HOME ਕਿਸਾਨ ਦੀ ਮਜ਼ਬੂਤ ਆਰਥਿਕਤਾ ਹੀ ਦੇਸ ਨੂੰ ਤਰੱਕੀ ਵਲ਼ ਤੋਰ ਸਕਦੀ ਹੈ।

ਕਿਸਾਨ ਦੀ ਮਜ਼ਬੂਤ ਆਰਥਿਕਤਾ ਹੀ ਦੇਸ ਨੂੰ ਤਰੱਕੀ ਵਲ਼ ਤੋਰ ਸਕਦੀ ਹੈ।

28
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )–  ਸਿਆਲੂ ਮੱਕੀ ਨੇ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਰਵ ਸ੍ਰੀ ਭਰਤ ਕੁਮਾਰ ਅਤੇ ਅਸ਼ਵਨੀ ਕੁਮਾਰ ਖੇਤਰੀ ਅਧਿਕਾਰੀ ਅਡਵਾਂਟਾ ਇੰਟਰਪ੍ਰਾਈਜਜ ਨੇ ਇਕ ਕਿਸਾਨ ਮਿਲਣੀ/ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜਦੋਂ ਅਸੀਂ ਪਿਛੇਤੀਆਂ ਬੀਜੀਆਂ ਗਈਆਂ ਫਸਲਾਂ ਵੱਢਦੇ ਹਾਂ, ਤਾਂ ਸੌਣੀ ਦੀ ਫ਼ਸਲ ਬੀਜਣ ਤੱਕ ਦੇ ਘਟ ਸਮੇਂ ਦੀਆਂ ਫਸਲਾਂ ਦੇ ਰੂਪ ਵਿੱਚ ਬਸੰਤ ਰੁੱਤ ਦੀਆਂ ਕਿਸਾਨ ਅਕਸਰ ਮਾਂਹ ਤੋਰੀਏ ਆਦਿ ਫਸਲਾਂ ਬੀਜਿਆ ਕਰਦਾ ਸੀ। ਜਿਸ ਤੋਂ ਬਹੁਤ ਘੱਟ ਝਾੜ ਆਦਿ ਕਾਰਨ ਕਿਸਾਨ ਦੀ ਮਿਹਨਤ ਦਾ ਮੁੱਲ ਵੀ ਨਹੀਂ ਸੀ ਮੁੜਦਾ।ਪਰ ਨਵੀਆਂ ਖੋਜਾਂ ਤਹਿਤ ਸਿਆਲੂ ਮੱਕੀ ਨੇ ਪੰਜਾਹ ਤੋਂ ਸੱਠ ਕਵਿੰਟਲ ਝਾੜ ਦੇਕੇ ਕਿਸਾਨ ਦੀ ਆਰਥਿਕਤਾ ਨੂੰ ਨਵਾਂ ਹੁਲ੍ਹਾਰਾ ਦਿਤਾ ਹੈ। ਵਿਚਾਰ ਚਰਚਾ ਨੂੰ ਸੰਬੋਧਨ ਕਰਦਿਆਂ ਮਹਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸੀਡ ਪੈਸਟੀਸਾਈਡਸ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਪੰਜਾਬ ਨੇ ਕਿਹਾ ਕਿ ਖੇਤੀਬਾੜੀ ਇਕ ਧੰਦਾ ਹੀ ਨਹੀਂ ,ਇਹ ਇਕ ਸੇਵਾ ਮਿਸ਼ਨ ਵੀ ਹੈ। ਕਿਸਾਨ ਫਸਲ ਦੀ ਸਫਲਤਾ ਲਈ ਕੁਦਰਤੀ ਆਫਤਾਂ ਨਾਲ ਵੀ ਜੂਝਦਾ ਹੈ। ਬੀਜ ਦੀ ਸਹੀ ਚੋਣ ਹੀ ਕਿਸਾਨ ਨੂੰ ਉਸਦੀ ਆਰਥਿਕ ਨੂੰ ਸੁਧਾਰਨ ਵਿੱਚ ਸਹਾਈ ਹੋ ਸਕਦੀ ਹੈ। ਉਹਨਾਂ ਕਿਹਾ ਕਿ ਮੱਕੀ ਦੀ ਫਸਲ ਕੁਆਲਟੀ ਪੱਖੋਂ ਐਥਾਨੋਲ ਜਿਹੜੀ ਪੈਟਰੋਲ ਅਤੇ ਡੀਜ਼ਲ ਦਾ ਬਦਲ ਵੀ ਹੈ,ਏ ਡੀ ਬੀ 745 ਹਰ ਪੱਖੋਂ ਸਫ਼ਲ ਪਾਈ ਗਈ ਹੈ ਕਿਸਾਨ ਦੀ ਮਜ਼ਬੂਤ ਆਰਥਿਕਤਾ ਹੀ ਦੇਸ਼ ਦੀ ਮਜ਼ਬੂਤ ਆਰਥਿਕਤਾ ਦੀ ਨੀਂਹ ਹੈ।ਇਸ ਮੌਕੇ ਬਲਵੀਰ ਸਿੰਘ ਅਮਰੀਕ ਸਿੰਘ ਦੀਪਕ ਕੁਮਾਰ ਚਰਨਜੀਤ ਸਿੰਘ ਹਰੀਸ਼ ਛਾਬੜਾ ਪਰਮਿੰਦਰ ਸਿੰਘ ਅਭਿਸ਼ੇਕ ਰਾਣਾ ਰੇਸ਼ਮ ਸਿੰਘ ਕੁਲਦੀਪ ਸਿੰਘ ਆਦਿ ਵੀ ਹਾਜਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਚੰਡੀਗੜ੍ਹ ਵਿਖੇ ਵੱਖ-ਵੱਖ ਪਾਰਟੀਆਂ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਪਾਰਟੀ ’ਚ ਹੋਏ ਸ਼ਾਮਲ, ਮੌਜੂਦਾ ਸਰਕਾਰ ਨੂੰ ਝਟਕਾ
Next articleਨਿੱਜੀ ਝਗੜੇ ਕਾਰਨ ਮਹੰਤ ਪ੍ਰਵੀਨ ਚੌਧਰੀ ਦੀ ਛਵੀ ਨੂੰ ਖਰਾਬ ਕਰਨ ਅਤੇ ਸੋਸ਼ਲ ਮੀਡੀਆ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਵਿਰੁੱਧ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ।