
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਪ੍ਰਸਿੱਧ ਪ੍ਰਮੋਟਰ ਤੇ ਉੱਘੇ ਸਮਾਜ ਸੇਵਕ ਸਤਿਕਾਰ ਯੋਗ ਬਲਵੀਰ ਬੈਂਸ ਕਨੇਡਾ ਜੀ ਦਾ ਡਿੰਪੀ ਰੈਸਟੋਰੈਂਟ ਬੰਗਾ ਵਿਖੇ ਕੀਤਾ ਗਿਆ ਭਰਵਾਂ ਸਵਾਗਤ ਅਤੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਬਲਵੀਰ ਸਿੰਘ ਬੈਂਸ ਨੇ ਦੱਸਿਆ ਕਿ ਅਸੀਂ ਕਬੱਡੀ ਕੱਪ ਘੁੰਮਣਾ ਵਿਖੇ ਕਰਾਈ ਦਾ ਹੈ ਜਿਹੜਾ ਕਿ ਕ੍ਰਾਂਤੀਕਾਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੂੰ ਸਮਰਪਿਤ ਹੁੰਦਾ ਹੈ । ਪ੍ਰਵੀਨ ਬੰਗਾ ਨੇ ਸਲੰਘਾ ਕੀਤੀ ਕਿ ਇਸ ਤਰ੍ਹਾਂ ਦੇ ਸਮਾਜ ਸੇਵਕ ਐਨ ਆਰ ਆਈ ਦੇ ਕਰਕੇ ਹੀ ਪੰਜਾਬ ਵਿੱਚ ਖੁਸ਼ਹਾਲੀ ਅਤੇ ਖੇਡ ਮੇਲੇ ਹੋ ਰਹੇ ਹਨ। ਸੰਸਥਾ ਦੇ ਮੁਖੀ ਰਾਜ ਦਦਰਾਲ ਨੇ ਪਿਛਲੇ ਸਮੇਂ ਅੰਦਰ ਕੀ ਕੁਝ ਕੀਤਾ ਅਤੇ ਆਉਣ ਵਾਲੇ ਸਮੇਂ ਅੰਦਰ ਕੀ ਕਰਨਾ ਚਾਹੁੰਦੇ ਹਨ। ਇਸ ਮੌਕੇ ਤੇ ਮਨੋਹਰ ਕਮਾਮ ਬਸਪਾ ਆਗੂ,ਉਪ ਪ੍ਰਧਾਨ ਵਿਜੇ ਗੁਣਾਚੌਰ, ਕੈਸ਼ੀਅਰ ਜਗਦੀਸ਼ ਜਾਡਲਾ, ਮੁੱਖ ਸਲਾਹਕਾਰ ਰਾਣੀ ਅਰਮਾਨ,ਸਹਿ ਖਜਾਨਚੀ ਦਵਿੰਦਰ ਰੂਹੀ, ਮੁੱਖ ਸਲਾਹਕਾਰ ਕ੍ਰਿਸ਼ਨ ਹੀਉ, ਸਕੱਤਰ ਹਰਦੀਪ ਦੀਪਾ, ਲੱਕੀ ਮਹਿਰਾ, ਪ੍ਰੈਸ ਸਕੱਤਰ ਸੋਨੀ ਸਰੋਆ, ਪ੍ਰੈਸ ਸਕੱਤਰ ਮਹੇਸ਼ ਸਾਜਨ ਜੀ, ਜਗਦੀਸ਼ ਸਿੰਘ ਪਹਿਲਵਾਨ ਅਤੇ ਹੋਰ ਬਹੁਤ ਸਾਰੇ ਸਾਥੀ ਸਨ ਇਹ ਸਨਮਾਨ ਸਮਾਰੋਹ ਦਾ ਪ੍ਰਬੰਧ ਸਭ ਸੁਰ -ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਕੀਤਾ ਗਿਆ ਸੀ। ਇਸ ਵਿੱਚ ਰਾਣੀ ਅਰਮਾਨ ਨੇ ਆਪਣੇ ਗੀਤ ਰਾਹੀਂ ਮਾਹੌਲ ਖ਼ੁਸ਼ਗਵਾਰ ਬਣਾ ਦਿੱਤਾ ਅਤੇ ਵਿਜੇ ਗੁਣਾਚੌਰ ਨੇ ਸਟੇਜ ਦੀ ਕਾਰਵਾਈ ਬਹੁਤ ਹੀ ਵਧੀਆ ਢੰਗ ਨਾਲ ਨਿਭਾਇਆ।
https://play.google.com/store/apps/details?id=in.yourhost.samajweekly



