HOME ਪੱਤਰਕਾਰ ਚਰਨਜੀਤ ਸੱਲ੍ਹਾਂ ਨੂੰ ਸੁਰ -ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਕੀਤਾ ਗਿਆ...

ਪੱਤਰਕਾਰ ਚਰਨਜੀਤ ਸੱਲ੍ਹਾਂ ਨੂੰ ਸੁਰ -ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਕੀਤਾ ਗਿਆ ਸਨਮਾਨਿਤ

1

 ਬੰਗਾ   (ਸਮਾਜ ਵੀਕਲੀ)   (ਗੋਰਾ ਢੇਸੀ) ਸੁਰ -ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਬਹੁਤ ਹੀ ਮਿਸ਼ਨਰੀ ਸਾਥੀ ਅਤੇ ਪੱਤਰਕਾਰ ਚਰਨਜੀਤ ਸੱਲ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਕਿ ਨਿਰਸੁਆਰਥ ਹੋਕੇ ਸਮਾਜ ਦੀ ਸੇਵਾ ਕਰ ਰਹੇ ਹਨ। ਸੰਸਥਾ ਦੇ ਪ੍ਰਧਾਨ ਰਾਜ ਦਦਰਾਲ ਨੇ ਕਿਹਾ ਕਿ ਬਹੁਤ ਵਾਰੀ ਇਸ ਨੂੰ ਸਾਡੇ ਵਲੋਂ ਕਿਹਾ ਨਾ ਜਾਵੇ ਫਿਰ ਵੀ ਇਹ ਸਾਡੇ ਪ੍ਰੋਗਰਾਮ ਦੀ ਅਤੇ ਹੋਰ ਬਹੁਜਨ ਸਮਾਜ ਦੀ ਗੱਲ ਕਰਦੇ ਰਹਿੰਦੇ ਹਨ। ਇਹਨਾਂ ਦਾ ਜੀਵਨ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੂੰ ਸਮਰਪਿਤ ਹੈ। ਇਹ ਕ੍ਰਾਂਤੀਕਾਰੀ ਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਡਾ ਅੰਬੇਡਕਰ ਜੀ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਮਿਸ਼ਨ ਨਾਲ ਜੁੜੇ ਹੋਏ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਬਸਪਾ ਦੇ ਆਗੂ ਪ੍ਰਵੀਨ ਬੰਗਾ ਅਤੇ ਮਨੋਹਰ ਲਾਲ ਕਮਾਮ,ਬੀਕਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਰਾਜ ਦਦਰਾਲ,ਉਪ ਪ੍ਰਧਾਨ ਵਿਜੇ ਗੁਣਾਚੌਰ, ਗਾਇਕਾਂ ਰਾਣੀ ਅਰਮਾਨ, ਦਵਿੰਦਰ ਰੂਹੀ, ਕ੍ਰਿਸ਼ਨ ਹੀਉ, ਹਰਦੀਪ ਦੀਪਾ,ਲੱਕੀ ਮਹਿਰਾ, ਪ੍ਰੈਸ ਸਕੱਤਰ ਸੋਨੀ ਸਰੋਆ, ਪ੍ਰੈਸ ਸਕੱਤਰ ਮਹੇਸ਼ ਸਾਜਨ, ਜਗਦੀਸ਼ ਜਾਡਲਾ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੇਗਮਪੁਰਾ ਏਡ ਇੰਟਰਨੈਸ਼ਨਲ ਦਫ਼ਤਰ ਜੋਂ ਕਿ ਫਗਵਾੜਾ ਵਿਖੇ ਖੁੱਲ੍ਹ ਗਿਆ ਹੈ
Next articleਸੁਰ -ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਪ੍ਰਸਿੱਧ ਪ੍ਰਮੋਟਰ ਬਲਵੀਰ ਸਿੰਘ ਬੈਂਸ ਦਾ ਸਨਮਾਨ ਕੀਤਾ