ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਕੋਈ ਤਿੰਨ ਦਿਨ ਪਹਿਲਾਂ ਬਸੰਤ ਪੰਚਮੀ ਵਾਲੇ ਦਿਨ ਸਮੁੱਚੇ ਪੰਜਾਬ ਤੇ ਹਰਿਆਣੇ ਦੇ ਅਨੇਕਾਂ ਇਲਾਕਿਆਂ ਦੇ ਵਿੱਚ ਭਾਰੀ ਮੀਹ ਪਿਆ ਲਗਾਤਾਰ ਪਏ ਮੀਂਹ ਨੇ ਜਿੱਥੇ ਹਰ ਪਾਸੇ ਜਲ ਥਲ ਕਰ ਦਿੱਤਾ ਉੱਥੇ ਹੀ ਪਹਾੜੀ ਇਲਾਕਿਆਂ ਦੇ ਵਿੱਚ ਪਈ ਬਰਫ ਬਾਰੀ ਕਾਰਨ ਠੰਡ ਨੇ ਵੀ ਜ਼ੋਰ ਫੜ ਲਿਆ। ਭਰਮੇ ਪਏ ਮੀਂਹ ਨੇ ਕਣਕ ਨੂੰ ਫਾਇਦਾ ਪਹੁੰਚਾਇਆ ਹੈ ਪਰ ਦੂਜੇ ਪਾਸੇ ਆਲੂਆਂ ਦੀ ਫਸਲ ਜੋ ਤਿਆਰ ਖੜੀ ਸੀ ਤੇ ਸਬਜ਼ੀਆਂ ਦਾ ਨੁਕਸਾਨ ਵੀ ਹੋਇਆ ਹੈ ਪਿਛਲੇ ਦਿਨੀ ਪਏ ਭਾਰੀ ਮੀਂਹ ਦੇ ਕਾਰਨ ਖੇਤਾਂ ਵਿੱਚ ਖੜੇ ਪਾਣੀ ਲਈ ਕਿਸਾਨ ਹਾਲੇ ਕੋਈ ਹੀਲਾ ਵਸੀਲਾ ਕਰ ਹੀ ਰਹੇ ਸਨ ਤੇ ਅੱਜ ਫਿਰ ਪੰਜਾਬ ਦੇ ਅਨੇਕਾਂ ਇਲਾਕਿਆਂ ਦੇ ਵਿੱਚ ਜਿੱਥੇ ਭਾਰੀ ਮੀਂਹ ਪਿਆ ਉੱਤੇ ਹੀ ਗੜੇ ਮਾਰੀ ਵੀ ਹੋਈ ਹੈ। ਅਜਿਹੇ ਮੌਸਮ ਦੇ ਵਿੱਚ ਇਕੱਲੇ ਕਿਸਾਨਾਂ ਦੇ ਹੀ ਸਾਹ ਨਹੀਂ ਸੂਤੇ ਹੋਰ ਕੰਮਾਂ ਕਾਰਾਂ ਵਾਲਿਆਂ ਦੀ ਵੀ ਔਖ ਹੋਈ ਹੈ ਆਲੂ ਦੀ ਫਸਲ ਵਿੱਚੋਂ ਪਾਣੀ ਕੱਢ ਰਿਹਾ ਕਿਸਾਨ ਇਹ ਕਹਿੰਦੇ ਰੱਬ ਨੂੰ ਉਲਾਮਾਂ ਦਿੰਦੇ ਸੁਣੇ ਗਏ ਕਿ ਰੱਬਾ ਹਾਲੇ ਤਾਂ ਪਰਸੋਂ ਚੌਥ ਵਾਲੇ ਪਏ ਮੀਂਹ ਦਾ ਪਾਣੀ ਨਹੀਂ ਸੁੱਕਿਆ ਤੇ ਅੱਜ ਤੂੰ ਹੋਰ ਮੀਂਹ ਵਰ੍ਹਾ ਦਿੱਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



