HOME ਪੰਜਾਬੀ ਭਾਸ਼ਾ ਦੇ ਵਿਕਾਸ ਲਈ ਗਰਚਾ ਪਰਿਵਾਰ ਦਾ ਵੱਡਾ ਫ਼ੈਸਲਾ

ਪੰਜਾਬੀ ਭਾਸ਼ਾ ਦੇ ਵਿਕਾਸ ਲਈ ਗਰਚਾ ਪਰਿਵਾਰ ਦਾ ਵੱਡਾ ਫ਼ੈਸਲਾ

3

    (ਸਮਾਜ ਵੀਕਲੀ)   ਬੰਗਾ ਤਹਿਸੀਲ ਦੇ ਸੱਲ ਕਲਾਂ ਪਿੰਡ ਦਾ ਸਾਰਾ ਗਰਚਾ ਪਰਿਵਾਰ ਅੱਜ ਕੱਲ ਕਨੇਡਾ ਵਿੱਚ ਰਹਿੰਦਾ ਹੈ। ਇਸ ਪਰਿਵਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਅੱਗੋਂ ਤੋਂ ਵਿਦਿਆਰਥੀਆਂ ਵਿੱਚ ਪੰਜਾਬੀ ਪੜ੍ਹਨ ਦੀ ਰੁਚੀ ਪੈਦਾ ਕਰਨ ਵਾਲੇ ਦਰਜਨਾਂ ਅਧਿਆਪਕਾਂ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਸੈਂਕੜੇ -ਵਿਦਿਆਰਥੀਆਂ ਦੀ ਸ਼ਨਾਖਤ ਕਰਕੇ ਉਹਨਾਂ ਦਾ ਜਿਕਰਯੋਗ ਸਨਮਾਨ ਕੀਤਾ ਜਾਇਆ ਕਰੇਗਾ। ਆਪਣੇ ਪਿਤਾ ਸ੍ਰ ਮਿਲਖਾ ਸਿੰਘ ਗਰਚਾ ਅਤੇ ਮਾਤਾ ਸਰਦਾਰਨੀ ਸੁਰਜੀਤ ਕੌਰ ਗਰਚਾ ਦੇ ਨਾਂ ਤੇ ਸ਼ੁਰੂ ਕੀਤੇ ਪੁਰਸਕਾਰ ਵੰਡਣ ਦੀ ਲੜੀ ਸਾਰਾ ਸਾਲ ਚੱਲਦੀ ਰਿਹਾ ਕਰੇਗੀ। ਪਰਿਵਾਰ ਵੱਲੋਂ ਇਸ ਲੜੀ ਦੀ ਸ਼ੁਰੂਆਤ, ਆਪਣੇ ਘਰ ਤੋਂ, ਸੱਤ ਅਪ੍ਰੈਲ 2026 ਨੂੰ ਕੀਤੀ ਗਈ। ਇਸ ਸਮਾਗਮ ਵਿੱਚ ਨੈਸ਼ਨਲ ਸਿੱਖ ਕਾਲਜ ਬੰਗਾ ਦੇ ਪੰਜਾਬੀ ਵਿਭਾਗ ਦੀ ਮੁਖੀ ਡਾ ਨਿਰਮਲਜੀਤ ਕੌਰ ਅਤੇ ਨੌਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਵਿਆਹ ਵਰਗੇ ਇਸ ਪੂਰੇ ਸਮਾਗਮ ਦੀ ਰਿਪੋਰਟ ਦਾ ਲਿੰਕ: https://punjabibpb.com/ਗਰਚਾ-ਪਰਿਵਾਰ-ਵੱਲੋਂ-ਪੰਜਾਬੀ/

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article–ਏਅਰ ਕੈਨੇਡਾ ਸ਼ਿਕਾਇਤ ਨਿਵਾਰਨ ਯੋਜਨਾ–
Next articleਸ਼ੂਗਰ ਮਿਲ ਵਰਕਰਜ਼ ਯੂਨੀਅਨ ਦੀ ਮੀਟਿੰਗ ’ਚ ਕਰਮਚਾਰੀਆਂ ਦੇ ਮਸਲੇ ਚਰਚਾ ਹੇਠ