ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਵਾਰਡ ਨੰਬਰ 30 ਵਿੱਚ ਇੰਡਸਟਰੀਅਲ ਏਰੀਆ-ਏ ਐਸੋਸੀਏਸ਼ਨ ਵੱਲੋਂ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੀਟਿੰਗ ਲਈ ਕੌਂਸਲਰ ਨਿੱਕੂ ਭਾਰਤੀ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ। ਮੀਟਿੰਗ ਦੌਰਾਨ ਇਲਾਕੇ ਦੇ ਉਦਯੋਗਪਤੀਆਂ ਅਤੇ ਵਾਸੀਆਂ ਵੱਲੋਂ ਵਾਰਡ ਵਿੱਚ ਆ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਜੋ ਕਿ ਇਲਾਕਾ ਵਾਸੀਆਂ ਅਤੇ ਵਾਪਰੀਆਂ ਨੂੰ ਰੋਜ਼ਾਨਾ ਪੇਸ਼ ਆ ਰਹੀਆਂ ਹਨ, ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਐਸੋਸੀਏਸ਼ਨ ਦੇ ਚੇਅਰਮੈਨ ਕਮਲ ਮਠਾੜੂ ਨੇ ਕੌਂਸਲਰ ਨਿੱਕੂ ਭਾਰਤੀ ਨੂੰ ਸੜਕਾਂ ਦੀ ਮਾੜੀ ਹਾਲਤ, ਸੀਵਰੇਜ, ਸਫ਼ਾਈ ਅਤੇ ਬਿਜਲੀ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਦੱਸਿਆ। ਕੌਂਸਲਰ ਨੇ ਸਾਰੇ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਇਨ੍ਹਾਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਤੇ ਇੰਡਸਟਰੀਅਲ ਏਰੀਆ-ਏ ਐਸੋਸੀਏਸ਼ਨ ਦੇ ਚੇਅਰਮੈਨ ਕਮਲ ਮਠਾੜੂ, ਪ੍ਰਧਾਨ ਸੁਰੇਸ਼ ਰਾਂਗੜਾ, ਜਨਰਲ ਸਕੱਤਰ ਮਨੀਸ਼ ਕਪਲਿਸ਼, ਉਪ ਪ੍ਰਧਾਨ ਨੀਰਜ ਕਪਲਿਸ਼, ਸੁਨੀਲ ਕੁਮਾਰ, ਕੈਸ਼ੀਅਰ ਗੁਰਪ੍ਰੀਤ ਸਿੰਘ, ਮੈਂਬਰ ਪਵਨਜੀਤ ਮਠਾੜੂ, ਹੈਪੀ, ਨਵੀਨ ਕਪਲਿਸ਼ ਆਦਿ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



