ਰਾਏਕੋਟ, (ਸਮਾਜ ਵੀਕਲੀ) (ਗੁਰਭਿੰਦਰ ਗੁਰੀ) ਨਜਦੀਕੀ ਪਿੰਡ ਤਲਵੰਡੀ ਰਾਏ ਦੇ ਸਰਕਾਰੀ ਐਲੀਮੈਂਟਰੀ ਸੈਂਟਰ ਸਮਾਰਟ ਸਕੂਲ ਵਿਖੇ ਬਾਬਾ ਬਲਦੇਵ ਸਿੰਘ ਜੀ ਰਾਜੋਆਣਾ ਕਲਾਂ ਦੀ ਪ੍ਰੇਰਣਾ ਸਦਕਾ ਨਵੇਂ ਸੈਸ਼ਨ ਦੀ ਆਰੰਭਤਾ ਅਤੇ ਸਕੂਲ ਦੀ ਚੜ੍ਹਦੀ ਕਲਾ ਲਈ ਸਮੂਹ ਗ੍ਰਾਮ ਪੰਚਾਇਤ ਅਤੇ ਐੱਸਐੱਮਸੀ ਦੇ ਸਹਿਯੋਗ ਨਾਲ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਹੈੱਡ ਗ੍ਰੰਥੀ ਗਿਆਨੀ ਚਮਕੌਰ ਸਿੰਘ ਜੀ ਵੱਲੋਂ ਗੁਰਬਾਣੀ ਦੇ ਜਾਪ ਕੀਤੇ ਗਏ। ਉਪਰੰਤ ਬਾਬਾ ਜਗਰਾਜ ਸਿੰਘ ਜੀ ਤਲਵੰਡੀ ਰਾਏ ਵਾਲਿਆਂ ਦੇ ਕੀਰਤਨੀਏ ਜੱਥੇ ਵੱਲੋਂ ਗੁਰ ਮਰਿਆਦਾ ਅਨੁਸਾਰ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਪਾਠ ਦੇ ਭੋਗ ਉਪਰੰਤ ਸੈਂਟਰ ਮੁੱਖ ਅਧਿਆਪਕ ਬਰਮੀ ਪ੍ਰਭਜੋਤ ਸਿੰਘ ਤਲਵੰਡੀ ਵੱਲੋਂ ਆਈਆਂ ਸੰਗਤਾਂ ਨੂੰ ਜੀ ਆਇਆ ਆਖਦੇ ਹੋਏ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਸੀਐੱਚਟੀ ਬਲਵਿੰਦਰ ਸਿੰਘ ਤਲਵੰਡੀ ਰਾਏ ਅਤੇ ਸਕੂਲ ਸਟਾਫ਼ ਵੱਲੋਂ ਦਾਨੀ ਸੱਜਣਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਸੰਧੂ ਬੀਪੀਈਓ, ਬਲਵਿੰਦਰ ਸਿੰਘ ਯੂਕੇ, ਸ਼ਿੰਦਰਪਾਲ ਸਿੰਘ ਢਿੱਲੋ, ਮਾਸਟਰ ਜਰਨੈਲ ਸਿੰਘ, ਭੁਪਿੰਦਰ ਸਿੰਘ, ਇੰਸਪੈਕਟਰ ਦਰਸ਼ਨ ਸਿੰਘ, ਡਾ. ਇੰਦਰਜੀਤ ਸਿੰਘ, ਡਾ.ਦਰਸ਼ਨ ਸਿੰਘ, ਬਾਬਾ ਦਵਿੰਦਰ ਸਿੰਘ (ਕੜਕੜੀ ਸ਼ਾਹ ਵਾਲੇ), ਰਾਜ ਕੁਮਾਰ ਖੁਰਾਣਾ, ਸੁਰਜੀਤ ਸਿੰਘ, ਸਰਪੰਚ ਇੰਦਰਜੀਤ ਸਿੰਘ, ਜਸਪਾਲ ਸਿੰਘ, ਗੁਰਜੀਤ ਕੌਰ, ਸੀਐੱਚਟੀ ਜੰਗਪਾਲ ਸਿੰਘ ,ਸੀਐੱਚਟੀ ਬਲਜੀਤ ਸਿੰਘ, ਐੱਚਟੀ ਦਵਿੰਦਰ ਕੌਰ, ਬੀਆਰਸੀ ਹਰਭਜਨ ਕੌਰ, ਸਮੂਹ ਸਟਾਫ਼ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਏ, ਸਮੂਹ ਆਂਗਣਵਾੜੀ ਵਰਕਰ, ਸਿਹਤ ਵਿਭਾਗ, ਸਕੂਲ ਸਟਾਫ ਗੁਰਸੇਵਕ ਸਿੰਘ, ਜਗਜੀਤ ਸਿੰਘ, ਸਤਵਿੰਦਰਜੀਤ ਕੌਰ, ਗੁਰਵਿੰਦਰ ਸਿੰਘ, ਅਮਨਦੀਪ ਕੌਰ ਅਤੇ ਮਨਜੀਤ ਕੌਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


