HOME ਹੋਲੇ ਮਹੱਲੇ ਮੌਕੇ 4500 ਤੋਂ ਵੱਧ ਪੁਲਿਸ ਮੁਲਾਜ਼ਮ ਹੋਣਗੇ ਤੈਨਾਤ : ਐਸਐਸਪੀ...

ਹੋਲੇ ਮਹੱਲੇ ਮੌਕੇ 4500 ਤੋਂ ਵੱਧ ਪੁਲਿਸ ਮੁਲਾਜ਼ਮ ਹੋਣਗੇ ਤੈਨਾਤ : ਐਸਐਸਪੀ ਮਨਿੰਦਰ ਸਿੰਘ ਰੂਪਨਗਰ

3
ਐਸਐਸਪੀ ਮਨਿੰਦਰ ਸਿੰਘ ਰੂਪ ਨਗਰ

ਸੀਸੀ ਟੀਵੀ ਕੈਮਰੇ ਰਾਹੀਂ ਰੱਖੀ ਜਾਵੇਗੀ ਨਿਗਰਾਨੀ’  ਸ਼੍ਰੀ ਅਨੰਦਪੁਰ ਸਾਹਿਬ ਨੂੰ 13 ਸੈਕਟਰਾਂ ਵਿੱਚ ਜਾਵੇਗਾ ਵੰਡਿਆ ‘ ਪੰਜਾਬ ਪੁਲਿਸ ਅਤੇ ਰੂਪਨਗਰ ਪੁਲਿਸ ਸ਼ਰਧਾਲੂਆਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ 

ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਇਤਿਹਾਸਿਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲਾ ਮਹੱਲਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ ਵੱਖ ਥਾਵਾਂ ਤੋਂ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ ਤੇ ਸੰਗਤ ਦੀ ਸਹੂਲਤ ਲਈ ਜਿਲਾ ਰੂਪਨਗਰ ਦੀ ਪੁਲਿਸ ਵੱਲੋਂ ਵਿਸ਼ੇਸ਼ ਤੌਰ ਤੇ ਉਪਰਾਲੇ ਕੀਤੇ ਗਏ ਹਨ ਜਿਸ ਵਿੱਚ ਟਰੈਫਿਕ ਦੀ ਵਿਵਸਥਾ ਸੀਸੀਟੀਵੀ ਕੈਮਰੇ ਪਾਰਕਿੰਗ ਕੰਟਰੋਲ ਰੂਮ ਸਿਵਲ ਕੱਪੜਿਆਂ ਵਿੱਚ ਪੁਲਿਸ ਤੇਨਾਤ ਕੀਤੀ ਜਾਵੇਗੀ ਅਤੇ ਭਿਖਾਰੀ ਮੰਗਤੇ ਅਤੇ ਚੋਰੀ ਕਰਨ ਵਾਲੇ  ਤੇ ਕੈਮਰੇ ਦੀ ਅਤੇ ਕਰਮਚਾਰੀਆਂ ਦੀ ਤਿੱਖੀ ਨਜ਼ਰ ਹੋਵੇਗੀ ਇਸ ਮੌਕੇ ਕਿਸੇ ਵੀ ਤਰਾਂ ਦਾ ਕੋਈ ਨਸ਼ਾ ਨਹੀਂ ਵੇਚਣ ਦਿੱਤਾ ਜਾਵੇਗਾ ਅਤੇ ਸੋਚਾਰੋ ਢੰਗ ਨਾਲ ਟਰਾਫਿਕ ਨੂੰ ਨਿਰਵਿਘਨ ਦੂਜਾ ਬਰੈਡ ਚਲਾਉਣ ਵਿੱਚ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਨਾਲ ਐਸਪੀ ਅਰਵਿੰਦ ਮੀਨਾ ਐਸਪੀ ਗੁਰਦੀਪ ਸਿੰਘ ਗੋਸਲ ਡੀਐਸਪੀ ਜਸ਼ਨਦੀਪ ਸਿੰਘ ਮਾਨ ਐਸਐਚ ਓ ਦਾਨਿਸ਼ਵੀਰ ਸਿੰਘ ਐਸਐਚ ਓ ਰੋਹਿਤ ਸ਼ਰਮਾ ਐਸਐਚ ਓ ਸਿਮਰਨਜੀਤ ਸਿੰਘ ਐਸਐਚ ਓ ਜਤਿਨ ਕਪੂਰ ਡੀਐਸਪੀ ਹਰਕੀਰਤ ਸਿੰਘ ਤੋਂ ਇਲਾਵਾ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਸਰਕਾਰ ਵੱਲੋਂ ਸਟ੍ਰੀਟ ਵੈਂਡਰਾਂ ਨੂੰ ਵੱਡੀ ਰਾਹਤ
Next articleਹੋਲੇ ਮਹੱਲੇ ਮੌਕੇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਸਫਾਈ ਅਭਿਆਨ ਅਤੇ ਲੰਗਰਾਂ ਦੀ ਅਰਦਾਸ ਉਪਰੰਤ ਹੋਈ ਸ਼ੁਰੂਆਤ