ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਵਧ ਹੈ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੇ ਲੋਕਾਂ ਲਈ ਹਰੇਕ ਪਰਿਵਾਰ ਨੂੰ 10 ਲੱਖ ਤੱਕ ਦਾ ਇਲਾਜ਼ ਮੁਫ਼ਤ ਕਰਵਾਉਣ ਲਈ ਸਿਹਤ ਕਾਰਡ ਬਣਾਉਣ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਚੌਰ ਹਲਕੇ ਦੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਕਾਠਗੜ੍ਹ ਵਿਖੇ ਸਮਾਜ ਸੇਵੀ ਕਾਬਲ ਸਿੰਘ ਚੇਚੀ ਦੇ ਗ੍ਰਹਿ ਵਿਖੇ ਕਾਠਗੜ੍ਹ ਵਾਸੀਆਂ ਲਈ 10 ਲੱਖ ਰੁਪਏ ਦਾ ਇਲਾਜ਼ ਮੁਫ਼ਤ ਕਰਵਾਉਣ ਲਈ ਸਿਹਤ ਕਾਰਡ ਬਣਾਉਣ ਦੀ ਸ਼ੁਰੂਆਤ ਮੌਕੇ ਕੀਤਾ। ਉਹਨਾਂ ਕਿਹਾ ਕਿ ਸੂਬੇ ਭਰ ਵਿੱਚ ਉੱਚ ਦਰਜੇ ਦੇ ਹਸਪਤਾਲਾਂ ਦੀ ਲਿਸਟ ਵੀ ਜ਼ਾਰੀ ਕੀਤੀ ਗਈ ਹੈ ਜਿੱਥੇ ਲੋਕ ਆਪਣੀਆਂ ਬਿਮਾਰੀਆਂ ਦਾ ਇਲਾਜ਼ ਇਸ ਕਾਰਡ ਦੀ ਵਰਤੋਂ ਨਾਲ਼ ਮੁਫ਼ਤ ਕਰਵਾ ਸਕਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸਕੀਮ ਲੋਕਾਂ ਲਈ ਬਰਦਾਨ ਸਾਬਤ ਹੋਵੇਗੀ। ਇਸ ਮੌਕੇ ਰਾਮ ਸ਼ਾਹ ਸੂਰਾਪੁਰ ਵਾਈਸ ਚੇਅਰਮੈਨ ਪੀ.ਏ. ਡੀ. ਬੀ. ਬਲਾਚੌਰ, ਗਿਆਨ ਸਿੰਘ ਕਟਾਰੀਆ, ਕੀਮਤੀ ਲਾਲ ਜੰਡੀ, ਗੁਰਦੇਵ ਚੇਚੀ, ਧਰਮ ਚੰਦ ਖੇਪੜ, ਬਲਵੀਰ ਸਰਪੰਚ ਨਿੱਘੀ, ਨਵਪ੍ਰੀਤ ਸਿੰਘ ਚੇਚੀ, ਪਰਮਿੰਦਰ ਸਿੰਘ ਕਟਾਰੀਆ, ਅਵਤਾਰ ਸਿੰਘ ਕਟਾਰੀਆ, ਪੱਪੀ ਬਜਾੜ, ਬੱਬੂ ਖੇਪੜ ਸਮੇਤ ਹੋਰ ਪਿੰਡ ਵਾਸੀ ਤੇ ਪਤਵੰਤੇ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



