HOME ਨਿਰਮਲ ਕੁਟੀਆ ਖਟਕੜ ਖੁਰਦ ਵਿਖੇ ਅੱਖਾਂ ਦਾ ਅਤੇ ਜਨਰਲ ਮੈਡੀਕਲ ਕੈਂਪ ਲਗਾਇਆ...

ਨਿਰਮਲ ਕੁਟੀਆ ਖਟਕੜ ਖੁਰਦ ਵਿਖੇ ਅੱਖਾਂ ਦਾ ਅਤੇ ਜਨਰਲ ਮੈਡੀਕਲ ਕੈਂਪ ਲਗਾਇਆ ਗਿਆ, 432 ਮਰੀਜ਼ਾ ਨੇ ਲਿਆ ਫਾਇਦਾ ।

4
ਫੋਟੋ: ਗਾਇਕ ਰੇਸ਼ਮ ਸਿੰਘ ਵਲੋਂ ਲਗਾਏ ਕੈਂਪ ਦਾ ਉਦਘਾਟਨ ਕਰਦੇ ਹੋਏ ਸੁਰਜੀਤ ਸਿੰਘ ਰੱਕੜ, ਨਾਲ ਡਾ.ਕਸ਼ਮੀਰ ਚੰਦ, ਡਾ. ਮਨੋਹਰ ਲਾਲ , ਡਾ.ਬਖਸ਼ੀਸ਼ ਤੇ ਹੋਰ

