HOME ਖੜੇ ਟਰੱਕ ਦੇ ਪਿੱਛੇ ਵੱਜੀ ਕਰੇਟਾਂ ਕਾਰ ਜਾਨੀ ਨੁਕਸਾਨ ਦਾ ਬਚਾਅ...

ਖੜੇ ਟਰੱਕ ਦੇ ਪਿੱਛੇ ਵੱਜੀ ਕਰੇਟਾਂ ਕਾਰ ਜਾਨੀ ਨੁਕਸਾਨ ਦਾ ਬਚਾਅ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ

4
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਟੋਲ ਪਲਾਜ਼ਾ ਬੱਛੂਆਂ ਤੇ ਟਰੱਕ ਟਰੱਕ ਦੇ ਪਿੱਛੇ ਕਾਰ ਵੱਜਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ  ਟੋਲ ਪਲਾਜ਼ਾ ਬੱਛੂਆਂ ਤੇ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਨੇ ਤਰੁੰਤ ਮੌਕੇ ‘ਤੇ ਜਾ ਕੇ ਦੇਖਿਆ ਗਿਆ ਕਿ ਇੱਕ ਟਰੱਕ ਪੀ ਬੀ 06ਬੀ ਈ 0280 ਜੋ ਕਿ ਨੈਸ਼ਨਲ ਹਾਈਵੇ ਦੇ ਉੱਪਰ ਖੜ੍ਹਾ ਸੀ । ਜਿਸ ਨੂੰ ਤਰਲੋਚਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬੁੱਟਰ ਸਿਵੀਆ, ਅੰਮ੍ਰਿਤਸਰ ਚਲਾ ਰਿਹਾ ਸੀ । ਇਸ ਖੜ੍ਹੇ ਟਰੱਕ ਦੇ ਪਿੱਛੇ ਇੱਕ ਕਰੇਟਾਂ ਕਾਰ  ਟਕਰਾਅ ਗਈ ਜਿਸ ਨੰਬਰ ਪੀ ਬੀ 10 ।ਐਫ ਜੇ 0251 ਇਸ ਕਾਰ ਨੂੰ ਨਰੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਭੇਡੀਆਂ ਮੰਡ ਥਾਣਾ ਕਾਠਗੜ੍ਹ ਚਲਾ ਰਿਹਾ ਸੀ ਹੈ। ਕਾਰ ਟਰੱਕ ਦੇ ਪਿੱਛੇ ਵੱਜਣ ਨਾਲ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਜਾਨੀ ਨੁਕਸਾਨ ਦਾ ਬਚਾਅ । ਐਸ ਐਸ ਐਫ ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਨਾਲ ਇਹਨਾਂ ਵਾਹਨਾਂ ਨੂੰ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਕੇ ਇਹਨਾਂ ਦੀਆਂ ਗੱਡੀਆਂ ਨੂੰ ਸਾਈਡ ਤੇ ਲਵਾਇਆ ਗਿਆ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ। ਅਤੇ ਇਸ ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਅਤੇ ਕੰਟਰੋਲ ਰੂਮ ਨਵਾਂਸ਼ਹਿਰ ਨੂੰ ਦੇ ਦਿੱਤੀ ਗਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਧਾਨ ਸਭਾ ਹਲਕਾ ਬਲਾਚੌਰ ਤੋਂ 2027 ਚੋਣਾਂ ਲਈ ਟਿਕਟ ਦੀ ਰੇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਸਭ ਤੋਂ ਅੱਗੇ
Next articleਪੰਜਾਬ ਵਿੱਚ ਸਨਸਨੀਖੇਜ਼ ਘਟਨਾ: ਵਿਆਹ ਸਮਾਗਮ ਵਿੱਚ ਆਪ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ, ਚਚੇਰਾ ਭਰਾ ਗੰਭੀਰ ਜ਼ਖਮੀ