HOME 26 ਜਨਵਰੀ ਗਣਤੰਤਰ ਦਿਵਸ ਤੇ ਰਾਏਕੋਟ ਵਿੱਚ ਕਿਸਾਨ ਜਥੇਬੰਦੀਆ ਵੱਲੋਂ ਰੋਸ ਟਰੈਕਟਰ...

26 ਜਨਵਰੀ ਗਣਤੰਤਰ ਦਿਵਸ ਤੇ ਰਾਏਕੋਟ ਵਿੱਚ ਕਿਸਾਨ ਜਥੇਬੰਦੀਆ ਵੱਲੋਂ ਰੋਸ ਟਰੈਕਟਰ ਮਾਰਚ

3

ਕਿਸਾਨਾਂ ਦੀਆ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ – ਚੱਕ ਭਾਈ ਕਾ/ ਗੋਂਦਵਾਲ 

ਰਾਏਕੋਟ  (ਸਮਾਜ ਵੀਕਲੀ)   ਗੁਰਭਿੰਦਰ ਗੁਰੀ  :- 26 ਜਨਵਰੀ ਗਣਤੰਤਰ ਦਿਵਸ ਦੌਰਾਨ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਉਣ ਸਮੇਂ ਦਿੱਲੀ ਦੀਆ ਬਰੂਹਾਂ ਤੇ ਕੀਤੇ ਇਤਿਹਾਸਕ ਟਰੈਕਟਰ ਰੋਸ ਮਾਰਚ ਦੀ 5ਵੀਂ ਵਰੇਗੰਢ ਨੂੰ ਦਰਹਾਉੰਦਿਆਂ ਇਸ ਵਾਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਸਥਾਨਕ ਰਾਏਕੋਟ ਸ਼ਹਿਰ ਵਿੱਚ ਸੈਕੜੇ ਟਰੈਕਟਰਾਂ ਨਾਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਰਾਜੇਵਾਲ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ ਵੱਲੋਂ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਗੋਂਦਵਾਲ ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ ਦੀ ਅਗਵਾਈ ਹੇਠ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਹੀ ਕਿਸਾਨ ਮਜ਼ਦੂਰ ਵਿਰੋਧੀ ਹਨ। ਕੇਂਦਰ ਸਰਕਾਰ ਕਿਸਾਨਾਂ ਦੀਆ ਮੰਗਾਂ ਮੰਨਣ ਉਪਰੰਤ ਲਾਗੂ ਕਰਨ ਤੋਂ ਟਾਲਾ ਵੱਟ ਰਹੀਂ ਹੈਂ ਅਤੇ ਮਾਨ ਸਰਕਾਰ ਕੇਂਦਰ ਦੇ ਲੋਕ ਮਾਰੂ ਕਾਨੂੰਨ ਜਿਸ ਵਿੱਚ ਬਿਜਲੀ ਬਿੱਲ ਅਤੇ ਬੀਜ ਸੋਧ ਬਿੱਲ ਲਾਗੂ ਕਰਨ ਲਈ ਉਤਾਵਲੀ ਹੋ ਰਹੀਂ ਹੈਂ। ਉਹਨਾਂ ਕਿਹਾ ਕਿ ਰਾਮਗੜ੍ਹ ਸਿਵੀਆ ਵਿਖੇ ਚੱਲ ਰਹੇ ਪੱਕੇ ਮੋਰਚੇ ਦੀਆ ਜੇਕਰ ਮੰਗਾਂ ਨਾ ਮੰਨੀਆਂ ਤਾਂ ਉਹ ਪੱਕਾ ਮੋਰਚਾ ਐਸਡੀਐਮ ਦਫ਼ਤਰ ਰਾਏਕੋਟ ਵਿੱਚ ਵੀਂ ਤਬਦੀਲ ਹੋ ਸਕਦਾ ਹੈਂ। ਇਸ ਦੌਰਾਨ ਜ਼ਿਲ੍ਹਾ ਖਜ਼ਾਨਚੀ ਸਤਿਬੀਰ ਸਿੰਘ ਬੋਪਾਰਾਏ ਖੁਰਦ, ਬਲਾਕ ਪ੍ਰਧਾਨ ਰਾਏਕੋਟ ਰਣਧੀਰ ਸਿੰਘ ਬੱਸੀਆ, ਬਲਾਕ ਪ੍ਰਧਾਨ ਸੁਧਾਰ ਡਾ.ਜਗਤਾਰ ਸਿੰਘ ਐਤੀਆਣਾ, ਬਲਾਕ ਪ੍ਰਧਾਨ ਪੱਖੋਵਾਲ ਗੁਰਵਿੰਦਰ ਸਿੰਘ ਪੱਖੋਵਾਲ, ਹਰਪ੍ਰੀਤ ਸਿੰਘ ਗੋਂਦਵਾਲ, ਸਾਧੂ ਸਿੰਘ ਚੱਕ ਭਾਈ ਕਾ, ਸੁਖਪਾਲ ਸਿੰਘ ਨਿੱਕਾ ਭੈਣੀ ਬੜਿੰਗ, ਅੰਮ੍ਰਿਤਪਾਲ ਸਿੰਘ ਝੋਰੜਾਂ, ਕੇਹਰ ਸਿੰਘ ਬੁਰਜ ਨਕਲੀਆਂ, ਬਲਕਾਰ ਸਿੰਘ ਬੋਪਾਰਾਏ ਖੁਰਦ, ਦਰਸ਼ਨ ਸਿੰਘ ਜਲਾਲਦੀਵਾਲ, ਪ੍ਰਦੀਪ ਸਿੰਘ ਸੁਖਾਣਾ, ਜਸਭਿੰਦਰ ਸਿੰਘ ਕਿਸ਼ਨਗੜ੍ਹ ਛੰਨਾ, ਜਗਰਾਜ ਸਿੰਘ ਤਲਵੰਡੀ ਰਾਏ, ਮਨਜਿੰਦਰ ਸਿੰਘ ਲਾਡੀ, ਟੇਕ ਸਿੰਘ ਧੂਰਕੋਟ, ਜਗਰਾਜ ਸਿੰਘ ਆਂਡਲੂ, ਸ਼ਿਵਦੇਵ ਸਿੰਘ ਕਾਲਸਾਂ, ਗੁਰਤੇਜ ਸਿੰਘ ਤੇਜੂ, ਅੰਮ੍ਰਿਤਪਾਲ ਸਿੰਘ ਬੁੱਟਰ, ਕੇਸਰ ਸਿੰਘ, ਜਸਵੀਰ ਸਿੰਘ ਸ਼ਾਹਜਹਾਨਪੁਰ, ਮਨਦੀਪ ਸਿੰਘ ਰਾਜਗੜ੍ਹ, ਬਲਦੇਵ ਸਿੰਘ ਅਕਾਲਗਡ਼੍ਹ ਖੁਰਦ, ਸੋਨੀ ਸਿੰਘ ਸ਼ਾਹਜਹਾਨਪੁਰ, ਸਰਬਜੀਤ ਸਿੰਘ ਪੱਖੋਵਾਲ, ਸੁਖਦੇਵ ਸਿੰਘ ਐਤੀਆਣਾ, ਚਮਕੌਰ ਸਿੰਘ ਜੌਹਲਾਂ, ਕਮਲਜੀਤ ਸਿੰਘ ਗਰੇਵਾਲ, ਪ੍ਰਿਤਪਾਲ ਸਿੰਘ ਭੈਣੀ ਰੋੜਾ, ਗੁਰਸ਼ਰਨ ਸਿੰਘ ਜਵੰਧਾ,ਗੁਰਪ੍ਰੀਤ ਸਿੰਘ ਰਾਏ, ਗੁਰਤੇਜ ਸਿੰਘ ਭੰਗੂ ਚੱਕ ਭਾਈ ਕਾ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਚਾਈਨਾ ਡੋਰ ਨਾਲ ਗਲਾਂ ਵੰਢੇ ਜਾਣ ਨਾਲ ਰਾਏਕੋਟ ਨਿਵਾਸੀ ਸਰਬਜੀਤ ਕੌਰ ਦੀ ਹੋਈ ਮੌਤ ਤੇ ਢੂੰਡੇ ਦੁਖ ਦਾ ਪ੍ਰਗਟਾਵਾ
Next articleਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਤੇ ਆਮ ਲੋਕਾਂ ਦੇ ਸਾਹ ਸੁਕਾਏ