ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸੁਰ -ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਬਹੁਤ ਹੀ ਮਿਸ਼ਨਰੀ ਸਾਥੀ ਅਤੇ ਉੱਘੇ ਸਮਾਜ ਸੇਵਕ ਸਤਿਕਾਰਯੋਗ ਪਰਮਜੀਤ ਲਾਖਾ ਕਨੇਡਾ ਸਪੁੱਤਰ ਸਾਬਕਾ ਐਮ ਪੀ ਹਰਭਜਨ ਲਾਖਾ ਜੀ ਦਾ ਡਿੰਪੀ ਰੈਸਟੋਰੈਂਟ ਬੰਗਾ ਵਿਖੇ ਕੀਤਾ ਗਿਆ ਭਰਵਾਂ ਸਵਾਗਤ ਅਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਰਮਜੀਤ ਲਾਖਾ ਜੀ ਨੇ ਗਰੀਬ ਲੋਕਾਂ ਦਾ ਇਲਾਜ, ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਲੋੜ ਹੋਵੇ ਤਾਂ ਅਸੀਂ ਇਸ ਕੰਮ ਲਈ ਉਨ੍ਹਾਂ ਦੀ ਸਹਾਇਤਾ ਕਰਦੇ ਹਾਂ ਅਤੇ ਕਰਦੇ ਰਹਾਂਗੇ। ਇਸ ਮੌਕੇ ਉਨ੍ਹਾਂ ਦੇ ਨਾਲ ਬਸਪਾ ਦੇ ਆਗੂ ਪ੍ਰਵੀਨ ਬੰਗਾ ਅਤੇ ਮਨੋਹਰ ਲਾਲ ਕਮਾਮ,ਬੀਕਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਰਾਜ ਦਦਰਾਲ,ਉਪ ਪ੍ਰਧਾਨ ਵਿਜੇ ਗੁਣਾਚੌਰ, ਗਾਇਕਾਂ ਰਾਣੀ ਅਰਮਾਨ, ਦਵਿੰਦਰ ਰੂਹੀ, ਕ੍ਰਿਸ਼ਨ ਹੀਉ, ਹਰਦੀਪ ਦੀਪਾ,ਲੱਕੀ ਮਹਿਰਾ,ਸੋਨੀ ਸਰੋਆ, ਮਹੇਸ਼ ਸਾਜਨ, ਜਗਦੀਸ਼ ਜਾਡਲਾ ਅਤੇ ਚਰਨਜੀਤ ਸੱਲ੍ਹਾਂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



