HOME ਮਹਿਤਪੁਰ ਬਿਜਲੀ ਬੋਰਡ ਦਾ ਕਾਰਾ ਮੀਟਰ ਲੱਗਿਆ ਨਹੀ ਬਿੱਲ 5800

ਮਹਿਤਪੁਰ ਬਿਜਲੀ ਬੋਰਡ ਦਾ ਕਾਰਾ ਮੀਟਰ ਲੱਗਿਆ ਨਹੀ ਬਿੱਲ 5800

5
ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ) ਅੱਜ ਇੱਥੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ  ਪੀੜਤ ਪਰਿਵਾਰ ਦੇ ਨਾਲ ਆਏ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂਆਂ ਸੰਦੀਪ ਅਰੋੜਾ ਤੇ ਦਿਲਬਾਗ ਸਿੰਘ ਚੰਦੀ ਤੇ ਸਰਬ ਭਾਰਤ ਨੌਜਵਾਨ ਸਭਾ ਦੇ ਜਿਲਾ ਪ੍ਰਧਾਨ ਨੇ ਮਹਿਤਪੁਰ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਵੱਲ ਸਰਕਾਰ ਨਾਲੋਂ ਜ਼ਿਆਦਾ ਅਧਿਕਾਰੀ ਕਾਹਲੇ ਜਿਹੜੇ ਚਿੱਪ ਵਾਲੇ ਮੀਟਰ ਦਫਤਰਾਂ ਵਿੱਚ ਰੱਖ ਕੇ ਹੀ ਲੋਕਾਂ ਨੂੰ ਹਜਾਰਾਂ ਰੁਪਏ ਬਿੱਲ ਭੇਜ ਰਹੇ ਹਨ। ਐਦਾਂ ਦਾ ਹੀ ਮਾਮਲਾ ਮਹਿਤਪੁਰ ਦੇ ਨਜ਼ਦੀਕ ਪਿੰਡ ਝੁੱਗੀਆਂ ਵਿੱਚ ਰਹਿੰਦੇ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ। ਪਰਿਵਾਰ ਨੇ ਕੁੱਲ ਹਿੰਦ ਕਿਸਾਨ ਸਭਾ ਦੇ ਸਾਥੀਆਂ ਨੂੰ ਮਿਲਕੇ ਮਸਲੇ ਨੂੰ ਹੱਲ ਕਰਨ ਦੀ ਗੁਹਾਰ ਲਗਾਈ ਕਿ ਉਹਨਾਂ ਕਿਹਾ ਕਿ ਪਰਿਵਾਰ ਨੇ ਦਫਤਰ ਅਧਿਕਾਰੀਆਂ ਤੱਕ ਪਹੁੰਚ ਕੀਤੀ ਤਾਂ ਪਰ ਅਧਿਕਾਰੀਆਂ ਨੇ ਮਸਲੇ ਨੂੰ ਹੱਲ ਕਰਨ ਦੀ ਬਜਾਏ ਪਰਿਵਾਰ ਨੂੰ ਬਿੱਲ ਤਾਰਨ ਲਈ ਦਬਾਅ ਬਣਾਇਆ ਗਿਆ ਜਿਸਦੀ ਆਗੂਆਂ ਨੇ ਨਿੰਦਿਆ ਕਰਦਿਆਂ ਉੱਚ ਅਧਿਕਾਰੀਆਂ ਕੋਲੋਂ ਮਾਮਲੇ ਦੀ ਪੜਤਾਲ ਕਰਕੇ ਕਾਰਵਾਈ ਕਰਨ ਤੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਜੇਕਰ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਜੱਥੇਬੰਦੀਆਂ ਸੰਘਰਸ਼ ਦਾ ਰਾਹ ਅਖਤਿਆਰ ਕਰਨਗੀਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਭਾਜਪਾ ਅਤੇ ਆਪ ਸਰਕਾਰ ਦੀਆਂ ਮਾਰੂ ਨੀਤੀਆਂ ਕਰਕੇ ਸ. ਪਰਗਟ ਸਿੰਘ ਵਿਧਾਇਕ ਜਲੰਧਰ ਕੈਂਟ ਅਤੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਨੇ ਕੀਤੀ ਪ੍ਰੈਸ ਕਾਨਫਰੰਸ*
Next articleਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਰਾਏ ਦੇ ਬੱਚਿਆਂ ਨੇ ਗੁਰੂ ਆਸਰੇ ਨਾਲ ਨਵੇਂ ਸ਼ੈਸਨ ਦੀ ਕੀਤੀ ਆਰੰਭਤਾ।