(ਸਮਾਜ ਵੀਕਲੀ) ਬਾਬਾ ਸਾਹਿਬ ਡਾ. ਅੰਬੇਡਕਰ ਦੁਆਵਾ 13 ਮਾਰਚ 1927 ਨੂੰ ਸਥਾਪਿਤ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਦੀ ਪੰਜਾਬ ਇਕਾਈ ਦੇ ਸਕੱਤਰ ਸ਼੍ਰੀ ਸੰਨੀ ਥਾਪਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਬੀਤੇ ਦਿਨੀਂ ਦਲ ਦੀ ਪੰਜਾਬ ਇਕਾਈ ਵੱਲੋਂ ਇੱਕ ਵਿਚਾਰ-ਗੋਸ਼ਠੀ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਕਰਵਾਈ ਗਈ, ਜਿਸਦਾ ਵਿਸ਼ਾ ‘ਭਾਰਤ ਵਿਚ ਚੱਲ ਰਹੀ ਮਰਦਮਸ਼ੁਮਾਰੀ ਅਤੇ ਪੰਜਾਬ ਵਿੱਚ ਬੁੱਧ-ਪੂਰਨਿਮਾ ਦੀ ਗਜ਼ਟਿਡ ਛੁੱਟੀ ਕਰਵਾਉਣਾ’ ਸੀ. ਇਸ ਵਿਚਾਰ-ਗੋਸ਼ਠੀ ਦੀ ਪ੍ਰਧਾਨਗੀ ਦਲ ਦੇ ਸੂਬਾ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਨੇ ਕੀਤੀ ਅਤੇ ਮੁੱਖ ਬੁਲਾਰਿਆਂ ਦੇ ਤੌਰ ‘ਤੇ ਸ਼੍ਰੀ ਰਮੇਸ਼ ਸਿੱਧੂ (ਸੰਪਾਦਕ ਬੁੱਧ ਧਰਮ ਪ੍ਰਚਾਰਕ) ਹੁਸ਼ਿਆਰਪੁਰ; ਸ਼੍ਰੀ ਦਵਾਰਕਾ ਭਾਰਤੀ (ਪ੍ਰਮੁੱਖ ਬੁਧੀਜੀਵੀ) ਹੁਸ਼ਿਆਰਪੁਰ ਅਤੇ ਐਡਵੋਕੇਟ ਚਰਨਜੀਤ ਪੁਵਾਰੀ (ਪ੍ਰਮੁੱਖ ਅੰਬੇਡਕਰੀ) ਫਿਲੌਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ. ਸ਼੍ਰੀ ਰਮੇਸ਼ ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਵਿੱਚ ਬੁੱਧ ਧੰਮ ਨੂੰ ਫੈਲਾਉਣ ਬਾਰੇ ਅਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਸਾਨੂੰ ਪੰਜਾਬ ਵਿੱਚ ਬੁੱਧ ਧੰਮ ਨੂੰ ਫੈਲਾਉਣ ਲਈ ਸਭ ਬੋਧੀ ਤੇ ਅੰਬੇਡਕਰੀ ਸੰਸਥਾਵਾਂ ਨੂੰ ਨਾਲ ਲੈਕੇ ਧੰਮ ਦਾ ਪ੍ਰਚਾਰ-ਪ੍ਰਸਾਰ ਕਰਨਾ ਚਾਹੀਦਾ ਹੈ ਅਤੇ ਦੇਸ਼ ਵਿੱਚ ਚੱਲ ਰਹੀ ਮਰਦਮਸ਼ੁਮਾਰੀ ਦੌਰਾਨ ਦਲਿਤ ਸਮਾਜ ਨੂੰ ਆਪਣਾ ਧਰਮ ਬੋਧੀ ਲਿਖਵਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ. ਸ਼੍ਰੀ ਦਵਾਰਕਾ ਭਾਰਤੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾ. ਅੰਬੇਡਕਰ ਦੀ ਤਰਕਵਾਦੀ ਵਿਚਾਰਧਾਰਾ ਨੂੰ ਅਪਨਾਉਂਦੇ ਹੋਏ ਅਪਣੇ ਅੰਦਰੋਂ ਪੀੜ੍ਹੀ-ਦਰ-ਪੀੜ੍ਹੀ ਚੱਲੀ ਆ ਰਹੀ ਅੰਧਵਿਸ਼ਵਾਸੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਤਿਆਗ ਦੇਣਾ ਚਾਹੀਦਾ ਹੈ ਅਤੇ ਦੇਸ਼ ਵਿੱਚ ਚੱਲ ਰਹੀ ਮਰਦਮਸ਼ੁਮਾਰੀ ਦੌਰਾਨ ਆਪਣੇ-ਆਪ ਨੂੰ ਬੋਧੀ ਹੀ ਲਿਖਵਾਉਣਾ ਚਾਹੀਦਾ ਹੈ. ਐਡਵੋਕੇਟ ਚਰਨਜੀਤ ਪੁਵਾਰੀ ਨੇ ਆਪਣੇ ਭਾਸ਼ਣ ਦੌਰਾਨ ਮਰਦਮਸ਼ੁਮਾਰੀ ਬਾਰੇ ਬਹੁਤ ਹੀ ਗੰਭੀਰਤਾ ਨਾਲ ਚਾਨਣਾ ਪਾਉਂਦੇ ਹੋਏ ਦਲਿਤ ਸਮਾਜ ਨੂੰ ਜਾਤਾਂ ਵਿੱਚ ਫ਼ਸੇ ਰਹਿਣ ਦੇ ਨੁਕਸਾਨ ਅਤੇ ਆਪਣਾ ਧਰਮ ਬੋਧੀ ਲਿਖਵਾਉਣ ਦੇ ਲਾਭ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਨੇ ਦੱਸਿਆ ਕਿ ਇਹ ਮਰਦਮਸ਼ੁਮਾਰੀ ਭਾਰਤ ਸਰਕਾਰ ਦੁਆਰਾ ਭਾਰਤੀ ਸੰਵਿਧਾਨ ਦੇ ਅਨੂਛੇਦ 246 ਅਤੇ ਮਰਦਮਸ਼ੁਮਾਰੀ ਐਕਟ 1948 ਦੇ ਅਨੁਸਾਰ ਕੀਤੀ ਜਾ ਰਹੀ ਹੈ.
ਦਲ ਦੀ ਕੇਂਦਰੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਸ਼੍ਰੀ ਵਰਿੰਦਰ ਕੁਮਾਰ ਨੇ ਦਲ ਦੀ ਪੰਜਾਬ ਇਕਾਈ ਵੱਲੋਂ ਹੇਠ ਲਿਖੇ ਪ੍ਰਸਤਾਵ ਉਪਸਥਿਤ ਮਿਸ਼ਨਰੀ ਸਾਥੀਆਂ ਦੇ ਸਨਮੁੱਖ ਰਖਦੇ ਹੋਏ ਕਿਹਾ ਕਿ ਦਲ ਦੀ ਪੰਜਾਬ ਇਕਾਈ ਪੰਜਾਬ ਵਿੱਚ ਬੁੱਧ-ਪੂਰਨਿਮਾ ਦੀ ਗਜ਼ਟਿਡ ਛੁੱਟੀ ਕਰਵਾਉਣ ਲਈ ਹਰ ਸੰਭਵ ਉਪਰਾਲੇ ਕਰਨ ਲਈ ਯਤਨਸ਼ੀਲ ਰਹੇਗੀ. ਉਹਨਾਂ ਕਿਹਾ ਕਿ ਜਿਥੇ ਦਲ ਦੀ ਪੰਜਾਬ ਇਕਾਈ ਦਲਿਤ ਸਮਾਜ ਨੂੰ ਆਪਣੀਆਂ ਜਾਤਾਂ ਤੋਂ ਉੱਪਰ ਉੱਠ ਕੇ ਮਰਦਮਸ਼ੁਮਾਰੀ ਵਿੱਚ ਆਪਣਾ ਧਰਮ ਬੋਧੀ ਲਿਖਵਾਉਣ ਦੀ ਅਪੀਲ ਕਰਦੀ ਹੈ; ਉਥੇ ਉਹ ਅੰਬੇਡਕਰੀ ਸਮਾਜ ਨੂੰ ਬੋਧੀ ਸਭਿਆਚਾਰ ਅਪਨਾਉਂਣ ਦੀ ਵੀ ਅਪੀਲ ਕੀਤੀ. ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਦਲ ਦੀ ਪੰਜਾਬ ਇਕਾਈ ਆਪਣੇ ਸਮਾਜ ਦੇ ਮਹਾਂਪੁਰਖਾ ਦੇ ਸਮਾਜਿਕ ਸੰਘਰਸ਼ਾਂ ਦਾ ਸਨਮਾਨ ਕਰਦੇ ਹੋਏ ਬਾਬਾ ਸਾਹਿਬ ਡਾ. ਅੰਬੇਡਕਰ ਦੁਆਰਾ ਦਿਖਾਏ ਤਥਾਗਤ ਬੁੱਧ ਦੇ ਮਾਰਗ ਉਤੇ ਚਲਦੇ ਹੋਏ ਬੁੱਧ ਧੰਮ ਨੂੰ ਵਿਚਾਰਕ ਤੋਰ ‘ਤੇ ਦੇਸ਼ ਵਿਚ ਫਿਲਾਉਣ ਦਾ ਵੀ ਉਪਰਾਲਾ ਕਰੇਗੀ. ਇਨ੍ਹਾਂ ਪ੍ਰਸਤਾਵਾਂ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਗਿਆ. ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਐਡਵੋਕੇਟ ਕੁਲਦੀਪ ਭੱਟੀ ਨੇ ਵੀ ਦੇਸ਼ ਵਿੱਚ ਚੱਲ ਰਹੀ ਮਰਦਮਸ਼ੁਮਾਰੀ ‘ਤੇ ਚਾਨਣਾ ਪਾਉਂਦੇ ਹੋਏ ਮਰਦਮਸ਼ੁਮਾਰੀ ਦੇ ਆਨਲਾਈਨ ਫਾਰਮ ਬਾਰੇ ਜਾਣਕਾਰੀ ਦਿੰਦੇ ਹੋਏ ਉਕਤ ਫਾਰਮ ਦੇ ਕਾਲਮ ਨੰ. 13 ਬਾਰੇ ਦੱਸਿਆ ਕਿ ਮਰਦਮਸ਼ੁਮਾਰੀ ਦੇ ਇਸ ਕਾਲਮ ਵਿੱਚ ਤਿੰਨ ਵਿਕਲਪ ਦਿੱਤੇ ਗਏ ਹਨ; ਪਹਿਲਾ ਐਸ. ਸੀ., ਦੁਸਰਾ ਐਸ. ਟੀ. ਅਤੇ ਤਿਸਰਾ ਹੋਰ. ਉਨ੍ਹਾਂ ਨੇ ਦਲਿਤ ਸਮਾਜ ਨੂੰ ਇਹ ਕਾਲਮ ਧਿਆਨ ਨਾਲ ਸੋਚ-ਵਿਚਾਰ ਕੇ ਭਰਨ ਦੀ ਅਪੀਲ ਕਰਦੇ ਹੋਏ ਇਸ ਵਿਚਾਰ-ਗੋਸ਼ਠੀ ਵਿਚ ਸ਼ਾਮਲ ਬੋਧੀ ਤੇ ਅੰਬੇਡਕਰੀ ਸੰਸਥਾਵਾਂ ਅਤੇ ਮਿਸ਼ਨਰੀ ਸਾਥੀਆਂ ਦਾ ਧੰਨਵਾਦ ਕੀਤਾ. ਇਨ੍ਹਾਂ ਤੋਂ ਇਲਾਵਾ ਸਰਵਸ੍ਰੀ ਡਾ. ਅਸ਼ੋਕ ਸਹੋਤਾ (ਸੂਬਾ ਪ੍ਰਧਾਨ ਬਾਮਸੇਫ਼ ਪੰਜਾਬ), ਹੁਸਨ ਲਾਲ ਬੋਧ, ਇਨਕਲਾਬ ਸੰਗਰ, ਸ਼ਿੰਦਰ ਪਾਲ ਚਮੇਲੀ (ਫਰੀਦਕੋਟ), ਕਲਵੰਤ ਸਿੰਘ ਰੰਧਾਵਾ (ਅਮ੍ਰਿਤਸਰ), ਅਰਵਿੰਦ ਕਸ਼ਿਅਪ (ਕਪੂਰਥਲਾ), ਜਸਵਿੰਦਰ ਵਰਿਆਣਾ, ਵਿਨੋਦ ਕਾਂਬਲੀ (ਪੂਨਾ), ਇਜ਼. ਜੀਤ ਸਿੰਘ (ਪ੍ਰਧਾਨ ਬੀ. ਐਸ. ਐਨ. ਐਸ. ਨਵੀਂ ਦਿੱਲੀ ), ਬਲਵਿੰਦਰ ਢੰਡਾ, ਐਸ. ਕੇ. ਸੁਨੇਤ, ਡੀ ਆਰ ਅਦੀਆ ਨੇ ਵੀ ਆਪਣੇ ਵਿਚਾਰ ਰੱਖੇ. ਮਿਸ. ਹਰਸਿਮਰਨ ਕੌਰ ਭੱਟੀ ਨੇ ਸਮਾਜਿਕ ਕਵਿਤਾ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ. ਦਲ ਦੀ ਪੰਜਾਬ ਇਕਾਈ ਦੇ ਸਕੱਤਰ ਸ਼੍ਰੀ ਸੰਨੀ ਥਾਪਰ ਨੇ ਮੰਚ ਸੰਚਾਲਨ ਬਾਖੁਬੀ ਨਿਭਾਇਆ.
