HOME ਚਾਈਨਾ ਡੋਰ ਨਾਲ ਗਲਾਂ ਵੰਢੇ ਜਾਣ ਨਾਲ ਰਾਏਕੋਟ ਨਿਵਾਸੀ ਸਰਬਜੀਤ ਕੌਰ ਦੀ...

ਚਾਈਨਾ ਡੋਰ ਨਾਲ ਗਲਾਂ ਵੰਢੇ ਜਾਣ ਨਾਲ ਰਾਏਕੋਟ ਨਿਵਾਸੀ ਸਰਬਜੀਤ ਕੌਰ ਦੀ ਹੋਈ ਮੌਤ ਤੇ ਢੂੰਡੇ ਦੁਖ ਦਾ ਪ੍ਰਗਟਾਵਾ

2
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ  :- ਰਾਜ਼ ਵਿੱਚ ਚਾਈਨਾ ਡੋਰ ਨਾਲ ਹੋਈਆਂ ਮੌਤਾਂ ਤੇ ਵਧ ਰਹੇ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੇ ਭਾਵੇਂ ਇਸ ਡੋਰ ਬੈਨ ਕਰ ਦਿੱਤਾ ਹੈ ਪਰ ਚਾਈਨਾ ਡੋਰ ਦੀ ਖੂਨੀ ਖੇਡ ਅਜੇ ਲਗਾਤਾਰ ਜਾਰੀ ਹੈ ਅਜੇ ਪਰਸੋਂ 15 ਸਾਲਾਂ ਸਕੂਲੀ ਵਿਦਿਆਰਥੀ ਨਵਜੋਤ ਸਿੰਘ ਮਾਤਾ ਪਿਤਾ ਦੇ ਇਕਲੌਤੇ ਪੁੱਤਰ ਚਾਈਨਾ ਡੋਰ ਨਾਲ ਗਲਾਂ ਕੱਟਣ ਨਾਲ ਹੋਈ ਮੌਤ ਦੀਆਂ ਖਬਰਾਂ ਪੜੀਆਂ ਸੁਣੀਆਂ ਜਾ ਰਹੀਆਂ ਸਨ ਅਤੇ ਅੱਜ ਰਾਏਕੋਟ ਲੁਧਿਆਣਾ ਦੀ ਸਰਬਜੀਤ ਕੌਰ ਦੀ ਗਲਾਂ ਵੱਢੇ ਜਾਣ ਨਾਲ ਮੌਤ ਹੋਣ ਦੀ ਖਬਰ ਸਹਾਮਣੇ ਆਈ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਚਾਈਨਾ ਡੋਰ ਨਾਲ ਗਲਾਂ ਵੰਢੇ ਜਾਣ ਨਾਲ ਰਾਏਕੋਟ ਨਿਵਾਸੀ ਸਰਬਜੀਤ ਕੌਰ ਦੀ ਹੋਈ ਮੌਤ ਤੇ ਢੂੰਡੇ ਦੁਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਜਿਥੇ ਸਰਕਾਰ ਨੂੰ ਪ੍ਰਵਾਰ ਦੀ ਢੁੱਕਵੀਂ ਮਦਦ ਕਰਨ ਦੇ ਨਾਲ ਨਾਲ ਸਰਕਾਰ ਨੂੰ ਬੇਨਤੀ ਕਰਦੀ ਹੈ, ਅਗਰ ਸਰਕਾਰ ਚਾਈਨਾ ਡੋਰ ਨੂੰ ਬੰਦ ਨਹੀਂ ਕਰ ਸਕਦੀ ? ਖੂਨੀ ਡੋਰ ਵੇਚਣ ਵਾਲਿਆਂ ਖ਼ੂਨੀ ਵਪਾਰੀਆਂ ਨੂੰ ਨਕੇਲ ਨਹੀਂ ਪਾ ਸਕਦੀ ? ਤਾਂ ਪਤੰਗਬਾਜ਼ੀ ਤੇ ਪਾਬੰਦੀ ਲਾਉਣ ਦੀ ਲੋੜ ਤੇ ਜ਼ੋਰ ਦੇਵੇ ਰੋਜ਼ ਰੋਜ਼ ਚਾਈਨਾ ਡੋਰ ਕਹਿਰ ਬਹੁਤ ਹੀ ਭਿਆਨਕ ਮੁੱਦਾ ਤੇ ਸਰਕਾਰ ਨੂੰ ਚੁਣੌਤੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚਾਈਨਾ ਡੋਰ ਨਾਲ ਰਾਏਕੋਟ ਨਿਵਾਸੀ ਸਰਬਜੀਤ ਕੌਰ ਦੀ ਗਲਾਂ ਵੱਢਣ ਨਾਲ ਹੋਈ ਮੌਤ ਤੇ ਢੂੰਡੇ ਦੁਖ ਦਾ ਪ੍ਰਗਟਾਵਾ ਅਤੇ ਸਰਕਾਰ ਨੂੰ ਪਤੰਗਬਾਜ਼ੀ ਤੇ ਪਾਬੰਦੀ ਲਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਰਾਜ ਵਿੱਚ ਚਾਈਨਾ ਡੋਰ ਨਾਲ ਰੋਜ ਰੋਜ ਹੋ ਰਹੀਆਂ ਮੌਤਾਂ ਗਹਿਰੀ ਚਿੰਤਾ ਦਾ ਮਸਲਾ ਬਣ ਗਿਆ ਅਤੇ ਲੋਕ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਚਾਈਨਾ ਡੋਰ ਤੋਂ ਬਚਾਇਆ ਜਾਏ ਪਰ ਇੰਜ ਲਗਦਾ ਹੈ ਕਿ ਸਰਕਾਰ ਦੀ ਢਿੱਲ ਮੱਠ ਲੋਕਾਂ ਦੀਆਂ ਜਾਨਾਂ ਦਾ ਕਾਰਨ ਬਣਦੀ ਰਹੀ ਗਈ ਕਿਉਂਕਿ ਸਰਕਾਰ ਦੇ ਆਪਣੇ ਹੀ ਜਲੰਧਰੀ ਆਗੂ ਭਗਤ ਤੇ ਸ਼ੀਤਲ ਅੰਘਰਾਲ ਨੇ ਚਾਈਨਾ ਡੋਰ ਨਾਲ ਪਤੰਗ ਉਡਾਉਣ ਦੇ ਦੋਸ਼ ਲਾਏ ਹਨ ਕੀ ਸਰਕਾਰ ਭਗਤ ਤੇ ਕੇਸ ਦਰਜ ਕਰੇਗੀ ਭਾਈ ਖਾਲਸਾ ਨੇ ਕਿਹਾ ਸਰਕਾਰ ਚਾਈਨਾ ਡੋਰ ਸਬੰਧੀ ਲਾਪਰਵਾਹੀ ਹੀ ਲੋਕਾਂ ਦੀਆਂ ਤੇ ਕਈਆਂ ਦੇ ਵੱਡੇ ਹਾਦਸਿਆਂ ਦਾ ਸ਼ਿਕਾਰ ਬਣ ਰਹੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਰਾਏਕੋਟ ਨਿਵਾਸੀ ਸਰਬਜੀਤ ਕੌਰ ਦੀ ਚਾਈਨਾ ਡੋਰ ਨਾਲ ਹੋਈ ਮੌਤ ਤੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਰਾਜ ਵਿਚ ਪਤੰਗਬਾਜ਼ੀ ਤੇ ਰੋਕ ਲਾਈ ਜਾਵੇ ਤਾਂ ਕਿ ਲੋਕਾਂ ਨੂੰ ਚਾਈਨਾ ਡੋਰ ਦੇ ਕਹਿਰ ਤੋਂ ਬਚਾਇਆ ਜਾ ਸਕੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦੇਸ਼ ਦੇ ਸੰਵਿਧਾਨ ਦੀ 77ਵੀਂ ਵਰੇਗੰਢ ਅੱਜ ਰਾਏਕੋਟ ਵਿੱਚ ਬੜੀ ਧੂਮ ਧਾਮ ਨਾਲ ਮਨਾਈ ਗਈ
Next article26 ਜਨਵਰੀ ਗਣਤੰਤਰ ਦਿਵਸ ਤੇ ਰਾਏਕੋਟ ਵਿੱਚ ਕਿਸਾਨ ਜਥੇਬੰਦੀਆ ਵੱਲੋਂ ਰੋਸ ਟਰੈਕਟਰ ਮਾਰਚ