ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਡੇਰਾ ਧੰਨ ਧੰਨ ਸੰਤ ਬਾਬਾ ਫੂਲ ਨਾਥ, ਸੰਤ ਬਾਬਾ ਬ੍ਰਹਮ ਨਾਥ ਨਾਨਕ ਨਗਰੀ ਚਹੇੜੂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649 ਵਾਂ ਪ੍ਰਕਾਸ਼ ਪੁਰਬ ਗੱਦੀਨਸ਼ੀਨ ਸੰਤ ਕ੍ਰਿਸ਼ਨ ਨਾਥ ਜੀ ਦੀ ਰਹਿਨੁਮਾਈ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਬਹੁਤ ਵੱਡੀ ਸੰਖਿਆ ਵਿੱਚ ਸੰਗਤਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਸਨ। ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਅਖੰਡ ਜਾਪਾਂ ਦੇ ਭੋਗ ਪਾਏ ਗਏ।ਡੇਰੇ ਵਿੱਚ ਹਰਿ ਦੇ ਨਿਸ਼ਾਨ ਚੜ੍ਹਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਸੰਤ ਕ੍ਰਿਸ਼ਨ ਨਾਥ ਚਹੇੜੂ ਵੱਲੋਂ ਪ੍ਰਵਚਨ ਕੀਤੇ ਗਏ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਵੀ ਕੀਰਤਨੀਆਂ, ਪ੍ਰਚਾਰਕ, ਗਾਇਕ ਅਤੇ ਸੰਤ ਸਤਿਕਾਰ ਨਹੀਂ ਕਰਦਾਂ ਉਸ ਨੂੰ ਸੁਣਨੇ ਦੀ ਕੋਈ ਜ਼ਰੂਰਤ ਨਹੀਂ ਜਿਹੜਾ ਵੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਨਹੀਂ ਕਹਿੰਦਾ, ਰਹਿਬਰ ਜਾਂ ਮਸੀਹਾ ਜਾਂ ਗੁਰੂਆਂ ਦੇ ਗੁਰੂ ਨਹੀਂ ਕਹਿੰਦਾ ਉਸ ਨੂੰ ਕਦੇ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਾਂ ਸੁਣਨ ਜਿਹੜਾ ਗੁਰੂ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਕਦਰ ਕਰਦਾ ਹੈ ਤੁਸੀਂ ਵੀ ਉਸ ਦੀ ਕਦਰ ਕਰਨੀ ਸਿੱਖੋ। ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਕਿ ਉਨ੍ਹਾਂ ਨੇ ਬਰਾਬਰਤਾ ਦਾ ਸੰਦੇਸ਼ ਦਿੱਤਾ ਹੈ। ਭਾਰਤ ਦੇਸ਼ ਵਿੱਚ ਬੇਗਮਪੁਰਾ ਵਰਗੀ ਵਿਵਸਥਾ ਲਾਗੂ ਕਰਨਾ ਅਤਿ ਜ਼ਰੂਰੀ ਹੈ। ਵੱਖ ਵੱਖ ਦਰਬਾਰਾ ਤੋਂ ਸੰਤ ਅਵਤਾਰ ਦਾਸ ਚਹੇੜੂ,ਸੰਤ ਲਛਮਣ ਦਾਸ ਮੱਧ ਪ੍ਰਦੇਸ਼,ਸੰਤ ਬਲਵੀਰ ਦਾਸ ਖੰਨਾ, ਸਾਈਂ ਪੱਪਲ ਸ਼ਾਹ ਭਰੋ ਮਜਾਰਾ ਤੋਂ ਇਲਾਵਾ ਸੰਤ ਮਹਾਂਪੁਰਸ਼ ਨੇ ਸ਼ਿਰਕਤ ਕੀਤੀ। ਵੱਖ ਵੱਖ ਭਜਨ ਮੰਡਲੀਆਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਣ ਗਾਏ।ਉਪਰੰਤ ਇੰਟਰਨੈਸ਼ਨਲ ਕਲਾਕਾਰ ਕੰਠ ਕਲੇਰ ਅਤੇ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਨੇ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਸਬੰਧੀ ਇਨਕਲਾਬੀ ਕ੍ਰਾਂਤੀਕਾਰੀ ਗੀਤਾਂ ਨਾਲ ਸੰਗਤ ਨੂੰ ਨਿਹਾਲ ਕੀਤਾ। ਜਿਸ ਸਮਾਗਮ ਵਿੱਚ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਿਕਰ ਵੀ ਸੰਤਾਂ ਵੱਲੋਂ ਅਤੇ ਮਿਸ਼ਨਰੀ ਗਾਇਕ ਵੱਲੋਂ ਵੀ ਕੀਤਾ ਗਿਆ। ਗੱਦੀਨਸ਼ੀਨ ਸੰਤ ਕ੍ਰਿਸ਼ਨ ਨਾਥ ਚਹੇੜੂ ਵੱਲੋਂ ਮਹਿੰਦਰ ਮਹੇੜੂ, ਗੀਤਕਾਰ ਪੰਛੀ ਡੱਲੇਵਾਲੀਆ ਅਤੇ ਪਹੁੰਚੇ ਹੋਏ ਸੰਤ ਮਹਾਂਪੁਰਸ਼ਾਂ, ਕਲਾਕਾਰਾਂ, ਦਾਨੀ ਪਰਿਵਾਰਾਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਸਾਰਿਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ।ਸਟੇਜ ਸਕੱਤਰ ਦੀ ਭੂਮਿਕਾ ਕਮਲਜੀਤ ਬੰਗਾ ਖੋਥੜਾ ਸਾਬਕਾ ਸਰਪੰਚ ਵੱਲੋਂ ਬਾਖੂਬੀ ਨਿਭਾਈ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



