HOME ਬੰਧੂ ਹੈਲਪਿੰਗ ਹੈਂਡਜ਼ ਵੱਲੋਂ ਅੱਖਾਂ ਦੀ ਜਾਂਚ ਅਤੇ ਉਪਰੇਸ਼ਨ ਕੈਂਪ

ਬੰਧੂ ਹੈਲਪਿੰਗ ਹੈਂਡਜ਼ ਵੱਲੋਂ ਅੱਖਾਂ ਦੀ ਜਾਂਚ ਅਤੇ ਉਪਰੇਸ਼ਨ ਕੈਂਪ

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਬੰਧੂ ਹੈਲਪਿੰਗ ਹੈਂਡ ਸਮਾਜ ਸੇਵੀ ਸੰਸਥਾ ਵੱਲੋਂ ਫਾਊਂਡਰ ਸਮਰਤਾ ਕੌਰ ਅਤੇ ਉਹਨਾਂ ਦੀ ਟੀਮ ਦੀ ਲੀਡਰਸ਼ਿਪ ਹੇਠ ਲੀਫੋਡ ਹੈਲਪਿੰਗ ਹੈਲਥ ਲਿਮਿਟਿਡ ਦੇ ਸਹਿਯੋਗ ਨਾਲ ਅੱਖਾਂ ਦਾ ਫਰੀ ਜਾਂਚ ਅਤੇ ਉਪਰੇਸ਼ਨ ਕੈਂਪ ਹਰਚਰਨ ਨਗਰ ਵਿਖੇ ਲਗਾਇਆ ਗਿਆ । ਸਮਰਤਾ ਕੌਰ ਫਾਊਂਡਰ ਅਨੁਸਾਰ ਕੈਂਪ ਵਿੱਚ ਸੀ.ਐਮ.ਸੀ. ਹਸਪਤਾਲ ਦੇ ਅੱਖਾਂ ਦੇ ਡਾਕਟਰਾਂ ਦੀ ਟੀਮ ਨੇ ਆਪਣੀਆਂ ਮੁਫਤ ਸੇਵਾਵਾਂ ਕੈਂਪ ਵਿੱਚ ਜਾਂਚ ਅਤੇ ਉਪਰੇਸ਼ਨ ਦੌਰਾਨ ਦਿੱਤੀਆਂ । ਉਹਨਾਂ ਦੱਸਿਆ ਕਿ ਕੈਂਪ ਵਿੱਚ 750 ਮਰੀਜ਼ਾਂ ਦੀ ਓਪੀਡੀ ਜਾਂਚ ਕੀਤੀ ਗਈ, ਜਿਸ ਵਿੱਚ 500 ਮਰੀਜ਼ਾਂ ਨੂੰ ਮੌਕੇ ਤੇ ਮੁਫਤ ਚਸ਼ਮੇ ਵੰਡੇ ਗਏ ਅਤੇ 75 ਮਰੀਜ਼ਾਂ ਨੂੰ ਮੋਤੀਆ ਦੇ ਉਪਰੇਸ਼ਨ ਲਈ ਚੁਣਿਆ ਗਿਆ, ਜਿਨ੍ਹਾਂ ਦਾ ਉਪਰੇਸ਼ਨ ਅੱਜ ਹੋਵੇਗਾ । ਸੰਸਥਾ ਵੱਲੋਂ ਸਮੂਹ ਮਰੀਜ਼ਾਂ ਦੇ ਖਾਣ-ਪੀਣ ਅਤੇ ਬੈਠਣ ਦੀ ਵਧੀਆ ਸੁਵਿਧਾ ਪ੍ਰਦਾਨ ਕੀਤੀ ਗਈ ਸੀ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰ ਅਗਰਵਾਲ ਕੌਂਸਲਰ, ਅਸ਼ੋਕ ਪਰਾਸ਼ਰ ਪੱਪੀ ਵਿਧਾਇਕ, ਸੁਰਿੰਦਰ ਡਾਵਰ, ਗੁਰਦੇਵ ਸ਼ਰਮਾ ਦੇਬੀ,    ਗੁਰਦੀਪ ਸਿੰਘ ਗੋਸ਼ਾ ਅਤੇ ਵਿਸ਼ੇਸ਼ ਮਹਿਮਾਨਾਂ ਦੇ ਰੂਪ ਵਿੱਚ ਰਿਪੂ ਗਿੱਲ, ਅਮਿਤ ਅਰੋੜਾ, ਬਾਲ ਕ੍ਰਿਸ਼ਨ, ਸੁਮਨ ਜੀ, ਹਰੀ ਓਮ ਜਿੰਦਲ ਜੀ ਅਤੇ ਸਵਿਤਾ ਸ਼ਰਮਾ ਜੀ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੰਗ ਸੇ ਪੈਹਲੇ ਫੂਲ ਸੇ ਬੱਚੇ ਯਾਦ ਆਏ ਨੇਜ਼ੇ ਪਰ ਇਕ ਤਿਤਲੀ ਆ ਕਰ ਬੈਠ ਗਈ — ਮੁਕੇਸ਼ ਆਲਮ
Next articleਇੰਡ. ਏਰੀਆ-ਏ ਐਸੋਸੀਏਸ਼ਨ ਵੱਲੋਂ ਕੌਂਸਲਰ ਨੂੰ ਇਲਾਕੇ ਦੀਆਂ ਸਮੱਸਿਆਵਾਂ ਦੱਸੀਆਂ