HOME ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਬਾਬਿਆਂ ਨੇ 6 ਕਰੋੜ ਦੀ ਲਾਗਤ...

ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਬਾਬਿਆਂ ਨੇ 6 ਕਰੋੜ ਦੀ ਲਾਗਤ ਨਾਲ ਦੋ ਪੁਲਾਂ ਦਾ ਨਿਰਮਾਣ ਕਰਵਾਇਆ ਸ਼ੁਰੂ 

3
ਮੁਖੀ ਬਾਬਾ ਸਤਨਾਮ ਸਿੰਘ ਜੀ ਵਲੋਂ ਅਨੰਦਪੁਰ ਸਾਹਿਬ ਨੂੰ ਜਾਂਦੇ ਰਾਹ ਤੇ ਬਣਾਏ ਜਾਣਗੇ ਦੋ ਵੱਡੇ ਪੁੱਲ 
ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ   (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ ) ਸ੍ਰੀ ਆਨੰਦਪੁਰ ਸਾਹਿਬ ਤੋਂ ਗੜ ਸ਼ੰਕਰ ਸੜਕ ਦੀ ਖਸਤਾ ਹਾਲਤ ਨੂੰ ਵੇਖ ਕੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁਖੀ ਬਾਬਾ ਸਤਨਾਮ ਸਿੰਘ ਵੱਲੋਂ ਦੋ ਤਖਤਾਂ ਨੂੰ ਆਪਸ ਵਿੱਚ ਜੋੜਨ ਵਾਲੀ ਇਹ ਸੜਕ ਦਾ ਨਿਰਮਾਣ ਆਰੰਭ ਕਰਵਾਇਆ ਸੀ ਜੋ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਤੱਕ ਚਹ ਮਾਰਗੀ ਸੜਕ ਬਣਾਉਣ ਦਾ ਬੀੜਾ ਪਿਛਲੇ ਇੱਕ ਸਾਲ ਤੋਂ ਸੰਗਤ ਦੇ ਸਹਿਯੋਗ ਨਾਲ ਕਾਰ ਸੇਵਾ ਵਜੋਂ ਕਰਵਾਇਆ ਜਾ ਰਿਹਾ ਹੈ ਭਾਵ ਇਹ ਕਾਰਜ ਸਰਕਾਰਾਂ ਦੇ ਹਨ ਪਰ ਬਾਬਿਆਂ ਨੇ ਸੜਕ ਬਣਾਉਣ ਦਾ ਕੰਮ ਆਰੰਭ ਕਰਵਾਇਆ ਹੈ ਦੱਸ ਦਈਏ ਕਿ ਹੁਸ਼ਿਆਰਪੁਰ ਜਿਲੇ ਅਧੀਨ ਆਉਂਦੇ ਇਹ ਇਲਾਕੇ ਵਿੱਚ ਜਿੱਥੇ ਸੜਕ ਲੰਘ ਰਹੀ ਹੈ ਉਸਨੂੰ ਚੋੜਾ ਕਰਵਾਉਣ ਦੇ ਲਈ 6 ਕਰੋੜ ਰੁਪਏ ਦੀ ਲਾਗਤ ਨਾਲ ਦੋ ਵੱਡੇ ਪੁੱਲ ਬਣਨ ਜਾ ਰਹੇ ਹਨ ਜਿਸ ਨੂੰ ਬਿਨਾਂ ਕਿਸੇ ਸਰਕਾਰ ਦੀ ਮਦਦ ਤੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਮੁਖੀ ਬਾਬਾ ਸਤਨਾਮ ਸਿੰਘ ਸੰਤ ਮਹਾਂਪੁਰਸ਼ ਸੰਗਤ ਦੇ ਸਹਿਯੋਗ ਨਾਲ ਬਣਵਾ ਰਹੇ ਹਨ ਜਿਸ ਦਾ ਨੀਹ ਪੱਥਰ ਅਰਦਾਸ ਕਰਨ ਲਈ ਸ਼ਹੀਦੀ ਬਾਗ ਵਾਲੇ ਬਾਬਾ ਗੁਰਦੇਵ ਸਿੰਘ ਵੱਲੋਂ ਕੀਤੀ ਗਈ ਇਸ ਮੌਕੇ ਬਾਬਾ ਸਤਨਾਮ ਸਿੰਘ ਮੁਖੀ ਕਿਲਾ ਅਨੰਦਗੜ੍ਹ ਸਾਹਿਬ ਬਾਬਾ ਗੁਰਦੇਵ ਸਿੰਘ ਜੈਮਲ ਸਿੰਘ ਅਟਵਾਲ ਮੁਣਸ਼ੀ ਸਿੰਘ ਗੌਰਵ ਰਾਣਾ ਤੀਰਥ ਸਿੰਘ ਬਖਤਾਵਰ ਮਲ ਗੁਰਪ੍ਰੀਤ ਸਿੰਘ ਅਰੋੜਾ ਸ਼ਰਨਪਾਲ ਸਿੰਘ ਇੰਦਰਜੀਤ ਸਿੰਘ ਸ਼ੈਪੀ ਅਰੋੜਾ ਤੇ ਹੋਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਸਬਾ ਕਾਠਗੜ੍ਹ ਵਿਖੇ ਲਾਲ ਲਕੀਰ ਅੰਦਰ ਮਕਾਨ ਦੇ ਕਿਰਾਏਦਾਰਾਂ ਨੇ ਸਰਵੇ ਕਰਨ ਆਏ ਸਰਪੰਚ ਅਤੇ ਮੋਹਤਵਰਾਂ ਨੂੰ ਕਿਰਾਏਦਾਰਾਂ ਨੇ ਬਣਾਇਆ ਬੰਧਕ
Next articleਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲਾਂ ਨੂੰ ਭਰਵਾਂ ਹੁੰਗਾਰਾ 250 ਤੋਂ ਵੱਧ ਖਿਡਾਰੀਆਂ ਨੇ ਦਿੱਤੇ ਟਰਾਇਲ