HOME ਟੌਂਸਾ ਇਲਾਕੇ ਦੇ ਨਾਲ ਲੱਗਦੇ ਪਿੰਡਾਂ ‘ਚ ਦੋ ਦਿਨਾਂ ਤੋਂ ਬਿਜਲੀ ਗੁੱਲ

ਟੌਂਸਾ ਇਲਾਕੇ ਦੇ ਨਾਲ ਲੱਗਦੇ ਪਿੰਡਾਂ ‘ਚ ਦੋ ਦਿਨਾਂ ਤੋਂ ਬਿਜਲੀ ਗੁੱਲ

15
ਲੋਕ ਪੀਣ ਵਾਲੇ ਪਾਣੀ ਨੂੰ  ਤਰਸੇ, ਮਚੀ ਹਾਹਾਂਕਾਰ, ਬਿਜਲੀ ਵਿਭਾਗ ਵੱਲੋਂ ਨਹੀ ਲਈ ਜਾ ਰਹੀ ਸਾਰ, ਇਲਾਕੇ ਦੇ ਲੋਕਾਂ ਨੇ ਜਲਦੀ ਬਿਜਲੀ ਚਾਲੂ ਕਰਨ ਦੀ ਕੀਤੀ ਮੰਗ
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ )– ਟੌਂਸਾ ਦੇ ਆਸ ਪਾਸ ਦੇ ਅਨੇਕਾ ਪਿੰਡਾ ਫਤਿਹਪੁਰ, ਚਾਹਲਾਂ , ਟੌਂਸਾ, ਬਨਾ, ਮਾਜਰਾ ਜੱਟਾਂ ,  ਪਨਿਆਲੀ, ਪਨਿਆਲੀ ਖੁਰਦ, ਜਮੀਤਗੜ੍ਹ ਭੱਲਾ ਅਤੇ ਹੋਰ ਨਾਲ ਲੱਗਦੇ ਪਿੰਡਾਂ ਵਿੱਚ ਪਿਛਲੇ ਦੋ ਦਿਨਾਂ ਤੋਂ ਬਿਜਲੀ ਗੁੱਲ ਹੋਣ ਕਰਕੇ ਇਲਾਕੇ ਦੇ ਲੋਕ ਅਤੇ ਪਸ਼ੂ ਪੰਛੀ ਖਾਸੇ ਪਰੇਸ਼ਾਨ ਚੱਲ ਰਹੇ ਹਨ | ਜਦਕਿ ਬਿਜਲੀ ਵਿਭਾਗ ਵਲੋਂ ਅਜੇ ਤੱਕ ਕੋਈ ਹੱਲ ਨਹੀ ਕੀਤਾ ਗਿਆ | ਇਲਾਕੇ ਦੇ ਲੋਕਾਂ ਵਿੱਚ ਬਿਜਲੀ ਚਾਲੂ ਨਾ ਹੋਣ ਕਰਕੇ ਹਾਹਾਕਾਰ ਮਚੀ ਹੋਈ ਹੈ | ਇਸ ਸਬੰਧ ਵਿੱਚ  ਵਿਜੇ ਸੋਨੂੰ ਟੌਂਸਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਾਈਸ ਪ੍ਰਧਾਨ ਜਿਲ੍ਹਾਂ ਕਾਂਗਰਸ ਕਮੇਟੀ ਨੇ ਦੱਸਿਆ ਕਿ  ਪਿਛਲੇ ਦੋ ਦਿਨਾਂ ਬਿਜਲੀ ਗੁੱਲ  ਹੋਣ ਕਾਰਨ ਇਸ ਤੱਪਦੀ ਗਰਮੀ ਵਿੱਚ ਲੋਕਾਂ ਦਾ ਪਸੀਨੇ ਛੁੱਟੇ ਪਏ ਹਨ | ਜਦਕਿ  ਰੋਜ਼ਾਨਾ ਘਰ ਵਿੱਚ ਪ੍ਰਯੋਗ ਹੋਣ ਵਾਲਾ ਪਾਣੀ, ਪਸ਼ੂਆ ਨੂੰ  ਪਾਣੀ ਨਹੀ ਮਿਲ ਰਿਹਾ | ਬਿਜਲੀ ਵਿਭਾਗ ਵੱਲੋਂ ਅਜੇ ਤੱਕ ਇਸ ਬਿਜਲੀ ਸਪਲਾਈ ਨੂੰ  ਚਾਲੂ ਨਹੀ ਕੀਤਾ ਗਿਆ | ਬਿਜਲੀ ਨਾ ਆਉਣ ਕਰਕੇ ਇਲਾਕੇ ਦੇ ਪਿੰਡਾ ਵਿੱਚ ਹਾਹਾਂਕਾਰ ਮਚੀ ਹੋਈ ਹੈ | ਜਦਕਿ ਬਿਜਲੀ ਵਿਭਾਗ ਦੇ ਕੰਨ ਤੇ ਜੂ ਤੱਕ ਨਹੀ ਸਰਕ ਰਹੀ | ਇਲਾਕੇ ਦੇ ਲੋਕਾ ਨੇ ਪ੍ਰਸ਼ਾਸਨ ਤੇ ਬਿਜਲੀ ਵਿਭਾਗ ਅਪੀਲ ਕੀਤੀ ਕਿ ਇਲਾਕੇ ਦੀ ਬਿਜਲੀ ਸਪਲਾਈ ਨੂੰ  ਜਲਦ ਦਰੁੱਸਤ ਕੀਤਾ ਜਾਵੇ ਤਾ ਕਿ ਇਸ ਤੱਪਦੀ ਗਰਮੀ ਵਿੱਚ ਲੋਕਾਂ ਨੂੰ  ਰਾਹਤ ਮਿਲ ਸਕੇ |
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਅਕਲੀਆ ਵਿਖੇ ਫੌਜ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਨੌਜਵਾਨਾਂ ਦਾ ਚਹਿਲ ਵੱਲੋਂ ਕੀਤਾ ਸਨਮਾਨ
Next articleਆਊਟਸੋਰਸ ਕਾਮਿਆਂ ਵਲੋਂ ਬਿਜਲੀ ਬੋਰਡ ਦੀ ਮੈਨੇਜਮੈਂਟ ਖਿਲਾਫ਼ ਧਰਨਾ*