HOME ਪੰਜਾਬ ਸਰਕਾਰ ਵੱਲੋਂ ਸਟ੍ਰੀਟ ਵੈਂਡਰਾਂ ਨੂੰ ਵੱਡੀ ਰਾਹਤ

ਪੰਜਾਬ ਸਰਕਾਰ ਵੱਲੋਂ ਸਟ੍ਰੀਟ ਵੈਂਡਰਾਂ ਨੂੰ ਵੱਡੀ ਰਾਹਤ

3
ਨਵਾਂਸ਼ਹਿਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਟ੍ਰੀਟ ਵੈਂਡਰਜ਼ (ਪ੍ਰੋਟੈhbਕਸ਼ਨ ਆਫ਼ ਲਾਈਵਲੀਹੂਡ ਐਂਡ ਰੈਗੂਲੇਸ਼ਨ ਆਫ਼ ਸਟ੍ਰੀਟ ਵੈਂਡਿੰਗ) ਸਕੀਮ 2016 ਦੀ ਉਪ-ਧਾਰਾ (10) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਜਾਬ ਦੇ ਰਾਜਪਾਲ ਨੇ ਰਾਜ ਦੀਆਂ ਲੋਕਲ ਅਥਾਰਿਟੀਆਂ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਸਟ੍ਰੀਟ ਵੈਂਡਿੰਗ ਫੀਸ ਵਿੱਚ ਛੂਟਾਂ (Rebate) ਮਨਜ਼ੂਰ ਕੀਤੀਆਂ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਬਲਬੀਰ ਰਾਜ ਸਿੰਘ ਨੇ ਦਿੰਦਿਆ ਦੱਸਿਆ ਕਿ ਜੋ ਸਟ੍ਰੀਟ ਵੈਂਡਰ ਆਪਣੀ ਵੈਂਡਿੰਗ ਫੀਸ ਇੱਕ ਮੁਸ਼ਤ ਸਾਲਾਨਾ ਅਧਾਰ ‘ਤੇ ਜਮ੍ਹਾ ਕਰਵਾਉਣ ਦੀ ਚੋਣ ਕਰਨਗੇ, ਉਹਨਾਂ ਨੂੰ ਉਸ ਸਾਲ ਲਈ ਦੇਣਯੋਗ ਕੁੱਲ ਵੈਂਡਿੰਗ ਫੀਸ ‘ਤੇ 20% ਛੂਟ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੋ ਸਟ੍ਰੀਟ ਵੈਂਡਰ ਆਪਣੀ ਵੈਂਡਿੰਗ ਫੀਸ ਅੱਧ-ਸਾਲਾਨਾ ਅਧਾਰ ‘ਤੇ ਅਗਾਊਂ ਕਿਸ਼ਤਾਂ ਵਿੱਚ ਜਮ੍ਹਾ ਕਰਵਾਉਣ ਦੀ ਚੋਣ ਕਰਨਗੇ, ਉਹਨਾਂ ਨੂੰ ਦੇਣਯੋਗ ਵੈਂਡਿੰਗ ਫੀਸ ‘ਤੇ 10% ਛੂਟ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਨੋਟੀਫਿਕੇਸ਼ਨ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ਅਤੇ ਅਗਲੇ ਹੁਕਮਾਂ ਤੱਕ ਪ੍ਰਭਾਵੀ ਰਹੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਵਾਸ਼ਹਿਰ ਵਿੱਖੇ ਸਕੂਲੀ ਵਾਹਨਾਂ ਦੀ ਚੈਕਿੰਗ, ਦੋ ਸਕੂਲੀ ਬਸਾਂ ਦੇ ਕਟੇ ਚਲਾਨ
Next articleਹੋਲੇ ਮਹੱਲੇ ਮੌਕੇ 4500 ਤੋਂ ਵੱਧ ਪੁਲਿਸ ਮੁਲਾਜ਼ਮ ਹੋਣਗੇ ਤੈਨਾਤ : ਐਸਐਸਪੀ ਮਨਿੰਦਰ ਸਿੰਘ ਰੂਪਨਗਰ