ਬੰਗਾ  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਪ੍ਰਸਿੱਧ ਸਮਾਜ ਸੇਵਕ ਅਤੇ ਪ੍ਰਵਾਸੀ ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਵਲੋਂ ਆਪਣੀ ਦਾਦੀ ਸਵ: ਬਲਵੰਤ ਕੌਰ ਵੜੈਚ ਅਤੇ ਮਾਤਾ ਸਵ: ਨਛੱਤਰ ਕੌਰ ਵੜੈਚ ਦੀ ਯਾਦ ਵਿੱਚ ਡਾ.ਅੰਬੇਦਕਰ ਚੇਤਨਾ ਸੁਸਾਇਟੀ ਬੰਗਾ ਅਤੇ ਬਾਬਾ ਜਵਾਹਰ ਸਿੰਘ ਸੇਵਾ ਸੁਸਾਇਟੀ ਖਟਕੜ ਖੁਰਦ ਦੇ ਸਹਿਯੋਗ ਨਾਲ ਅੱਖਾਂ ਦਾ 12 ਵਾਂ ਅਪ੍ਰੇਸ਼ਨ ਕੈਂਪ ਅਤੇ ਜਨਰਲ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਐਨ ਆਰ ਆਈ ਤੇ ਸਮਾਜ ਸੇਵਕ ਸ.ਸੁਰਜੀਤ ਸਿੰਘ ਰੱਕੜ ਨੇ ਆਪਣੇ ਕਰਮ ਕਮਲਾਂ ਨਾਲ ਫੀਤਾ ਕੱਟ ਕੇ ਕੀਤਾ।ਸ. ਸੁਰਜੀਤ ਸਿੰਘ ਰੱਕੜ ਨੇ ਇਸ ਮੌਕੇ ਤੇ ਕਿਹਾ ਕਿ ਰੇਸ਼ਮ ਸਿੰਘ ਨੇ ਗੁਰੂਆਂ ਦੇ ਫਲਸਫੇ ਨੂੰ ਆਪਣੇ ਮਨ ‘ਚ ਵਸਾਇਆ ਹੋਇਆ ਹੈ ਤੇ ਉਹ ਦਸਵੰਧ ਨਾਲ ਮਨੁੱਖਤਾ ਦੀ ਸੇਵਾ ਦਾ ਬਹੁਤ ਵੱਡਾ ਕਾਰਜ ਕਰ ਰਿਹਾ ਹੈ ।ਡਾ.ਬਖਸ਼ੀਸ਼ ਸਿੰਘ ਅਤੇ ਡਾ.ਕਸ਼ਮੀਰ ਸਿੰਘ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਰੇਸ਼ਮ ਸਿੰਘ ਰੇਸ਼ਮ ਸਹੀ ਰੂਪ ਵਿੱਚ ਮਨੁੱਖਤਾ ਦੀ ਸੇਵਾ ਕਰ ਰਹੇ ਹਨ । ਗਾਇਕ ਰੇਸ਼ਮ ਸਿੰਘ ਨੇ ਕਿਹਾ ਕਿ ਲੋਕ ਸੇਵਾ ਦੇ ਕੰਮ ਕਰ ਕੇ ਮਨ ਨੂੰ ਸਕੂਨ ਮਿਲਦਾ ਹੈ , ਤੇ ਉਹ ਇਸ ਤਰਾਂ ਦੇ ਸੇਵਾ ਦੇ ਕੰਮ ਕਰਦੇ ਰਹਿਣਗੇ।ਅੱਖਾਂ ਦੇ ਕੈਂਪ ਵਿੱਚ 328 ਮਰੀਜ਼ਾ ਨੇ ਚੈਕਅੱਪ ਕਰਵਾਇਆ ਅਤੇ 61 ਮਰੀਜ਼ ਓਪਰੇਸ਼ਨ ਲਈ ਚੁਣੇ ਗਏ, ਜਿਹਨਾਂ ਦਾ ਦੁੱਗਲ ਆਈ ਹਸਪਤਾਲ ਜਲੰਧਰ ਵਿੱਚ ਓਪਰੇਸ਼ਨ ਕੀਤਾ ਜਾਵੇਗਾ। ਜਨਰਲ ਮੈਡੀਕਲ ਕੈਂਪ ਵਿੱਚ ਵਿੱਚ ਡਾ.ਕਸ਼ਮੀਰ ਚੰਦ, ਡਾ.ਨਵਨੀਤ ਸਹਿਗਲ, ਡਾ.ਸੁਖਵਿੰਦਰ ਸਿੰਘ ਹੀਰਾ,ਡਾ.ਅਮਰੀਕ ਸਿੰਘ, ਡਾ. ਮਨੋਹਰ ਲਾਲ, ਡਾ. ਬਖਸ਼ੀਸ਼ ਸਿੰਘ ਆਦਿ ਡਾਕਟਰ ਸਾਹਿਬਾਨ ਨੇ ਆਪਣੀਆਂ ਸੇਵਾਵਾਂ ਦਿੱਤੀਆ। ਡਾ.ਸੁਸ਼ੀਲ ਜੀ ਨੇ ਮਰੀਜ਼ਾ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਫਰੀ ਦਵਾਈਆਂ ਦਿੱਤੀਆਂ। 232 ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਗਈਆਂ। ਇਸ ਕੈਂਪ ਦੌਰਾਨ ਮਰੀਜਾਂ ਦੀ ਸੁਵਿਧਾ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਤੇ ਪਿੰਡ ਦੇ ਸਰਪੰਚ ਕਮਲਜੀਤ ਮੋਨੂੰ , ਰਵੀ,ਲੈਕ ਸ਼ੰਕਰ ਦਾਸ, ਲੈਕ: ਸੁਭਾਸ਼, ਲੈਕ ਬਲਿਹਾਰ ਚੰਦ, ਮਾ ਰਾਮ ਲਾਲ ਗੁਣਾਚੌਰ ,ਮੈਨੇਜਰ ਸੁਰਿੰਦਰ ਮੋਹਨ , ਹਰਜਿੰਦਰ ਸਿੰਘ, ਦਿਦਾਰ ਸਿੰਘ, ਸੁਰਿੰਦਰਪਾਲ ਸਿੰਘ ਯੂਐਸਏ, ਸਤਨਾਮ ਵੜੈਚ,ਲੈਕ ਕੁਲਵਿੰਦਰ। ਹਰਬਲਾਸ ਬੰਗਾ, ਲੈਕ ਸੁਭਾਸ਼ ਸੱਲਵੀ, ਅਮਰੀਕ ਸਿੰਘ ਬਿੰਦਰਾ ਕਨੇਡਾ, ਗੁਰਦਾਵਰ ਸਿੰਘ ਕਨੇਡਾ, ਬਲਵੀਰ ਕੌਰ ਵੜੈਚ , ਲੈਕ ਮਨਜੀਤ ਕੌਰ , ਸੁਰਿੰਦਰ ਸਿੰਘ ਡੀਪੀਈ, ਲਖਬੀਰ ਸਿੰਘ ਕਾਹਮਾ, ਪੰਜਾਬ ਸਿੰਘ, ਰਾਮ ਲੁਭਾਇਆ ਸਾਬਕਾ ਸਰਪੰਚ, ਮਦਨ ਗੋਪਾਲ ਮੰਤਰੀ, ਗੁਰਨਾਮ ਵੜੈਚ, ਚੰਡੀਗੜ੍ਹ ਤੋਂ ਵੀਡੀਓ ਡਾਇਰੈਕਟਰ ਜਸਵਿੰਦਰ ਜੱਸੀ ,ਗਾਇਕ ਸਤਵੀਰ ਸੱਤੀ, ਪਿੰਡ ਦੀ ਪੰਚਾਇਤ ਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿੱਚ ਉੱਚ ਸਿੱਖਿਆ ਮੌਕਿਆਂ ਬਾਰੇ ਵਿਸ਼ੇਸ਼ ਸੈਸ਼ਨ ਆਯੋਜਿਤ
Next articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਚਹੇੜੂ ਵਿਖੇ ਬਹੁਤ ਰੌਣਕਾਂ ਲੱਗੀਆਂ