HOME ਵਿਧਾਨ ਸਭਾ ਹਲਕਾ ਬਲਾਚੌਰ ਤੋਂ 2027 ਚੋਣਾਂ ਲਈ ਟਿਕਟ ਦੀ ਰੇਸ ਵਿੱਚ...

ਵਿਧਾਨ ਸਭਾ ਹਲਕਾ ਬਲਾਚੌਰ ਤੋਂ 2027 ਚੋਣਾਂ ਲਈ ਟਿਕਟ ਦੀ ਰੇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਸਭ ਤੋਂ ਅੱਗੇ

1

 ਪਾਰਟੀ ਦਾ ਹਰ ਹੁਕਮ ਖਿੜੇ ਮੱਥੇ ਸਵੀਕਾਰ ਕਰਾਂਗੇ 

ਬਲਾਚੌਰ  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਮਨਾਦਾਰ ਮਿਹਨਤੀ ਅਤੇ ਹਮੇਸ਼ਾ ਲੋਕਾਂ ਦੇ ਕੰਮ ਆਉਣ ਵਾਲੇ ਆਗੂ ਪਾਰਟੀ ਦੇ ਵਫ਼ਾਦਾਰ ਸਿਪਾਹੀ ਗੁਰਪ੍ਰੀਤ ਗੁੱਜਰ ਰੈਲਮਾਜਰਾ ਵਲੋਂ 2027 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵਲੋਂ ਟਿਕਟ ਦੇ ਰੇਸ ਵਿੱਚ  ਸਭ ਤੋਂ ਅੱਗੇ ਹੋ ਕੇ ਦਾਵੇਦਾਰੀ ਠੋਕੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਵੀ ਫੈਸਲਾ ਲੈਣਗੇ ਉਹ ਸਿਰਮੱਥੇ ਕਬੂਲ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ। ਇੱਥੇ ਵਰਨਣਯੋਗ ਹੈ ਕਿ ਗੁਰਪ੍ਰੀਤ ਗੁੱਜਰ  ਰੈਲਮਾਜਰਾ ਜੋ ਕਿ ਸਾਬਕਾ ਲੋਕ ਸਭਾ ਮੈਂਬਰ ਹਲਕਾ ਸ੍ਰੀ ਆਨੰਦਪੁਰ ਸਾਹਿਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਬਹੁਤ ਹੀ ਕਰੀਬੀ  ਸਨ।ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਚੰਦੂਮਾਜਰਾ ਦੀ  ਸਾਂਝ ਛੱਡ ਕੇ ਚਟਾਨ ਵਾਂਗ ਸੁਖਬੀਰ ਸਿੰਘ ਬਾਦਲ ਨਾਲ ਖੜ੍ਹ ਗਏ। ਜਿਸ ਕਰਕੇ ਗੁਰਪ੍ਰੀਤ  ਗੁੱਜਰ ਦਾ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਵਰਕਰਾਂ ਵਿੱਚ ਅਧਾਰ ਹੋਰ ਵੀ ਮਜਬੂਤ ਹੋ ਗਿਆ ।  ਉਨ੍ਹਾਂ ਨੇ ਕਿਹਾ ਕਿ ਸਮੇਂ ਸਮੇਂ ਤੇ ਜਦੋਂ ਵੀ ਪਾਰਟੀ ਵਲੋਂ ਕੋਈ ਵੀ ਜਿੰਮੇਵਾਰੀ ਉਨ੍ਹਾਂ ਨੂੰ  ਸੌਂਪੀ ਜਾਦੀ ਉਹ ਪੂਰੀ ਇਮਾਨਦਾਰੀ ਤੇ ਵਫਾਦਾਰੀ ਨਾਲ ਨਿਭਾਉਣ ਵਿੱਚ ਹਮੇਸ਼ਾ ਤੱਤਪਰ ਰਹਿੰਦੇ | ਬੇਸ਼ਕ ਹੜ੍ਹਾਂ ਦੀ ਮਾਰ ਵੇਲੇ ਵੀ ਉਨ੍ਹਾਂ ਨੂੰ  ਪਾਰਟੀ ਹਾਈਕਮਾਂਡ ਵਲੋਂ ਜੋ ਵੀ ਹੁਕਮ ਆਇਆਂ  ਉਨਾ ਨੇ ਉਸ ਨੂੰ  ਖਿੜੇ ਮੱਥੇ ਪ੍ਰਵਾਨ ਕੀਤਾ ਜਿਸ ਨਾਲ ਲੋਕਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਅਧਾਰ ਵਧਿਆ ਹੈ| ਉਹੋ ਪਿਛਲੇ ਲੰਮੇ ਸਮੇਂ ਤੋਂ  ਸਵਰਗੀ ਚੌਧਰੀ ਨੰਦ ਲਾਲ ਦੇ ਪਰਿਵਾਰ ਨਾਲ  ਜੁੜ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਸੇਵਾ ਕਰਦੇ  ਹਨ ਤੇ ਉਨ੍ਹਾਂ ਕਿਹਾ ਅੱਗੇ ਤੋਂ ਵੀ ਸੇਵਾ ਵਿੱਚ ਸ਼ਾਮਿਲ ਰਹਿਣਗੇ | ਉਨ੍ਹਾਂ ਕਿਹਾ ਕਿ ਪਾਰਟੀ ਸੁਪਰੀਮੋ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਜੋ ਵੀ ਜਿੰਮੇਵਾਰੀ ਲਗਾਉਣਗੇ ਉਸਨੂੰ ਖਿੜੇ ਮੱਥੇ ਸਵੀਕਾਰ ਕਰਨਗੇ| ਉਨ੍ਹਾਂ ਨੇ ਕਿਹਾ ਕਿ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ  ਭਾਰੀ ਲੀਡ ਨਾਲ ਜਿੱਤ ਹਾਸਿਲ ਕਰਵਾਕੇ ਨਵਾਂ ਇਤਿਹਾਸ ਰਚਨਗੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੀ ਨੌਕਰੀਆਂ ਬਦਲਣ ਤੋਂ ਬਾਅਦ ਤੁਹਾਡਾ ਤਨਖਾਹ ਖਾਤਾ ਬਦਲ ਗਿਆ ਹੈ? ਇਹ ਤੁਰੰਤ ਕਰੋ, ਨਹੀਂ ਤਾਂ ਤੁਹਾਡੇ ਪੀਐਫ ਫੰਡ ਫਸ ਜਾਣਗੇ।
Next articleਖੜੇ ਟਰੱਕ ਦੇ ਪਿੱਛੇ ਵੱਜੀ ਕਰੇਟਾਂ ਕਾਰ ਜਾਨੀ ਨੁਕਸਾਨ ਦਾ ਬਚਾਅ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