ ਨੂੰ...

ਵੈਨਕੂਵਰ ਆਈਲੈਂਡ ’ਤੇ ਕੂਗਰ ਦਾ ਹਮਲਾ, 3 ਭੇਡਾਂ ਅਤੇ ਇੱਕ ਈਮੂ ਨੂੰ ਬਣਾਇਆ ਸ਼ਿਕਾਰ

ਫੋਟੋ ਕੈਪਸ਼ਨ: ਵੈਨਕੂਵਰ ਆਈਲੈਂਡ ਖੇਤਰ ਵਿੱਚ ਦਿਖਾਈ ਦੇ ਰਿਹਾ ਇੱਕ ਕੂਗਰ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਵੈਨਕੂਵਰ ਆਈਲੈਂਡ ’ਤੇ ਇੱਕ ਕੂਗਰ ਵੱਲੋਂ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਦੇ ਪਸ਼ੂਆਂ ’ਤੇ ਹਮਲਾ ਕਰਕੇ ਤਿੰਨ ਭੇਡਾਂ ਅਤੇ ਇੱਕ ਇਮੂ ਨੂੰ ਸ਼ਿਕਾਰ ਬਣਾਏ ਜਾਣ ਦੀ ਘਟਨਾ ਵਾਪਰੀ ਹੈ ਜਿਸ ਕਾਰਨ ਇਲਾਕੇ ਦੇ ਕਿਸਾਨਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੁੱਗਰ ਵੱਲੋਂ ਇਹ ਹਮਲਾ ਰਾਤ ਦੇ ਸਮੇਂ ਕੀਤਾ ਗਿਆ, ਜਿਸ ਕਾਰਨ ਪਸ਼ੂਆਂ ਨੂੰ ਬਚਾਉਣਾ ਮੁਸ਼ਕਲ ਹੋ ਗਿਆ। ਕਨਜ਼ਰਵੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਜੰਗਲੀ ਜਾਨਵਰਾਂ ਦੇ ਇਲਾਕਿਆਂ ਨੇੜੇ ਰਹਿੰਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਇਸ ਘਟਨਾ ਮਗਰੋਂ ਇਲਾਕੇ ਦੇ ਵਸਨੀਕਾਂ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਹਮਲਿਆਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾਣ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article–ਫੀਫਾ ਵਰਲਡ ਕੱਪ– ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ਚ 7 ਮੁਕਾਬਲੇ ਹੋਣਗੇ
Next article4 ਸਾਲਾ ਬੱਚੇ ਨੇ ਪਿਆਨੋ ਦੀਆਂ ਧੁਨਾਂ ਸੁਣਾ ਕੇ ਕੀਤਾ ਕਮਾਲ! ਕਾਰਨੀ ਹਾਲ ਵਿੱਚ ਕਰੇਗਾ ਪ੍ਰਦਰਸ਼ਨ