ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਜਰਖੜ ਹਾਕੀ ਅਕੈਡਮੀ ਦੇ ਸਾਲ 2026 –27 ਵਰ੍ਹੇ ਦੇ ਚੋਣ ਟਰਾਇਲ ਅੱਜ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਲੁਧਿਆਣਾ ਵਿਖੇ ਹੋਏ । ਜਿਸ ਵਿੱਚ ਇੰਨਾ ਚੋਣ ਟਰਾਇਲਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਪੰਜਾਬ ਭਰ ਵਿੱਚੋਂ 250 ਤੋਂ ਵੱਧ ਖਿਡਾਰੀਆਂ ਨੇ ਚੋਣ ਟਰਾਇਲਾਂ ਵਿੱਚ ਹਿੱਸਾ ਲਿਆ। ਚੋਣ ਟਰਾਇਲਾਂ ਦੀ ਪ੍ਰਕਿਰਿਆ ਤੋਂ ਬਾਅਦ 50 ਹੁਨਰਮੰਦ ਖਿਡਾਰੀਆਂ ਦੀ ਚੋਣ ਕੀਤੀ ਗਈ। ਅੰਡਰ 17 ਸਾਲ ਵਰਗ ਵਿੱਚ 132 ਖ਼ਿਡਾਰੀ ਚੋਣ ਟਰਾਇਲਾਂ ਦੇਣ ਲਈ ਪੁੱਜੇ ਜਦ ਕਿ ਅੰਡਰ 14 ਵਿੱਚ 48 ਖਿਡਾਰੀ ਅਤੇ ਅੰਡਰ 19 ਸਾਲ ਵਰਗ ਵਿੱਚ 52 ਖਿਡਾਰੀ ਚੋਣ ਟਰਾਇਲਾਂ ਲਈ ਪੁੱਜੇ। ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਹਨਾਂ ਚੁਣੇ ਗਏ ਖਿਡਾਰੀਆਂ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਚੋਣ ਟਰਾਇਲਾਂ ਦੀ ਪ੍ਰਕਿਰਿਆ ਵਿੱਚੋਂ ਵੀ ਨਿਕਲਣਾ ਪਵੇਗਾ ਜੋ ਕਿ ਟਰਾਇਲ ਅਗਲੇ ਮਹੀਨੇ ਹੋਣ ਦੀ ਸੰਭਾਵਨਾ ਹੈ । ਖੇਡ ਵਿੰਗਾਂ ਵਿੱਚ ਚੁਣੇ ਗਏ ਖਿਡਾਰੀਆਂ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ। ਗਰਮੀਆਂ ਵਿੱਚ ਬੱਚਿਆਂ ਲਈ ਏ.ਸੀ ਦੀ ਸਹੂਲਤ ਵੀ ਹੋਵੇਗੀ। ਇਹ ਚੁਣੇ ਗਏ ਖਿਡਾਰੀ ਜਿੱਥੇ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਜ਼ਿਲ੍ਹਾ ਪੱਧਰ ਤੇ ਸਿੱਧੀ ਪ੍ਰਤਿਨਿਧਤਾ ਕਰਨਗੇ ਉਥੇ ਹਾਕੀ ਇੰਡੀਆ ਵੱਲੋਂ ਕਰਵਾਈ ਜਾਂਦੀ ਅਕੈਡਮੀ ਚੈਂਪੀਅਨਸ਼ਿਪ ਵਿੱਚ ਵੀ ਕੌਮੀ ਪੱਧਰ ਤੇ ਖੇਡਣ ਦਾ ਵੀ ਮੌਕਾ ਮਿਲੇਗਾ। ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਜਨਰਲ ਸਕੱਤਰ ਅਤੇ ਮੁਖ ਕੋਚ ਗੁਰਸਤਿੰਦਰ ਸਿੰਘ ਪ੍ਰਗਟ, ਹਰਮੀਤ ਸਿੰਘ, ਪਰਮਜੀਤ ਸਿੰਘ ਪੰਮਾ ਗਰੇਵਾਲ , ਸੁਰਿੰਦਰ ਸਿੰਘ ਛਿੰਦਾ ਚਾਹਲ, ਮਨਜਿੰਦਰ ਸਿੰਘ ਇਆਲੀ, ਸ਼ਿੰਗਾਰਾ ਸਿੰਘ ਜਰਖੜ, ਕੁਲਦੀਪ ਸਿੰਘ ਘਵੱਦੀ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



