ਗਾਹਕਾਂ ਦੀਆਂ ਸ਼ਿਕਾਇਤਾਂ ਸੁਲਝਾਉਣ ਲਈ ਨਵੇ ਪ੍ਰੋਗਰਾਮ ਦੀ ਸਮੀਖਿਆ
ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਕੈਨੇਡਾ ਦੀ ਪ੍ਰਮੁੱਖ ਹਵਾਈ ਸੇਵਾ ਏਅਰ ਕੈਨੇਡਾ ਵੱਲੋਂ ਯਾਤਰੀਆਂ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਲਈ ਇੱਕ ਨਵੇਂ ਪ੍ਰੋਗਰਾਮ ਦੀ ਸਮੀਖਿਆ (ਟੈਸਟਿੰਗ) ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਵੱਡੀ ਗਿਣਤੀ ਵਿੱਚ ਲੰਬਿਤ ਮਾਮਲਿਆਂ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਪਾਇਲਟ ਪ੍ਰੋਜੈਕਟ ਉਸ ਸਮੇਂ ਸ਼ੁਰੂ ਕੀਤਾ ਗਿਆ ਹੈ ਜਦੋਂ ਕੈਨੇਡਾ ਦੇ ਟ੍ਰਾਂਸਪੋਰਟ ਨਿਯੰਤਰਕ ਕੋਲ ਲਗਭਗ 95,000 ਸ਼ਿਕਾਇਤਾਂ ਦਾ ਬੈਕਲਾਗ ਮੌਜੂਦ ਹੈ। ਦੱਸਿਆ ਜਾ ਰਿਹਾ ਹੈ ਕਿ ਨਵੇਂ ਪ੍ਰੋਗਰਾਮ ਤਹਿਤ ਯਾਤਰੀਆਂ ਦੀਆਂ ਸ਼ਿਕਾਇਤਾਂ ਨੂੰ ਤੇਜ਼ੀ ਨਾਲ ਸੁਣਨ ਅਤੇ ਨਿਪਟਾਉਣ ਲਈ ਇੱਕ ਨਵੀਂ ਪ੍ਰਕਿਰਿਆ ਅਪਣਾਈ ਜਾ ਰਹੀ ਹੈ, ਜਿਸ ਨਾਲ ਲੰਬੇ ਸਮੇਂ ਤੋਂ ਪੈਂਡਿੰਗ ਮਾਮਲਿਆਂ ਵਿੱਚ ਕਮੀ ਆ ਸਕਦੀ ਹੈ। ਅਧਿਕਾਰੀਆਂ ਮੁਤਾਬਕ ਇਸ ਯੋਜਨਾ ਦੀ ਸਫਲਤਾ ਨਾਲ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਮਿਲਣ ਦੀ ਉਮੀਦ ਹੈ, ਹਾਲਾਂਕਿ ਇਸਦੇ ਨਤੀਜੇ ਟੈਸਟਿੰਗ ਦੇ ਬਾਅਦ ਹੀ ਸਪਸ਼ਟ ਹੋਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



