ਹਲਕਾ ਇੰਚਾਰਜ ਸ਼੍ਰੀ ਆਰ.ਡੀ. ਸ਼ਰਮਾ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਮਨੀਸ਼ ਵਲਯਾਟ ਨੇ ਕਰਵਾਈ ਪਾਰਟੀ ‘ਚ ਸ਼ਮੂਲੀਅਤ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦ ਵੱਖ-ਵੱਖ ਪਾਰਟੀਆਂ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀਆਂ ਵਧੀਆ ਨੀਤੀਆਂ ਨੂੰ ਵੇਖਦੇ ਹੋਏ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਨੈਸ਼ਨਲ ਪੈਂਥਰ ਪਾਰਟੀ ਦੇ ਮਹਾ ਸਚੀਵ ਪੰਜਾਬ ਜੀਤ ਸ਼ਰਮਾ, ਆਮ ਆਦਮੀ ਪਾਰਟੀ ਸੀਨੀਅਰ ਆਗੂ ਰਾਜ ਕੁਮਾਰ ਕਲਿਆਣ, ਸਚਿਨ ਬਹਿਲ, ਜ਼ਿਲ੍ਹਾ ਕਾਂਗਰਸ ਪਾਰਟੀ ਵਾਰਡ ਨੰ.86 ਤੋਂ ਮੀਡੀਆ ਇੰਚਾਰਜ ਨਰੇਸ਼ ਹੰਸ, ਆਦਿ ਨੂੰ ਲੁਧਿਆਣਾ ਹਲਕਾ ਇੰਚਾਰਜ ਸ਼੍ਰੀ ਆਰ.ਡੀ. ਸ਼ਰਮਾ ਅਤੇ ਯੂਥ ਆਗੂ ਕੌਮੀ ਜਨਰਲ ਸਕੱਤਰ ਪੰਜਾਬ ਮਨੀਸ਼ ਵਲਯਾਟ ਦੀ ਰਹਿਨੁਮਾਈ ਹੇਠ, ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਜੀ ਨੇ ਪਾਰਟੀ ਚਿੰਨ੍ਹ ਵਾਲਾ ਪਟਕਾ ਪਾ ਕੇ ਪਾਰਟੀ ਵਿੱਚ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਹਲਕਾ ਇੰਚਾਰਜ ਸ਼੍ਰੀ ਆਰ.ਡੀ. ਸ਼ਰਮਾ, ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਚਾਈ, ਇਮਾਨਦਾਰੀ ਅਤੇ ਲੋਕ ਸੇਵਾ ਦੀ ਰਾਜਨੀਤੀ ਕਰ ਰਹੀ ਹੈ, ਜਿਸ ਕਾਰਨ ਹਰ ਵਰਗ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਜੀਤ ਸ਼ਰਮਾ, ਸਚਿਨ ਬਹਿਲ, ਨਰੇਸ਼ ਹੰਸ, ਰਾਜ ਕੁਮਾਰ ਕਲਿਆਣ, ਸਨੀ, ਦਕਸ਼ ਬਹਿਲ, ਲਕਸ਼ ਹੰਸ, ਬਿੰਦੂ,ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


