HOME ਮਨਜੀਤ ਸਿੰਘ ਬੱਧਣ ਦਾ ਕਾਵਿ-ਸੰਗ੍ਰਹਿ ‘ਚੁੱਪ ਦੇ ਅਲਫ਼ਾਜ਼’ ਹੋਵੇਗਾ ਲੋਕ-ਅਰਪਿਤ

ਮਨਜੀਤ ਸਿੰਘ ਬੱਧਣ ਦਾ ਕਾਵਿ-ਸੰਗ੍ਰਹਿ ‘ਚੁੱਪ ਦੇ ਅਲਫ਼ਾਜ਼’ ਹੋਵੇਗਾ ਲੋਕ-ਅਰਪਿਤ

4
ਪੰਜਾਬੀ ਲੈਕਚਰਾਰ ਮਨਜੀਤ ਸਿੰਘ ਬੱਧਣ

   (ਸਮਾਜ ਵੀਕਲੀ)  ਪੀ.ਏ.ਯੂ. ਸਕੂਲ ਲੁਧਿਆਣਾ ਦੇ ਪੰਜਾਬੀ ਲੈਕਚਰਾਰ ਮਨਜੀਤ ਸਿੰਘ ਬੱਧਣ ਦਾ ਪਹਿਲਾ ਪੰਜਾਬੀ ਕਾਵਿ-ਸੰਗ੍ਰਹਿ ‘ਚੁੱਪ ਦੇ ਅਲਫ਼ਾਜ਼’ ਮਿਤੀ 25 ਜਨਵਰੀ, 2026 ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਿਖੇ ਲੇਖਕਾਂ ਅਤੇ ਸਿੱਖਿਆ ਸ਼ਾਸਤਰੀਆਂ ਦੀ ਮੌਜ਼ੂਦਗੀ ਵਿੱਚ ਲੋਕ ਅਰਪਣ ਹੋਵੇਗਾ। ਗੋਰਕੀ ਪ੍ਰਕਾਸ਼ਨ ਲੁਧਿਆਣਾ ਦੁਆਰਾ ਪ੍ਰਕਾਸ਼ਿਤ ਇਸ ਸੰਗ੍ਰਹਿ ਵਿੱਚ ਮਨਜੀਤ ਸਿੰਘ ਬੱਧਣ ਦੀਆਂ ਵੱਖ-ਵੱਖ ਵਿਸ਼ਿਆਂ ਅਤੇ ਵੰਨਗੀਆਂ ਦੀਆਂ ਕਵਿਤਾਵਾਂ ਦੇ ਨਾਲ-ਨਾਲ ਕਈ ਬੱਚਿਆਂ ਦੀਆਂ ਕਵਿਤਾਵਾਂ ਵੀ ਸ਼ਾਮਲ ਹਨ। ਕਵੀ ਨੇ ਇਸ ਸੰਗ੍ਰਹਿ ਨੂੰ ਮਿਹਨਤਕਸ਼ ਮਜ਼ਦੂਰਾਂ ਅਤੇ ਨਾਮਵਰ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਕੀਤਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਸੰਤ ਪੰਚਮੀਂ ਤੇ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ, ਕਣਕ ਤੇ ਸਰੋਂ ਦੀ ਫਸਲ ਲਈ ਵਰਦਾਨ ਬਣਿਆਂ ਮੀਂਹ
Next articleਬਰਤਾਨੀਆ ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸ ਪ੍ਰਣਾਲੀ ਵਿੱਚ ਕੀਤੀ ਜਾ ਰਹੀ ਹੈ ਵੱਡੀ ਤਬਦੀਲੀ