ਇਸ ਮੌਕੇ ਇਸ ਵਿਚਾਰ-ਗੋਸ਼ਠੀ ਵਿਚ ਸਰਵਸ਼੍ਰੀ ਅਰਵਿੰਦ ਕੁਮਾਰ (ਪ੍ਰਧਾਨ ਪਿੱਛੜਾ ਵਰਗ ਜੂਨੀਅਨ ਰੇਲ ਕੋਚ ਫੈਕਟਰੀ ਕਪੂਰਥਲਾ), ਰਾਮ ਨਾਥ ਸੰਢਾ, ਰਾਜ ਕੁਮਾਰ ਸਾਕੀ, ਐਮ. ਆਰ. ਸੱਲਣ, ਰਜਿੰਦਰ ਕੁਮਾਰ ਜੱਸਲ, ਰਾਜੇਸ਼ ਵਿਰਦੀ, ਚਰਨਜੀਤ ਸਿੰਘ (ਰਿਟ. ਇਨਕੰਮ ਟੈਕਸ ), ਉਮ ਪ੍ਰਕਾਸ਼ (ਰਿਟ. ਐਸ. ਬੀ. ਆਈ), ਕੈਪਟਨ ਪ੍ਰੇਮਸਿੰਘ ਭੱਟੀ (ਅਮ੍ਰਿਤਸਰ), ਆਧਿਤੈ ਚੋਹਾਨ, ਜਗਦੀਸ਼ ਰਾਏ ਤੇ ਰਾਜਰਾਣੀ (ਪ੍ਰਧਾਨ ਸੇੰਟ੍ਰਲ ਵਾਲਮੀਕਿ ਸਭਾ ਯੂ. ਕੇ), ਚਮਨ ਲਾਲ, ਆਸ਼ੀਸ਼ ਕੁਮਾਰ, ਚੰਚਲ ਬੋਧ, ਸੁਰਿੰਦਰ ਕੌਰ, ਹਰਭਜਨ ਨਿਮਤਾਂ, ਐਡਵੋਕੇਟ ਦਰਸ਼ਨ ਸਿੰਘ ਸਾਬਕਾ ਜੱਜ ਕੰਜੂਮਰ ਅਦਾਲਤ ), ਮੰਗਤ ਰਾਮ ਤੇ ਪਵਨ ਕੁਮਾਰ (ਵਰਿਆਣਾ), ਜਾਗੀਰ ਸਿੰਘ ਸਬਰਵਾਲ, ਰਾਜਿੰਦਰ ਬਿੱਟੂ, ਕੁਲਵਿੰਦਰ ਕੁਮਾਰ ਬਿੱਟੂ (ਨੂਰਮਹਿਲ), ਐਡਵੋਕੇਟ ਮਾਨਸੀ, ਐਡਵੋਕੇਟ ਅਸ਼ਨੀ ਦਾਦਰਾ, ਮਾਮਤਾ ਰਾਣੀ, ਕੁਲਦੀਪ ਕੁਮਾਰ (ਸਿਆਣੀਵਾਲ ), ਹਰਜਿੰਦਰ ਸਿੰਘ ਭੱਟੀ (ਸਿਆਣੀਵਾਲ) ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ.
(ਸੰਨੀ ਥਾਪਰ)
ਸਕੱਤਰ : ਪੰਜਾਬ ਇਕਾਈ,
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.)



