HOME ਜਮਹੂਰੀ ਹੱਕਾਂ ਦੀ ਉੱਘੀ ਕਾਰਕੁੰਨ ਅਤੇ ਲੇਖਿਕਾ ਸੀਮਾ ਆਜ਼ਾਦ ਆਉਣਗੇ ਭਲਕੇ 

ਜਮਹੂਰੀ ਹੱਕਾਂ ਦੀ ਉੱਘੀ ਕਾਰਕੁੰਨ ਅਤੇ ਲੇਖਿਕਾ ਸੀਮਾ ਆਜ਼ਾਦ ਆਉਣਗੇ ਭਲਕੇ 

3
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਸੂਬਾ ਕਨਵੀਨਰ ਪ੍ਰੋ.ਏ.ਕੇ. ਮਲੇਰੀ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਤਰਕ ਨੇ ਦੱਸਿਆ ਕਿ ਫਰੰਟ ਵੱਲੋਂ 4 ਅਪ੍ਰੈਲ ਨੂੰ ਬਾਅਦ ਦੁਪਹਿਰ 2.00 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਇਤਿਹਾਸਕ ਦਿਹਾੜੇ ਅੱਠ ਅਪ੍ਰੈਲ ਨੂੰ ਸਮਰਪਿਤ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਦਿਨ ਸ਼ਹੀਦ ਭਗਤ ਸਿੰਘ ਅਤੇ ਬੀ.ਕੇ.ਦੱਤ ਵੱਲੋਂ ਅੰਗਰੇਜ਼ ਹਕੂਮਤ ਦੀ ਅਸੈਂਬਲੀ ਵਿੱਚ ਨੁਕਸਾਨਰਹਿਤ ਬੰਬ ਧਮਾਕੇ ਕਰਕੇ ਅੰਗਰੇਜ਼ ਰਾਜ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਨਵੈਨਸ਼ਨ ਵਿੱਚ ਮੁੱਖ ਬੁਲਾਰੀ ਲੋਕਪੱਖੀ ਪੱਤਰਕਾਰ/ਲੇਖਿਕਾ ਅਤੇ ਮਨੁੱਖੀ ਤੇ ਜਮਹੂਰੀ ਹੱਕਾਂ ਦੀ ਬੁਲੰਦ ਆਵਾਜ਼ ਸੀਮਾ ਆਜ਼ਾਦ ਹੋਣਗੇ। ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤੀ ਜਾਣ ਵਾਲੀ ਇਹ ਕਨਵੈਨਸ਼ਨ ਭਾਰਤੀ ਰਾਜ ਦੀਆਂ ਕਾਰਪੋਰੇਟ ਹਿਤੈਸ਼ੀ ਨੀਤੀਆਂ ਤੋਂ ਆਪਣੇ ਜਲ, ਜੰਗਲ ਤੇ ਜ਼ਮੀਨ ਦੀ ਰਾਖੀ ਲਈ ਜੂਝ ਰਹੇ ਆਦਿਵਾਸੀ ਲੋਕਾਂ ਅਤੇ ਮਾਓਵਾਦੀ ਇਨਕਲਾਬੀਆਂ ਦੇ ਕਤਲੇਆਮ, ਜੇਲ੍ਹਬੰਦੀ ਤੇ ਹੋਰ ਤਰੀਕਿਆਂ ਨਾਲ ਜਮਹੂਰੀ ਤੇ ਮਨੁੱਖੀ ਹੱਕਾਂ ਦੇ ਘਾਣ ਦਾ ਗੰਭੀਰ ਨੋਟਿਸ ਲੈਂਦੇ ਹੋਏ ਇਸ ਵਿਰੁੱਧ ਲੋਕ ਆਵਾਜ਼ ਬੁਲੰਦ ਕਰਨ ਦਾ ਸੱਦਾ ਦੇਵੇਗੀ। ਕਨਵੈਨਸ਼ਨ ਦੌਰਾਨ ਜਿੱਥੇ ਆਦਿਵਾਸੀ ਲੋਕਾਂ ਨੂੰ ਦਬਾਉਣ ਲਈ ਚਲਾਏ ਜਾ ਰਹੇ ਓਪਰੇਸ਼ਨ ਕਗਾਰ ਅਤੇ ਹੋਰ ਨੀਮ-ਫ਼ੌਜੀ ਹਮਲੇ ਬੰਦ ਕਰਨ, ਪੁਲਿਸ ਕੈਂਪ ਖ਼ਤਮ ਕਰਨ ਅਤੇ ਸਾਰੀਆਂ ਹੀ ਨੀਮ-ਫ਼ੌਜੀ ਤਾਕਤਾਂ ਵਾਪਸ ਬੁਲਾਏ ਜਾਣ ਦੀ ਮੰਗ ਕਰੇਗੀ, ਉੱਥੇ ਨਾਲ ਹੀ ‘ਸ਼ਹਿਰੀ ਨਕਸਲੀ’ ਅਤੇ ਹੋਰ ਝੂਠੇ ਬਿਰਤਾਂਤਾਂ ਦੇ ਆਧਾਰ ’ਤੇ ਜੇਲ੍ਹਾਂ ਵਿੱਚ ਡੱਕੇ ਸਮੂਹ ਲੋਕ-ਪੱਖੀ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁੰਨਾਂ ਅਤੇ ਪੂਰੇ ਦੇਸ਼ ਵਿੱਚ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਪੁਰਜ਼ੋਰ ਆਵਾਜ਼ ਉਠਾਏਗੀ। ਫਰੰਟ ਦੇ ਆਗੂਆਂ ਨੇ ਦੱਸਿਆ ਕਿ ਕਨਵੈਨਸ਼ਨ ਦੀ ਤਿਆਰੀ ਲਈ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਕਤ ਆਗੂਆਂ ਨੇ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ, ਲੇਖਕਾਂ, ਬੁੱਧੀਜੀਵੀਆਂ, ਕਲਾਕਾਰਾਂ, ਵਕੀਲਾਂ, ਲੋਕ ਜਮਹੂਰੀ ਕਾਰਕੁੰਨਾਂ , ਤਰਕਸ਼ੀਲਾਂ ਸਮੇਤ ਸਮੂਹ ਇਨਸਾਫਪਸੰਦ ਤਾਕਤਾਂ ਨੂੰ ਇਸ ਫਾਸ਼ੀ ਹੱਲੇ ਵਿਰੁੱਧ ਸਾਂਝੀ ਆਵਾਜ਼ ਬਣਨ ਲਈ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲਾਂ ਨੂੰ ਭਰਵਾਂ ਹੁੰਗਾਰਾ 250 ਤੋਂ ਵੱਧ ਖਿਡਾਰੀਆਂ ਨੇ ਦਿੱਤੇ ਟਰਾਇਲ
Next article“ਜਦੋਂ ਮੈਂ ਰੁਕਣ ਦਾ ਫੈਸਲਾ ਕਰਦਾ ਹਾਂ, ਤਾਂ ਉਹ ਵੀ ਰੁਕ ਜਾਣਗੇ,” ਟਰੰਪ ਨੇ ਈਰਾਨ ਨਾਲ ਜੰਗ ਦੌਰਾਨ ਇਜ਼ਰਾਈਲ ਬਾਰੇ ਇੱਕ ਵੱਡਾ ਦਾਅਵਾ ਕੀਤਾ।